Audi ਨੇ ਡੀਜ਼ਲ ਵੇਰਿਅੰਟ ''ਚ ਪੇਸ਼ ਕੀਤੀ ਨਵੀਂ A4 ਸੇਡਾਨ

02/14/2017 11:02:35 AM

ਜਲੰਧਰ : ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਆਡੀ ਨੇ ਆਪਣੀ ਫੇਮਸ ਸੇਡਾਨ ਕਾਰ 14 ਦੇ ਡੀਜਲ ਵੇਰਿਅੰਟ ਨੂੰ ਭਾਰਤ ''ਚ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 40.20 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਇਸ ਕਾਰ ''ਚ 2.0 ਟੀ. ਡੀ. ਆਈ ਇੰਜਣ ਲਗਾ ਹੈ ਜੋ 190 ਬੀ. ਐੱਚ. ਪੀ ਦੀ ਤਾਕਤ ਅਤੇ 400 ਐੱਨ. ਐੱਮ ਦਾ ਆਧਿਕਤਮ ਟਾਰਕ ਪੈਦਾ ਕਰਦਾ ਹੈ। 7 ਸਪੀਡ ਐੱਸ ਟਰਾਨਿਕ ਟਰਾਂਸਮਿਸ਼ਨ ਨਾਲ ਲੈਸ ਇਹ ਕਾਰ 7.7 ਸੈਕਿੰਡ ''ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। ਉਥੇ ਹੀ ਇਸ ਦੀ ਟਾਪ ਸਪੀਡ 237 ਕਿਲੋਮੀਟਰ ਪ੍ਰਤੀ ਘੰਟੇ ਹੈ। ਮਾਇਲਜ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰ ਇਕ ਲਿਟਰ ਡੀਜ਼ਲ ''ਚ 18.25 ਕਿਲੋਮੀਟਰ ਦੀ ਪ੍ਰਮਾਣਤ ਮਾਇਲਜ ਦੇਵੇਗੀ।