ਨਵੇਂ ਫੀਚਰਸ ਨਾਲ ਭਾਰਤ 'ਚ ਲਾਂਚ ਹੋਈ Mitsubishi Outlander, ਜਾਣੋ ਖੂਬੀਆਂ

08/20/2018 4:09:09 PM

ਜਲੰਧਰ— ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਮਿਤਸੁਬਿਸ਼ੀ ਨੇ ਭਾਰਤ 'ਚ ਨਿਊ ਜਨਰੇਸ਼ਨ ਆਊਟਲੈਂਡਰ ਐੱਸ.ਯੂ.ਵੀ. ਨੂੰ ਲਾਂਚ ਕੀਤਾ ਹੈ। ਪਿਛਲੀ ਜਨਰੇਸ਼ਨ ਦੇ ਮੁਕਾਬਲੇ ਮਿਤਸੁਬਿਸ਼ੀ ਨੇ ਨਵੀਂ ਐੱਸ.ਯੂ.ਵੀ. ਨੂੰ ਬਹੁਤ ਸਾਰੇ ਕਾਸਮੈਟਿਕ ਅਤੇ ਤਕਨੀਕੀ ਬਦਲਾਵਾਂ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨਵੀਂ ਐੱਸ.ਯੂ.ਵੀ. ਨੂੰ ਬਿਹਤਰੀਨ ਪ੍ਰੀਮੀਅਮ ਅੰਦਾਜ਼ 'ਚ ਉਤਾਰਿਆ ਹੈ। ਕਾਰ 'ਚ ਐੱਲ.ਈ.ਡੀ. ਹੈੱਡਲੈਂਪਸ ਦੇ ਨਾਲ ਐੱਲ.ਈ.ਡੀ. ਡੀ.ਆਰ.ਐੱਲ., ਐੱਲ.ਈ.ਡੀ. ਫਰੰਟ ਫਾਗਲੈਂਪਸ ਅਤੇ ਰੀਅਰ ਕੰਬੀਨੇਸ਼ਨ ਲਾਈਟਸ ਦਿੱਤੀਆਂ ਹਨ। ਮਿਤਸੁਬਿਸ਼ੀ ਨੇ ਐੱਸ.ਯੂ.ਵੀ. ਦੇ ਅਗਲੇ ਹਿੱਸੇ ਨੂੰ ਕਾਫੀ ਆਕਰਸ਼ਕ ਬਣਾਇਆ ਹੈ ਜਿਸ ਵਿਚ ਪਤਲੇ ਆਕਾਰ ਦੇ ਹੈੱਡਲੈਂਪਸ ਇਸ ਦੀ ਕੁੱਲ ਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ। ਦੱਸ ਦੇਈਏ ਕਿ ਕੰਪਨੀ ਨੇ ਆਪਣੀ ਇਸ ਕਾਰ ਦੀ ਐਕਸ-ਸ਼ੋਅਰੂਮ ਕੀਮਤ 31.95 ਲੱਖ ਰੁਪਏ ਰੱਖੀ ਹੈ।

ਲਾਂਚਿੰਗ 
ਹਿੰਦੁਸਤਾਨ ਮੋਟਰਸ ਕਾਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਉੱਤਮ ਬੋਸ ਨੇ ਦੱਸਿਆ ਕਿ ਪ੍ਰੀਮੀਅਮ ਐੱਸ.ਯੂ.ਵੀ. ਸੈਗਮੈਂਟ 'ਚ ਆਊਟਲੈਂਡਰ ਨੇ ਖੁਦ ਨੂੰ ਬਿਹਤਰ ਉਤਪਾਦ ਸਾਬਤ ਕੀਤਾ ਹੈ। ਕਾਰ ਦੀ ਨਵੀਂ ਕੰਟੈਂਪਰਰੀ ਲੁੱਕ ਅਤੇ ਬਿਹਤਰੀਨ ਮਜਬੂਤੀ ਇਸ ਨੂੰ ਕਾਫੀ ਬਿਹਤਰ ਕਾਰ ਬਣਾਉਂਦੀ ਹੈ ਅਤੇ ਇਹ ਇਸ ਸੈਗਮੈਂਟ 'ਚ ਬੈਂਚਮਾਰਕ ਕਾਇਮ ਕਰਨ ਲਈ ਤਿਆਰ ਹੈ।

