BMW ਨੇ ਆਪਣੀ ਐਕਸ ਸੀਰੀਜ਼ ਦੀ ਨਵੀਂ X2 ਤੋਂ ਚੁੱਕਿਆ ਪਰਦਾ

01/19/2018 5:47:07 PM

ਜਲੰਧਰ- ਡੇਟਰਾਈਟ ਆਟੋ ਸ਼ੋਅ 'ਚ ਜਰਮਨੀ ਵਾਹਨ ਨਿਰਮਾਤਾ ਕੰਪਨੀ BMW ਨੇ ਨਵੀਂ X2 ਤੋਂ ਪਰਦਾ ਚੁੱਕ ਲਿਆ ਹੈ। ਕੂਪ ਸਟਾਇਲ ਵਾਲੀ ਇਸ ਕਾਰ 'ਚ ਕੰਪਨੀ ਨੇ ਬਿਹਤਰੀਨ ਐਕਸਟੀਰਿਅਰ ਦੇ ਨਾਲ ਇੰਟੀਰਿਅਰ ਵੀ ਪ੍ਰੀਮੀਅਮ ਲਗਜ਼ਰੀ ਕੁਆਲਿਟੀ ਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਫਰਵਰੀ ਜਾਂ ਮਾਰਚ 2018  ਦੇ 'ਚ ਡੀਲਰਸ਼ਿਪ 'ਤੇ ਉਪਲੱਬਧ ਕਰਾਏਗੀ।

ਇੰਜਣ
BMW ਨੇ ਇਸ ਕਾਰ 'ਚ 2.0-ਲਿਟਰ ਦਾ 4 - ਸਿਲੇਂਡਰ ਇੰਜਣ ਲਗਾਇਆ ਹੈ ਅਤੇ ਇਹ ਇੰਜਣ 188 bhp ਪਾਵਰ ਜਨਰੇਟ ਕਰਣ ਦੇ ਨਾਲ ਹੀ 400 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। BMW X2 ਦੇ ਇੰਜਣ ਨੂੰ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵੀਂ BMW X2 'ਚ ਐਕਸ ਡਰਾਇਵ ਇੰਟੈਲੀਜੇਂਟ ਆਲ-ਵ੍ਹੀਲ ਡਰਾਇਵ ਸਾਰੀਆਂ ਕਾਰਸ ਮਾਡਲਾਂ 'ਚ ਉਪਲੱਬਧ ਕਰਾਇਆ ਹੈ।



ਤੂਫਾਨੀ ਰਫਤਾਰ
ਇਸ ਨਵੀਂ ਕਾਰ ਦਾ ਇੰਜਣ ਕਾਫ਼ੀ ਪਾਵਰਫੁੱਲ ਹੈ ਜਿਸ ਦੇ ਨਾਲ ਇਹ ਕਾਰ  0-100 ਕਿ. ਮੀ/ਘੰਟੇ ਦੀ ਸਪੀਡ ਫੜਨ 'ਚ ਇਸ ਨੂੰ ਸਿਰਫ਼ 7.7 ਸੈਕਿੰਡ ਦਾ ਸਮਾਂ ਲੈਂਦੀ ਹੈ।

ਡਿਜ਼ਾਇਨ 
BMW X2 'ਚ ਕੰਪਨੀ ਨੇ ਫੁਲ-ਐੱਲ. ਈ. ਡੀ. ਹੈੱਡਲੈਂਪਸ ਲਗਾਏ ਹਨ ਜੋ ਇਸ ਕਾਰ ਦੇ ਸਟੈਂਡਰਡ ਸਪੋਰਟ, ਐੱਮ ਸਪੋਰਟ, ਐੱਮ ਸਪੋਰਟ ਏਕਸ ਵੇਰੀਐਂਟਸ 'ਚ ਉਪਲੱਬਧ ਹੈ ਅਤੇ ਕਾਰ ਦੀ ਟੇਲ-ਲਾਈਟ ਵੀ ਐੱਲ. ਈ. ਡੀ. ਹੈ। ਇਸ ਤੋਂ ਇਲਾਵਾ ਕੰਪਨੀ ਨੇ ਐੱਮ ਸਪੋਰਟ ਅਤੇ ਐੱਮ ਸਪੋਰਟ ਏਕਸ ਦੇ ਨਾਲ 20-ਇੰਚ ਅਤੇ 19-ਇੰਚ ਦੇ ਵ੍ਹੀਲਸ ਦਿੱਤੇ ਹਨ।

ਫੀਚਰਸ 
ਕੰਪਨੀ ਨੇ ਨਵੀਂ ਕਾਰ ਦੇ ਇੰਟੀਰਿਅਰ ਨੂੰ ਕਈ ਸਾਰੇ ਐਡਵਾਂਸ ਅਤੇ ਹਾਇਟੈੱਕ ਫੀਚਰਸ ਨਾਲ ਲੈਸ ਕਰਨ ਦੇ ਨਾਲ ਹੀ ਇਸ ਦੀ ਅਪਹੋਲਸਟਰੀ ਅਤੇ ਆਰਾਮਦਾਈਕ ਸੀਟਸ 'ਤੇ ਵੀ ਕਾਫ਼ੀ ਕੰਮ ਕੀਤਾ ਹੈ। BMW ਦੀ ਇਸ ਕਾਰ 'ਚ ਸਭ ਤੋਂ ਦਿਲਚਸਪ ਫੀਚਰਸ 'ਚ ਪੈਨੋਰਮਿਕ ਰੂਫ ਵੀ ਸ਼ਾਮਿਲ ਹੈ ਜਿਸ ਦੇ ਨਾਲ ਕਾਰ ਦੀ ਸਪੇਸ ਕਾਫ਼ੀ ਵੱਧ ਜਾਂਦੀ ਹੈ।