ਲਗਜ਼ਰੀ SUV XC 90 'ਚ ਸੇਫਟੀ ਲਈ ਵੋਲਵੋ ਨੇ ਕੀਤੇ ਇਹ ਨਵੇਂ ਅਪਡੇਟਸ

01/14/2018 6:59:48 PM

ਜਲੰਧਰ- ਵੋਲਵੋ ਨੇ ਆਪਣੀ ਲਗਜ਼ਰੀ ਐੱਸ. ਯੂ. ਵੀ ਐਕਸ. ਸੀ90 ਨੂੰ ਅਪਡੇਟ ਕੀਤਾ ਹੈ। ਇਸ ਲਗਜ਼ਰੀ ਐੱਸ. ਯੂ. ਵੀ. 'ਚ ਕਈ ਅਪਡੇਟਸ ਕੀਤੇ ਗਏ ਹਨ। ਸੁਰੱਖਿਆ ਨੂੰ ਲੈ ਕੇ ਕੁਝ ਪ੍ਰਮੁੱਖ ਬਦਲਾਅ ਕੀਤੇ ਗਏ ਹਨ। ਅਪਡੇਟਡ ਮਾਡਲ ਦੀ ਕੀਮਤ 76.47 ਲੱਖ ਰੁਪਏ ਤੋਂ 86.96 ਲੱਖ ਰੁਪਏ ਐਕਸ ਸ਼ੋਰੂਮ ਹੈ। ਇਹ ਕੀਮਤ ਮਾਡਲਸ ਦੇ ਹਿਸਾਬ ਤੋਂ ਬਦਲਦੀ ਹੈ।

ਅਪਡੇਟਸ ਦੀ ਗੱਲ ਕਰੀਏ ਤਾਂ ਪੈਡਲ ਸ਼ਿਫਟਰਸ, ਹੀਟੇਡ ਫਰੰਟ ਸੀਟਾਂ, ਅਡੈਪਟਿਵ ਕਰੂਜ਼ ਕੰਟਰੋਲ, ਪਾਰਕਿੰਗ ਅਸਿਸਟ ਸਿਸਟਮ ਆਦਿ ਸ਼ਾਮਿਲ ਹਨ। ਪਾਰਕਿੰਗ ਅਸਿਸਟ ਸਿਸਟਮ ਨਾਲ ਡਰਾਇਵਰ ਨੂੰ ਪਾਰਕ ਕਰਨ 'ਚ ਅਸਾਨੀ ਰਹਿੰਦੀ ਹੈ। ਇਸ ਗੱਡੀ ਦਾ ਮਿਡ ਆਰ ਡਿਜ਼ਾਇਨ ਅਤੇ ਟਾਪ ਮਾਡਲ ਹੀ-ਟੇਡ ਸਟੀਅਰਿੰਗ ਵੀਲ, ਬਲਾਇੰਟ ਸਪਾਟ ਡਿਟੈਕਸ਼ਨ,  ਕਰਾਸ ਟਰੈਫਿਕ ਕੋਲਿਜਨ ਮਿਟਿਗੇਸ਼ਨ ਸਪਾਰਟ ਫੀਚਰਸ ਨਾਲ ਵੀ ਲੈਸ ਹੈ।

ਟਾਪ ਮਾਡਲ 'ਚ ਵੋਲਵੋ ਨੇ ਵੈਂਟੀਲੇਟਡ ਫਰੰਟ ਸੀਟਾਂ ਦਿੱਤੀਆਂ ਹਨ ਜੋ ਕਿ ਮਸਾਜ ਫੰਕਸ਼ਨ ਅਨੂਕੁਲ ਹਨ। ਇਸ ਤੋਂ ਇਲਾਵਾ ਵੋਲਵੋ ਐਕਸ. ਸੀ90 ਦੇ ਮਾਡਲਸ 'ਚ ਵਿੰਡੋਜ,  ਗਿਅਰ ਸ਼ਿਫਟਰ, ਰਿਮੋਟ ਕੰਟਰੋਲ ਆਦਿ 'ਚ ਵੀ ਅਪਡੇਟਸ ਕੀਤੇ ਗਏ ਹਨ। ਸਵੀਡਨ ਦੀ ਕਾਰਮੇਕਰ ਵੋਲਵੋ ਨੇ ਵਚਨ ਕੀਤਾ ਹੈ ਕਿ ਉਹ 2020 ਤੱਕ ਕਿਸੇ ਵੋਲਵੋ ਕਾਰ ਤੋਂ ਐਕਸਿਡੈਂਟ ਹੋਣ 'ਤੇ ਇਸ 'ਚ ਬੈਠੇ ਇਨਸਾਨ ਦੀ ਮੌਤ ਨਾਂ ਹੋਵੇ, ਇਸ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਹੀ ਵਜ੍ਹਾ ਹੈ ਕਿ ਕਾਰ ਮਾਡਲਸ 'ਚ ਅਪਡੇਟਸ ਕੀਤੇ ਗਏ ਹੈ।