ਇੰਜਣ
ਕੰਪਨੀ ਨੇ ਕਾਰ 'ਚ 2.4-ਲੀਟਰ ਦਾ ਐੱਮ.ਆਈ.ਵੀ.ਈ.ਸੀ. ਇੰਜਣ ਦਿੱਤਾ ਹੈ ਜੋ 165 ਬੀ.ਐੱਚ.ਪੀ. ਦੀ ਪਾਵਰ ਅਤੇ 222 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਉਥੇ ਹੀ ਇਸ ਐੱਸ.ਯੂ.ਵੀ. ਨੂੰ 4x4 ਡਰਾਈਵ ਸਿਸਟਮ ਦੇਣ ਦੇ ਨਾਲ ਇੰਜਣ ਨੂੰ 6-ਸਪੀਡ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਹੈ।

ਰਫਤਾਰ
ਕਾਰ 'ਚ ਦਿੱਤੇ ਗਏ ਦਮਦਾਰ ਇੰਜਣ ਦੇ ਚੱਲਦੇ ਇਹ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜਨ 'ਚ 11.1 ਸੈਕਿੰਡ ਦਾ ਸਮਾਂ ਲੈਂਦੀ ਹੈ।

ਇੰਟੀਰੀਅਰ
ਮਿਤਸੁਬਿਸ਼ੀ ਨੇ ਨਵੀਂ ਆਊਟਲੈਂਡਰ ਦੇ ਇੰਟੀਰੀਅਰ ਨੂੰ ਕਾਫੀ ਅਪਡੇਟ ਕੀਤਾ ਹੈ ਅਤੇ ਕਾਰ ਦੇ ਨਾਲ ਹੁਣ 6.1-ਇੰਚ ਟੂ ਡਿਨ ਹੈੱਡ ਯੂਨਿਟ ਅਤੇ ਰਾਕਫੋਰਡ ਫਾਸਗੇਟ ਅਕਾਸਟਿਕ ਡਿਜ਼ਾਇਨ ਦਿੱਤਾ ਹੈ। ਇਸ ਪ੍ਰੀਮੀਅਮ ਐੱਸ.ਯੂ.ਵੀ. ਦਾ ਸਾਊਂਡ ਸਿਸਟਮ 4 ਸਪੀਕਰਸ ਅਤੇ 710W 8-ਚੈਨਲ ਐਮਪਲੀਫਾਇਰ ਦਿੱਤਾ ਗਿਆ ਹੈ।

ਸੇਫਟੀ ਫੀਚਰਸ
ਸੁਰੱਖਿਆ ਦੇ ਲਿਹਾਜ ਨਾਲ ਕੰਪਨੀ ਨੇ ਕਾਰ 'ਚ 7 ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਤੇ ਏ.ਐੱਸ.ਸੀ. ਅਤੇ ਐੱਚ.ਐੱਸ.ਏ. ਦਿੱਤਾ ਹੈ ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਿਹਾ ਹੈ। ਨਵੀਂ ਆਊਟਲੈਂਡਰ 'ਚ 2670 mm ਵ੍ਹੀਲਬੇਸ ਅਤੇ 190 mm ਗ੍ਰਾਊਂਡ ਕਲੀਅਰੈਂਸ ਦਿੱਤਾ ਗਿਆ ਹੈ।

ਹੋਰ ਫੀਚਰਸ
ਕੰਪਨੀ ਨੇ ਇਸ ਕਾਰ ਨੂੰ ਭਾਰਤ 'ਚ 7 ਲੋਕਾਂ ਦੇ ਬੈਠਣ ਦੀ ਸਮਰੱਥਾ ਨਾਲ ਲੈਸ ਕੀਤਾ ਹੈ। ਇਸ ਤੋਂ ਇਲਾਵਾ ਕਾਰ 'ਚ ਇਲੈਕਟ੍ਰਿਕ ਸਨਰੂਫ, ਡਿਊਲ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਇਲੈਕਟ੍ਰਿਕ ਪਾਰਕਿੰਗ ਬ੍ਰੇਕ ਦੇ ਨਾਲ ਆਟੋ ਹੋਲਡ ਦਿੱਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਨਵੀਂ ਕਾਰ ਨੂੰ ਬਾਜ਼ਾਰ 'ਚ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।