ਹੌਂਡਾ ਜੈਜ਼ ਦਾ ਫੇਸਲਿਫਟ ਮਾਡਲ ਭਾਰਤ 'ਚ ਹੋਇਆ ਲਾਂਚ

07/19/2018 4:53:00 PM

ਜਲੰਧਰ- ਹੌਂਡਾ ਕਾਰਸ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਆਪਣੀ ਹੌਂਡਾ ਜੈਜ ਦਾ ਅਪਡੇਟਿਡ ਮਾਡਲ ਲਾਂਚ ਕਰ ਦਿੱਤਾ ਹੈ। ਗਲੋਬਲ ਵਰਜਨ ਦੀ ਤਰ੍ਹਾਂ ਕੰਪਨੀ ਨੇ ਇਸ 'ਚ ਕੋਈ ਸਟਾਈਲਿੰਗ ਅਪਡੇਟ ਨਹੀਂ ਦਿੱਤੀ ਹੈ। ਪਰ ਹੌਂਡਾ ਨੇ ਇਸ ਕਾਰ ਦੇ ਫੀਚਰਸ ਅਪਡੇਟ ਕੀਤੇ ਹਨ ਅਤੇ ਇਹ ਕਾਰ ਹੁਣ ਕੁਝ ਹੀ ਵੇਰੀਐਂਟਸ 'ਚ ਵਿਕਰੀ ਲਈ ਉਪਲੱਬਧ ਹੈ। ਭਾਰਤ 'ਚ ਹੌਂਡਾ ਨੇ ਜੈਜ਼ ਦੇ ਨਵੇਂ ਫੇਸਲਿਫਟ ਮਾਡਲ ਦੀ ਸ਼ੁਰੂਆਤੀ ਕੀਮਤ 7.35 ਲੱਖ ਰੁਪਏ ਰੱਖੀ ਹੈ। ਇਹ ਕੀਮਤ 9.29 ਲੱਖ ਰੁਪਏ ਤੱਕ ਜਾਂਦੀ ਹੈ ਜੋ ਕਿ ਇਸ ਦੇ ਟਾਪ ਮਾਡਲ ਦਾ ਪ੍ਰਾਈਸ ਹੈ। ਗੱਡੀ ਦੇ ਰੈਗੂਲਰ ਮਾਡਲ ਦੇ ਮੁਕਾਬਲੇ ਡਿਜ਼ਾਈਨ ਜਾਂ ਮਕੈਨਿਕਸ 'ਚ ਬਦਲਾਵ ਨਹੀਂ ਕੀਤੇ ਗਏ ਹਨ। ਲਾਂਚ ਤੋਂ ਪਹਿਲਾਂ ਹੌਂਡਾ ਨੇ ਇਸ ਦਾ ਟੀਜ਼ਰ ਵੀਡੀਓ ਕੰਪਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟੀਜ਼ ਕੀਤਾ ਸੀ ਜਿਸ 'ਚ ਕਾਰ ਦੇ ਅਪਡੇਟਿਡ ਹੈੱਡਲੈਂਪਸ ਵਿਖਾਈ ਦੇ ਰਹੇ ਸਨ।

 

2018 ਹੌਂਡਾ ਜੈਜ਼ ਫੇਸਲਿਫਟ ਪ੍ਰੀਮੀਅਮ ਹੈਚਬੈਕ 'ਚ ਕਾਸਮੈਟਿਕ ਅਪਡੇਟਸ ਦੇ ਨਾਲ ਹੀ ਨਵੇਂ ਫੀਚਰਸ ਦਿੱਤੇ ਗਏ ਹਨ। ਹੌਡਾ ਨੇ ਜੈਜ਼ ਦੇ ਲਾਈਨਅਪ 'ਚ ਬਦਲਾਅ ਕੀਤਾ ਹੈ। ਹੁਣ ਜੈਜ਼ ਦਾ S ਟ੍ਰਿਮ ਇਸ ਦਾ ਬੇਸ ਵੇਰੀਐਂਟ ਹੈ ਜਦ ਕਿ ਪਹਿਲਾਂ ਇਸ ਦੇ ਹੇਠਾਂ 5 ਟ੍ਰਿਮ ਸੀ। ਹੁਣ ਇਹ ਸਿਰਫ ਡੀਜ਼ਲ ਇੰਜਣ ਦੇ ਨਾਲ ਮਿਲੇਗਾ। ਜਦੋਂ ਕਿ ਇਸ ਦੇ ਹਾਇਰ V ਤੇ VX ਟ੍ਰਿਮਸ ਪੈਟਰੋਲ ਤੇ ਡੀਜ਼ਲ, ਦੋਨਾਂ ਆਪਸ਼ਨਸ 'ਚ ਮਿਲਣਗੇ। ਉਥੇ ਹੀ ਇਸ ਦੇ ਮਿਡ ਟ੍ਰਿਮ SV ਨੂੰ ਬੰਦ ਕਰ ਦਿੱਤਾ ਗਿਆ ਹੈ।

