ਬੀ. ਐੱਮ. ਡਬਲਿਊ. ਨੇ 2.27 ਕਰੋੜ ਦੀ ਪੈਟਰੋਲ ਕਾਰ ਕੀਤੀ ਲਾਂਚ

05/19/2017 6:19:38 PM

ਜਲੰਧਰ- ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਬੀ. ਐੱਮ. ਡਬਲਿਊ. ਨੇ ਭਾਰਤ ''ਚ ਆਪਣੀ ਬੀ. ਐੱਮ. ਡਬਲਿਊ.-7 ਸੀਰੀਜ਼ ਦੀਆਂ 2 ਨਵੀਆਂ ਕਾਰਾਂ ਪੇਸ਼ ਕੀਤੀਆਂ, ਜਿਨ੍ਹਾਂ ਦੀ ਸ਼ੋਅਰੂਮ ''ਚ ਕੀਮਤ 2.27 ਕਰੋੜ ਰੁਪਏ ਹੈ। ਕੰਪਨੀ ਨੇ ਐੱਮ.-760 ਲੀ. ਐਕਸ. ਡਰਾਈਵ ਅਤੇ ਐੱਮ.-760 ਲੀ. ਐਕਸ. ਡਰਾਈਵ ਵੀ.-12 ਐਕਸੀਲੈਂਸ ਨੂੰ ਬਾਜ਼ਾਰ ''ਚ ਉਤਾਰਿਆ ਹੈ। ਇਨ੍ਹਾਂ ''ਚ ਪੈਟਰੋਲ ਮਾਡਲ ਕੰਪਨੀ ਨੇ ਪੇਸ਼ ਕੀਤਾ ਹੈ। ਇਹ ਕਾਰ ਸਿਰਫ਼ 3.7 ਸੈਕਿੰਡ ''ਚ ਸਿਫ਼ਰ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫਤਾਰ ਫੜ ਸਕਦੀ ਹੈ। ਇਨ੍ਹਾਂ ਦੋਵਾਂ ਮਾਡਲਾਂ ਦੇ ਆਉਣ ਨਾਲ ਹੁਣ ਭਾਰਤ ''ਚ ਬੀ. ਐੱਮ. ਡਬਲਿਊ. ਸੀਰੀਜ਼ ''ਚ 5 ਪੈਟਰੋਲ ਅਤੇ 3 ਡੀਜ਼ਲ ਮਾਡਲ ਹੋ ਗਏ ਹਨ

ਨਵੀਂ 2MW 760Li ਬੀ. ਐੱਮ. ਡਬਲਿਊ ਦੀ ਸਭ ਤੋਂ ਪਾਵਰਫੁਲ ਕਾਰ ਹੈ। ਅਜਿਹਾ ਪਹਿਲੀ ਵਾਰ ਹੈ ਜਦ ਕਿ 7 ਸੀਰੀਜ ਦੀ ਕਾਰ ਨੂੰ ਐਮ ਪਰਫਾਰਮੇਨਸ ਟ੍ਰੀਟਮੇਂਟ ਮਿਲਿਆ ਹੈ। ਇਸ ''ਚ ਵੀ12 ਦਾ ਦਮਦਾਰ ਇੰਜਨ ਲਗਾ ਹੈ ਅਤੇ ਬੀ. ਐੱਮ. ਡਬਲਿਊ ਦਾ ਸਿਗਨੇਚਰ ਐਕਸਡਰਾਇਵ ਸਿਸਟਮ ਦਿੱਤਾ ਗਿਆ ਹੈ, ਜਿਸ ਦਾ ਮਤਲੱਬ ਹੈ ਕਿ ਇਸ ''ਚ ਆਲ ਵ੍ਹੀਲ ਡਰਾਇਵ ਦਾ ਸਟੈਂਡਰਡ ਸਿਸਟਮ ਦਿੱਤਾ ਗਿਆ ਹੈ।

ਇਸ ਕਾਰ ''ਚ ਲਗਾ 6.6 litre M - Performance “winPower “urbo V12 ਪੈਟਰੋਲ ਇੰਜਣ 5,550 ਆਰ. ਪੀ. ਐੱਮ ''ਤੇ ਅਧਿਕਤਮ 800 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ। ਪਹੀਆਂ ਨੂੰ ਇਹ ਪਾਵਰ 8 ਸਪੀਡ ਸਟੇਪਟ੍ਰਾਨਿਕ ਸਪੋਰਟ ਆਟੋਮੈਟਿਕ ਟਰਾਂਸਮਿਸ਼ਨ ਤੋਂ ਮਿਲਦੀ ਹੈ। M760Li ਅਧਿਕਤਮ 250 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜ ਸਕਦੀ ਹੈ।  ਜਦ ਕਿ ਇਸ ਦਾ ਐੱਮ ਡਰਾਇਵਰ ਪੈਕੇਜ ਇਸ ਸਪੀਡ ਨੂੰ 305 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਮੈਕਸਿਮਮ ਸਪੀਡ ਪਹੁੰਚਾਣ ''ਚ ਮਦਦ ਕਰਦਾ ਹੈ।

ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ''ਚ ਵੀ12 ਲੋਗੋਜ਼, ਲੱਕੜੀ ਜੜਿਆ ਅਲਕੈਂਟਾਰਾ ਸੀਟਾਂ, ਆਰਮਰੇਸਟ ਅਤੇ ਰੂਫ ਹੈਂਡਲਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ''ਚ ਲੈਦਰ ਸਟੀਅਰਿੰਗ ਵ੍ਹੀਲ ਵੀ ਦਿੱਤਾ ਗਿਆ ਹੈ। ਡਰਾਇਵਰ ਦਾ ਫੁਟਰੈਸਟ ਅਤੇ ਐਕਸੀਲਰੇਟਰ ਪੈਡਲ ਐੱਮ ਟੈਗ ਦੇ ਨਾਲ ