ਜਲਦ ਹੀ ਭਾਰਤ ''ਚ ਲਾਂਚ ਹੋਵੇਗੀ 2017 ਮਹਿੰਦਰਾ ਸਕਾਰਪਿਓ ਫੇਸਲਿਫਟ ਵਰਜਨ

06/28/2017 6:18:23 PM

ਜਲੰਧਰ- ਮਹਿੰਦਰਾ ਛੇਤੀ ਹੀ ਭਾਰਤ 'ਚ ਆਪਣੀ ਅਪਡੇਟਡ ਐੱਸ. ਯੂ. ਵੀ ਸਕਾਰਪਿਓ ਫੇਸਲਿਫਟ ਲਾਂਚ ਕਰ ਸਕਦੀ ਹੈ। ਬੇਹੱਦ ਘੱਟ ਕੈਮੁਫਲੈਗ ਸਟੀਕਰਸ ਦੇ ਨਾਲ ਦਿਖੀ ਇਸ ਕਾਰ ਨੂੰ ਕੰਪਨੀ ਜੁਲਾਈ ਜਾਂ ਅਗਸਤ 2017 'ਚ ਲਾਂਚ ਕਰ ਸਕਦੀ ਹੈ। 2017 ਮਹਿੰਦਰਾ ਸਕਾਰਪਿਓ ਫੇਸਲਿਫਟ 'ਚ ਕੁੱਝ ਬਾਹਰੀ ਬਦਲਾਵ ਕੀਤੇ ਗਏ ਹਨ। ਇਸ ਨੂੰ ਦੇਖਣ ਤੋਂ ਬਾਅਦ ਇਹ ਤਾਂ ਪਤਾ ਚੱਲ ਗਿਆ ਹੈ ਕਿ ਕੰਪਨੀ ਨੇ ਇਸ ਦੇ ਫ੍ਰੰਟ ਅਤੇ ਬੈਕ 'ਚ ਕੁੱਝ ਕਾਸਮੈਟਿਕ ਬਦਲਾਵ ਕੀਤੇ ਹਨ।

ਮਹਿੰਦਰਾ ਨੇ 2017 ਸਕਾਰਪਿਓ ਫੇਸਲਿਫਟ ਦੇ ਅਗਲੇ ਹਿੱਸੇ ਅਤੇ ਛੋਟੇ ਤੌਰ 'ਤੇ ਪਿਛਲੇ ਮਤਲਬ ਟੇਲ ਲਾਈਟ ਵਾਲੇ ਹਿੱਸੇ 'ਚ ਕੁੱਝ ਕਾਸਮੈਟਿਕ ਬਦਲਾਵ ਕੀਤੇ ਹਨ। ਐੱਸ. ਯੂ. ਵੀ ਦੀ ਫ੍ਰੰਟ ਗਰਿਲ, ਹੈੱਡਲੈਂਪਸ ਅਤੇ ਟੇਲ ਲੈਂਪ ਦੇ ਨਾਲ ਦੋਨਾਂ ਸਾਇਡ ਦੇ ਬੰਪਰ ਹੁਣ ਨਵੇਂ ਅੰਦਾਜ਼ 'ਚ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਫ੍ਰੰਟ 'ਚ ਮਹਿੰਦਰਾ ਇੰਪੀਰਿਓ ਗਰਿਲ ਲਗਾਈ ਜਾ ਸਕਦੀ ਹੈ ਜੋ ਕ੍ਰੋਮ ਵਰਕ ਦੇ ਨਾਲ ਵੱਡੇ ਖਾਂਚੋਂ ਵਿੱਚ ਬਣੀ ਹੋਵੇਗੀ। ਇਸ ਕਾਰ ਦੇ ਫ੍ਰੰਟ ਬੰਪਰ 'ਚ ਚੌੜਾ ਏਅਰ ਡੈਮ ਦਿੱਤਾ ਗਿਆ ਹੈ। ਇਸ ਕਾਰ ਦਾ ਸਟਾਇਲ ਕਰੰਟ ਜਨਰੇਸ਼ਨ ਸਕਾਰਪਿਓ ਵਰਗਾ ਹੀ ਹੋਣ ਦਾ ਅਨੁਮਾਨ ਲਗਾਏ ਜਾ ਰਹੇ ਹਨ। ਇਸ ਐੱਸ. ਯੂ. ਵੀ 'ਚ ਨਵੇਂ ਡਿਜ਼ਾਇਨ ਵਾਲੇ ਕੈਬਨ ਦੇ ਨਾਲ ਐਪਲ ਕਾਰ ਪਲੇ ਅਤੇ ਐਂਡ੍ਰਾਇਡ ਆਟੋ ਸਪੋਰਟ ਵਾਲਾ ਨਵਾਂ ਟੱਚ-ਸਕਰੀਨ ਮਲਟੀ- ਮੀਡਿਆ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਕਾਰ ਵਿੱਚ ਈਕੋਸੈਂਸ, ਕੁਨੈੱਕਟੇਡ ਐਪਸ ਅਤੇ ਐਮਰਜੇਂਸੀ ਕਾਲ ਫੀਚਰ ਦਿੱਤਾ ਜਾ ਸਕਦਾ ਹੈ।

ਕੰਪਨੀ ਇਸ 'ਚ 2.2 ਲਿਟਰ ਐਮਹਾਕ ਡੀਜ਼ਲ ਇੰਜਣ ਦੇਵੇਗੀ। ਇਹ ਇੰਜਣ 120 bhp ਪਾਵਰ ਅਤੇ 280 Nm ਟਾਰਕ ਜਨਰੇਟ ਕਰਨ ਵਾਲਾ ਹੋਵੇਗਾ। ਇਸ ਕਾਰ 'ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ 6 ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ 6 ਸਪੀਡ ਆਟੋਮੈਟਿਕ ਗਿਅਰਬਾਕਸ ਟਾਰਕ ਕੰਵਰਟਰ ਸਿਸਟਮ ਵਾਲਾ ਹੋਵੇਗਾ ਜੋ ਅਜੇ ਸਿਰਫ ਐਕਸ. ਯੂ. ਵੀ 500 'ਚ ਦਿੱਤਾ ਗਿਆ ਹੈ।