Triumph ਦੀ ਨਵੀਂ Street Triple RS ਬਾਈਕ ਭਾਰਤ ''ਚ ਲਾਂਚ

10/16/2017 5:44:24 PM

ਜਲੰਧਰ- ਬ੍ਰਿਟਿਸ਼ ਸੁਪਰਬਾਈਕ ਨਿਰਮਾਤਾ ਕੰਪਨੀ Triumph ਨੇ ਭਾਰਤ 'ਚ ਆਪਣੀ ਇਕ ਨਵੀਂ ਬਾਈਕ ਲਾਂਚ ਕੀਤੀ ਹੈ। ਸਟਰੀਟ ਟ੍ਰਿਪਲ ਆਰ.ਐੱਸ. ਨਾਂ ਦੀ ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ 10.55 ਲੱਖ ਰੁਪਏ ਰੱਖੀ ਹੈ। ਕੰਪਨੀ ਨਵੀਂ ਜਨਰੇਸ਼ਨ ਸਟਰੀਟ ਟਿਫਲ ਦਾ ਦੂਜਾ ਵੇਰੀਐਂਟ ਭਾਰਤ 'ਚ ਲੈ ਕੇ ਆਈ ਹੈ, ਇਸ ਤੋਂ ਪਹਿਲਾਂ 2017 ਦੀ ਸ਼ੁਰੂਆਤ 'ਚ ਕੰਪਨੀ ਨੇ ਬਾਈਕ ਦਾ ਸਟਰੀਟ ਟ੍ਰਿਪਲ ਐੱਸ ਵੇਰੀਐਂਟ ਲਾਂਚ ਕੀਤਾ ਸੀ। ਕੰਪਨੀ ਨੇ ਇਸ ਬਾਈਕ ਨੂੰ ਦੋ ਕਲਰ ਆਪਸ਼ਨ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ ਜੋ ਮੈਟ ਸਿਲਵਰ ਆਈਸ ਅਤੇ ਸਟੈਂਡਰਡ ਬਲੈਕ ਹਨ। 

ਇੰਜਣ
ਸਟਰੀਟ ਟ੍ਰਿਪਲ ਆਰ.ਐੱਸ. 'ਚ ਲੱਗਾ ਇੰਜਣ 11,700 ਆਰ.ਪੀ.ਐੱਮ. 'ਤੇ 121 ਬੀ.ਐੱਚ.ਪੀ. ਦੀ ਪਾਵਰ ਅਤੇ 10,800 ਆਰ.ਪੀ.ਐੱਮ. 'ਤੇ 77 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

ਫੀਚਰਸ
ਟ੍ਰਾਇਮਫ ਸਟਰੀਟ ਟ੍ਰਿਪਲ ਆਰ.ਐੱਸ. 'ਚ ਕੰਪਨੀ ਨੇ ਬ੍ਰੈਂਬੋ ਬ੍ਰੇਕਸ ਨੂੰ ਸ਼ਾਮਲ ਕੀਤਾ ਹੈ। ਫਰੰਟ ਫੋਰਕ ਅਤੇ ਰਿਅਰ 'ਚ ਓਹਲਿਨ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਹੈ। ਇਸ ਬਾਈਕ 'ਚ 5-ਇੰਚ ਫੁੱਲ ਟੀ.ਐੱਫ.ਟੀ. ਸਕਰੀਨ ਦਿੱਤੀ ਗਈ ਹੈ ਜੋ ਇੰਸਟਰੂਮੈਂਟ ਕੰਸੋਲ ਦਾ ਕੰਮ ਕਰਦਾ ਹੈ। 
ਇਸ ਤੋਂ ਇਲਾਵਾ ਨਵੇਂ ਵੇਰੀਐਂਟ 'ਚ ਸਵਿਚੇਬਲ ਟ੍ਰੈਕਸ਼ਨ ਕੰਟਰੋਲ, ਏ.ਬੀ.ਐੱਸ., 5 ਰਾਈਡਿੰਗ ਮੋਡਸ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਬਾਈਕ ਨੂੰ ਬਾਜ਼ਾਰ 'ਚ ਕੀ ਪ੍ਰਤੀਕਿਰਿਆ ਮਿਲਦੀ ਹੈ।