TVS ਅਪਾਚੇ ਬਾਈਕ 'ਚ ਆਇਆ ਨਵਾਂ ਰੇਸਿੰਗ ਐਗਜਾਸਟ ਸਿਸਟਮ

07/17/2018 3:01:09 PM

ਜਲੰਧਰ-Akrapovic ਨੇ ਟੀ. ਵੀ. ਐੱਸ. ਅਪਾਚੇ ਆਰ. ਆਰ. 310 (TVS Apache RR310) ਬਾਈਕ ਲਈ ਐਗਜਾਸਟ ਸਿਸਟਮ ਲਾਂਚ ਕੀਤਾ ਹੈ | ਇਹ ਦੋ ਤਰ੍ਹਾਂ ਦੇ ਹੋਣਗੇ, ਜਿਨ੍ਹਾਂ 'ਚ ਇਕ ਫਾਈਬਰ ਦਾ ਐਗਜਾਸਟ ਸਿਸਟਮ ਅਤੇ ਦੂਜਾ ਸਟੇਨਲੈੱਸ ਸਟੀਲ ਦਾ ਹੋਵੇਗਾ |

 

ਟੀ. ਵੀ. ਐੱਸ ਮੁਤਾਬਕ ਨਵੇਂ Akrapovic ਰੇਸਿੰਗ ਲਾਈਨ ਫੁੱਲ ਐਗਜਾਸਟ ਸਿਸਟਮ ਦੇ ਲੱਗ ਜਾਣ ਨਾਲ ਬਾਈਕ ਦੀ ਪਰਫਾਰਮੈਂਸ ਆਊਟਪੁੱਟ ਲਗਭਗ 2.4 ਬੀ. ਐੱਚ. ਪੀ. ਤੱਕ ਵੱਧ ਜਾਵੇਗੀ | ਇਸ ਬਾਈਕ 'ਚ ਪੀਕ ਟਾਰਕ ਵੀ 2.7 ਨਿਊਟਨ ਮੀਟਰ ਤੱਕ ਵੱਧ ਜਾਵੇਗੀ | ਟੀ. ਵੀ. ਐੱਸ. ਅਪਾਚੇ ਆਰ. ਆਰ. 310 ਬਾਈਕ 'ਚ ਲੱਗਣ ਵਾਲੇ ਨਵੇਂ ਐਗਜਾਸਟ ਤੋਂ ਇਸ ਦਾ ਵਜ਼ਨ ਘੱਟ ਹੁੰਦਾ ਹੈ ਅਤੇ ਇਸ ਦੀ ਪਰਫਾਰਮੈਂਸ ਬਿਹਤਰ ਕਰਨ 'ਚ ਇਹ ਇਕ ਅਹਿਮ ਫੈਕਟਰ ਹੈ |

 

ਜੇਕਰ ਇਸ ਬਾਈਕ 'ਚ ਸਟੇਨਲੈੱਸ ਸਟੀਲ ਵਾਲਾ ਐਗਜਾਸਟ ਸਿਸਟਮ ਲਗਵਾਉਂਦੇ ਹੋ ਤਾਂ ਬਾਈਕ ਦਾ ਵਜ਼ਨ 3.3 ਕਿਲੋਗ੍ਰਾਮ ਘੱਟ ਹੋ ਜਾਵੇਗਾ | ਕਾਰਬਨ ਫਾਈਬਰ ਵਾਲਾ ਐਗਜਾਸਟ ਲਗਾਉਣ ਨਾਲ ਵਜ਼ਨ 4.6 ਕਿਲੋਗ੍ਰਾਮ ਤੱਕ ਘੱਟ ਹੋ ਜਾਵੇਗਾ | ਇਸ ਬਾਈਕ 'ਚ 310 ਸੀ. ਸੀ, ਸਿੰਗਲ ਸਿਲੰਡਰ ਇੰਜਣ ਲੱਗਾ ਹੈ, ਜੋ ਕਿ 34 ਬੀ. ਐੱਚ. ਪੀ. ਪਾਵਰ ਅਤੇ 27.3 ਨਿਊਟਨ ਮੀਟਰ ਵੱਧ ਤੋਂ ਵੱਧ ਟਾਰਕ ਜਨਰੇਟ ਕਰਦਾ ਹੈ |

 

Akrapovic ਦੇ ਨਵੇਂ ਐਗਜਾਸਟ ਸਿਸਟਮ ਦੇ ਲੱਗ ਜਾਣ ਨਾਲ ਅਪਾਚੇ ਦੀ ਪਰਫਾਰਮੈਂਸ ਬਿਹਤਰ ਹੁੰਦੀ ਹੈ | ਇਹ ਸਿਸਟਮ ਬੀ. ਐੱਮ. ਡਬਲਿਊ. ਜੀ 310 ਆਰ (BMW G 310 R) ਅਤੇ ਜੀ 310 ਜੀ. ਐੱਸ.  (G 319 GS) ਬਾਈਕਸ 'ਚ ਵੀ ਹੈ | ਇਸ ਨਵੇਂ ਐਗਜਾਸਟ ਸਿਸਟਮ ਨੂੰ ਮੁੰਬਈ ਸਥਿਤ ਪਰਫਾਰਮੈਂਸ ਰੇਸਿੰਗ ਸਟੋਰ 'ਚ ਖਰੀਦਿਆ ਜਾ ਸਕਦਾ ਹੈ| Akrapovic ਬਾਈਕ ਦੇ ਐਗਜਾਸਟ ਸਿਸਟਮ ਨਾਲ ਹੀ ਕਾਰਾਂ ਲਈ ਵੀ ਹਾਈ ਐਂਡ ਐਗਜਾਸਟ ਸਿਸਟਮ ਬਣਾਉਂਦੀ ਹੈ | ਜੇਕਰ ਤੁਸੀਂ ਆਪਣੀ ਅਪਾਚੇ ਬਾਈਕ 'ਚ ਇਹ ਨਵਾਂ ਐਗਜਾਸਟ ਸਿਸਟਮ ਫਿਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ 55,000 ਰੁਪਏ ਖਰਚ ਕਰਨੇ ਹੋਣਗੇ |