ਅਮਰੀਕੀ Soldiers ਨੂੰ ਮਿਸ਼ਨ ਦੇ ਦੌਰਾਨ ਮਦਦ ਕਰੇਗਾ ਨੈਕਸਟ ਜਨਰੇਸ਼ਨ ACV

06/21/2018 6:30:00 PM

ਜਲੰਧਰ : ਯੂਨਾਇਟੇਡ ਸਟੇਟਸ ਆਰੰਡ ਫੋਰਸਿਸ ਦੀ ਬ੍ਰਾਂਚ US ਮਰੀਨ ਕਾਰਪਸ ਲਈ ਇਕ ਅਜਿਹਾ ACV (ਏਂਫੀਬਿਅਸ ਕਾਂਬੈਟ ਵ੍ਹੀਕਲ) ਬਣਾਇਆ ਗਿਆ ਹੈ ਜੋ ਸੈਨਿਕਾ ਨੂੰ ਮਿਸ਼ਨ ਦੇ ਦੌਰਾਨ ਕਾਫ਼ੀ ਮਦਦ ਕਰੇਗਾ । ਏਅਰੋਸਪੇਸ ਕੰਪਨੀ 215 ਸਿਸਟਮਸ ਦੁਆਰਾ ਤਿਆਰ ਕੀਤੇ ਗਏ ਇਸ ਵ੍ਹੀਕਲ ਦੇ ਪ੍ਰੋਜੈਕਟ 'ਤੇ 1.2 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ ਅਤੇ ਕੁੱਲ ਮਿਲਾ ਕੇ 204 ਵ੍ਹੀਕਲਸ ਨੂੰ ਬਣਾਉਣ ਦੀ ਕੰਪਨੀ ਦੀ ਯੋਜਨਾ ਹੈ। 215 ਸਿਸਟਮ ਰਾਹੀਂ ACV ਨੂੰ ਖਾਸ ਤੌਰ 'ਤੇ 13 ਸੈਨਿਕਾਂ ਨੂੰ ਬਲਾਸਟ ਰਜਿਸਟੈਂਟ ਕੈਬਿਨ 'ਚ ਲਿਆਉਣ ਲੈ ਜਾਣ ਲਈ ਬਣਾਇਆ ਗਿਆ ਹੈ।

ਆਧੁਨਿਕ ਤਕਨੀਕ ਨਾਲ ਲੈਸ ਹੈ ACV
- ਇਸ 8x8 ਵ੍ਹੀਕਲ 'ਚ 6 ਸਿਲੈਂਡਰ ਇੰਜਣ ਲਗਾ ਹੈ ਜੋ 700 bhp (522 kW) ਦੀ ਪਾਵਰ ਪੈਦਾ ਕਰਦਾ ਹੈ ਅਤੇ ਇਸ ਦਾ ਭਾਰ 30,617 ਕਿੱਲੋਗ੍ਰਾਮ ਹੈ।
- ਇਹ ਵ੍ਹੀਕਲ 3,302 ਕਿੱਲੋਗ੍ਰਾਮ ਦੇ ਭਾਰ ਨੂੰ ਚੁੱਕ ਕੇ ਅਸਾਨੀ ਨਾਲ ਸਫਰ ਤੈਅ ਕਰ ਸਕਦਾ ਹੈ। 
- ਇਸ ਨੂੰ 105 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ ਨਾਲ ਚੱਲਾਇਆ ਜਾ ਸਕਦਾ ਹੈ।
- 89km/h ਦੀ ਰਫਤਾਰ 'ਤੇ ਜੇਕਰ ਇਸ ਨੂੰ ਚੱਲਾਇਆ ਜਾਵੇ ਤਾਂ ਇਕ ਵਾਰ 'ਚ 523 ਕਿਲੋਮੀਟਰ ਤੱਕ ਦੀ ਸਫਰ ਨੂੰ ਤੈਅ ਕੀਤਾ ਜਾ ਸਕਦਾ ਹੈ।

215 ਸਿਸਟਮਸ 'ਚ ਕਾਂਬੈਟ ਵ੍ਹੀਕਲਸ ਏਂਫੀਬਿਅਸ ਅਤੇ ਇੰਟਰਨੈਸ਼ਨਲ ਦੇ ਜਨਰਲ ਮੈਨੇਜਰ ਅਤੇ ਵੁਆਇਸ ਪ੍ਰੈਜ਼ੀਡੇਂਟ ਡੀਨ ਮੈਡਲੇਂਡ (4ean Medland) ਨੇ ਕਿਹਾ ਹੈ ਕਿ ਅਸੀਂ ਅਮਰੀਕੀ ਮਰੀਨ ਕੋਪਸ ਲਈ ਹੁਣ ਤੱਕ 16 ਪ੍ਰੋਟੋਟਾਈਪਸ ਬਣਾ ਚੁੱਕੇ ਹਾਂ। ਅਸੀਂ ਮਰੀਨ ਕੋਪਸ ਨੂੰ ਮਿਸ਼ਨ 'ਚ ਸਪੋਰਟ ਕਰਨ ਲਈ ਬੈਸਟ ਇਸ ਕਲਾਸ ਵ੍ਹੀਕਲਸ ਬਣਾ ਰਹੇ ਹਨ ਜੋ ਸਰਵੇਲੇਂਸ ਕਰਨ 'ਚ ਵੀ ਮਦਦ ਕਰੇਗੀ।