ਇੰਜਣ ਪਾਵਰ
ਕੰਪਨੀ ਨੇ (90PS/110Nm) ਵਾਲਾ 1.2 ਲਿਟਰ VTEC ਪੈਟਰੋਲ 'ਤੇ (100PS/200Nm) ਵਾਲਾ 1.5 ਲਿਟਰi-DTEC ਡੀਜ਼ਲ ਇੰਜਣ ਦਿੱਤਾ ਹੈ। ਪੈਟਰੋਲ ਇੰਜਣ 5- ਸਪੀਡ ਮੈਨੂਅਲ ਅਤੇ 7-ਸਟੇਪ CVT ਨਾਲ ਲੈਸ ਹੈ। ਡੀਜ਼ਲ ਇੰਜਣ 6-ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਲੈਸ ਹੈ।
 
ਫੀਚਰਸ
Jazz S ਬੇਸ ਵੇਰੀਐਂਟ 'ਚ ਡਿਊਲ ਫਰੰਟ ਏਅਰਬੈਗਸ, 12S with 524, LED ਟੇਲ ਲੈਂਪਸ, 15 ਇੰਚ ਸਟੀਲ ਵੀਲਜ਼, 4 ਸਪੀਕਰ ਆਡੀਓ ਸਿਸਟਮ 'ਤੇ 3.5 ਇੰਚ ਸਕ੍ਰੀਨ ਹੈ । ਇਸ ਦੇ ਨਾਲ ਹੀ ਇਸ 'ਚ ਸਟੀਅਰਿੰਗ ਮਾਊਂਟੇਡ ਕੰਟਰੋਲਸ, ਡਰਾਇਵਰ ਦੀ ਅਜਸਟ ਹੋਣ ਵਾਲੀ ਸੀਟ, ਫਰੰਟ ਸੈਂਟਰ ਆਰਮਰੇਸਟ, ਪਾਵਰ ਐਡਜਸਟਬਲ ਵਿੰਗ ਮਿਰਰਸ, ਰਿਅਰ ਪਾਰਕਿੰਗ ਸੈਂਸਰਸ ਤੇ ਰਿਅਰ ਡਿਫਾਗਰ ਆਦਿ ਫੀਚਰਸ ਵੀ ਦਿੱਤੇ ਗਏ ਹਨ।

ਇਸ ਦੇ ਮਿਡ V ਟ੍ਰਿਮ 'ਚ 15 ਇੰਚ ਦੇ ਅਲੌਏ ਵੀਲਜ਼, ਫਰੰਟ ਫਾਗ ਲੈਂਪਸ, ਕੀ-ਲੈੱਸ ਐਂਟਰੀ ਐਂਡ ਗੋ, ਆਟੋਮੈਟਿਕ ਕਲਾਇਮੇਟ ਕੰਟਰੋਲ, 5.0 ਇੰਚ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਆਦਿ ਫੀਚਰਸ ਜੋੜੇ ਗਏ ਹਨ। ਇਸ ਦੇ ਟਾਪ VX ਵੇਰੀਐਂਟ 'ਚ 7.0 ਇੰਚ ਟੱਚ-ਸਕ੍ਰੀਨ ਸਿਸਟਮ, ਫੋਲਡਿੰਗ ਵਿੰਗ ਮਿਰਰਸ, ਸਟੀਅਰਿੰਗ ਵ੍ਹੀਲ 'ਤੇ ਲੈਦਰ ਅਤੇ ਗਿਅਰ ਨਾਬ ਆਦਿ ਫੀਚਰਸ ਦਿੱਤੇ ਗਏ ਹਨ। 

HHonda ਨਵੀਂ ਅਪਡੇਟੇਡ ਜੈਜ਼ ਨੂੰ ਪੰਜ ਐਕਸਟੀਰਿਅਰ ਰੰਗਾਂ 'ਚ ਵੇਚੇਗੀ। ਇਨ੍ਹਾਂ 'ਚ ਸਿਲਵਰ ਅਤੇ ਰੈੱਡ ਪੇਂਟ ਸ਼ੇਡ ਵੀ ਸ਼ਾਮਿਲ ਹਨ।

ਇਨ੍ਹਾਂ ਗੱਡੀਆਂ ਨਾਲ ਹੋਵੇਗਾ ਮੁਕਾਬਲਾ
ਹੌਂਡਾ Jazz ਦਾ ਮੁਕਾਬਲਾ ਭਾਰਤ 'ਚ Maruti Suzuki Baleno ਤੇ Hyundai i20 ਨਾਲ ਹੋਵੇਗਾ।