ਕੱਲ ਲਾਂਚ ਹੋਵੇਗੀ ਮਰਸਡੀਜ਼ AMG GLC 43 4ਮੈਟਿਕ ਕੂਪੇ

07/20/2017 6:39:13 PM

ਜਲੰਧਰ- ਮਰਸਡੀਜ਼-ਏ. ਐੱਮ. ਜੀ ਜੀ. ਐੱਲ. ਸੀ ਦਾ ਪਾਵਰਫੁੱਲ ਵੇਰਿਅੰਟ 43 4ਮੈਟਿਕ ਕੂਪੇ ਸ਼ੁੱਕਰਵਾਰ 21 ਜੁਲਾਈ ਨੂੰ ਲਾਂਚ ਹੋਵੇਗਾ। ਇਸ ਦਾ ਮੁਕਾਬਲਾ ਆਡੀ ਕਿਊ7, ਬੀ. ਐਮ. ਡਬਲਿਊ ਐਕਸ5 ਅਤੇ ਵੋਲਵੋ ਐਕਸ. ਸੀ 90 ਨਾਲ ਹੋਵੇਗਾ। ਇਸ ਦੀ ਕੀਮਤ 80 ਲੱਖ ਰੁਪਏ ਦੇ ਆਸਪਾਸ ਹੋ ਸਕਦੀ ਹੈ।

43 4ਮੈਟਿਕ ਕੂਪੇ 'ਚ ਮੌਜੂਦਾ ਮਾਡਲ ਵਾਲਾ 3.0 ਲਿਟਰ ਦਾ ਟਵਿਨ-ਟਰਬੋ ਵੀ6 ਪੈਟਰੋਲ ਇੰਜਨ ਨਵੀਂ ਪਾਵਰ ਟਿਊਨਿੰਗ ਦੇ ਨਾਲ ਆਵੇਗਾ। ਇਸ ਦੀ ਪਾਵਰ 367 ਪੀ. ਐੱਸ ਅਤੇ ਟਾਰਕ 520 ਐੱਨ. ਐੱਮ ਹੋਵੇਗਾ। ਇਹ ਇੰਜਣ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੋਵੇਗਾ। ਜੋ ਸਾਰੇ ਪਹੀਆਂ 'ਤੇ ਪਾਵਰ ਸਪਲਾਈ ਕਰੇਗਾ।

ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ 100 ਦੀ ਰਫਤਾਰ ਪਾਉਣ ਚ ਇਸ ਨੂੰ 4.9 ਸੈਕਿੰਡ ਦਾ ਸਮਾਂ ਲੱਗੇਗਾ। ਜੀ. ਐੱਲ. ਈ ਦੀ ਤੁਲਨਾ 'ਚ ਇਹ 0.8 ਸੈਕਿੰਡ ਤੇਜ਼ ਹੋਵੇਗੀ। ਜੀ. ਐੱਲ ਸੀ 43 4ਮੈਟਿਕ ਕੂਪੇ 'ਚ ਈਕੋ, ਕੰਫਰਟ, ਸਪੋਰਟ, ਸਪੋਰਟ ਪਲਸ ਅਤੇ ਇੰਡੀਵਿਜ਼ੂਅਲ ਡਰਾਈਵਿੰਗ ਮੋਡ ਮਿਲਣਗੇ।