ਇਨ੍ਹਾਂ ਖੂਬੀਆਂ ਨਾਲ ਨਿਸਾਨ ਕਿਕਸ SUV ਜਲਦ ਹੀ ਭਾਰਤ ''ਚ ਹੋਵੇਗੀ ਲਾਂਚ

06/23/2018 10:57:43 AM

ਜਲੰਧਰ-ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਨਿਸਾਨ (Nissan) ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਕੰਪੈੱਕਟ ਕਿੱਕਸ ਐੱਸ. ਯੂ. ਵੀ. (Kicks SUV) ਨੂੰ ਭਾਰਤ 'ਚ ਲਾਂਚ ਕਰਨ ਬਾਰੇ ਸੋਚ ਰਹੀਂ ਹੈ। ਉਮੀਦ ਹੈ ਕਿ ਇਸ ਗੱਡੀ ਨੂੰ ਦਸੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਨਿਸਾਨ ਨੇ ਕਿੱਕਸ ਕੰਪੈਕਟ SUV ਨੂੰ 2016 'ਚ ਗਲੋਬਲੀ ਡੈਬਿਊ ਕੀਤੀ ਸੀ ਅਤੇ ਇਸ ਦਾ ਕਾਨਸੈਪਟ ਪਹਿਲੀ ਵਾਰ 2014 'ਚ ਪੇਸ਼ ਕੀਤਾ ਗਿਆ ਸੀ। 

 

 

ਨਿਸਾਨ ਕਿੱਕਸ ਐੱਸ. ਯੂ. ਵੀ. ਮਾਡਲ ਇੰਟਰਨੈਸ਼ਨਲ ਬਾਜ਼ਾਰਾਂ 'ਚ ਵੇਚਿਆ ਜਾਂਦਾ ਹੈ ਅਤੇ ਇਹ ਨਿਸਾਨ ਦੇ 'ਵੀ ਪਲੇਟਫਾਰਮ' 'ਤੇ ਆਧਾਰਿਤ ਹੈ। ਭਾਰਤ 'ਚ ਆਉਣ ਵਾਲਾ ਮਾਡਲ ਐੱਮ0 (M0) ਪਲੇਟਫਾਰਮ ਆਧਾਰਿਤ ਹੋਵੇਗਾ, ਜੋ ਕਿ ਹੁਣ ਰੇਨੋ ਡਸਟਰ, ਲਾਜੀ ਅਤੇ ਕੈਪਚਰ ਲਈ ਵਰਤੋਂ ਹੁੰਦਾ ਹੈ। ਜੇਕਰ ਇਸ ਗੱਡੀ ਨੂੰ ਭਾਰਤ 'ਚ ਤਿਆਰ ਕੀਤੀ ਗਈ ਤਾਂ ਹੋ ਸਕਦਾ ਹੈ ਕਿ ਇਸ ਦੀ ਕੀਮਤ ਦੂਜਿਆਂ ਦੇ ਮੁਕਾਬਲੇ ਘੱਟ ਹੋਵੇਗੀ।


 

ਫੀਚਰਸ-
ਇਸ 'ਚ ਰੇਨੋ ਮਾਡਲਾਂ ਵਰਗਾ ਇੰਜਣ ਅਤੇ ਟਰਾਂਸਮਿਸ਼ਨ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ 'ਚ 1.5 ਲਿਟਰ K9K ਡੀਜ਼ਲ ਇੰਜਣ ਹੋ ਸਕਦਾ ਹੈ। ਇਸ ਤੋਂ ਇਲਾਵਾ 1.6 ਲਿਟਰ ਪੈਟਰੋਲ ਇੰਜਣ ਵੀ ਇਸ SUV 'ਚ ਦਿੱਤਾ ਜਾ ਸਕਦਾ ਹੈ। ਨਿਸਾਨ ਕਿੱਕਸ ਨੂੰ ਓਵਰਅਲ ਡਿਜ਼ਾਇਨ ਅਤੇ ਸਟਾਇਲ ਭਾਰਤੀ ਗਾਹਕਾਂ ਦੇ ਮੁਤਾਬਕ ਹੋਵੇਗਾ। ਕਿਕਸ 'ਚ 7 ਇੰਚ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਪਾਰਕਿੰਗ ਲਈ ਚਾਰ ਕੈਮਰੇ ਆਦਿ ਫੀਚਰਸ ਦਿੱਤੇ ਜਾ ਸਕਦੇ ਹਨ। ਨਿਸਾਨ ਕਿੱਕਸ ਦੀ ਕੀਮਤ ਟੇਰੇਨੋ ਐੱਸ. ਯੂ. ਵੀ. ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਇਸ ਦਾ ਮੁਕਾਬਲਾ ਹੁੰਡਈ ਕ੍ਰੇਟਾ, ਰੇਨੋ ਕੈਪਚਰ ਅਤੇ ਮਹਿੰਦਰਾ XUV500 ਵਰਗੀਆਂ ਗੱਡੀਆਂ ਨਾਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।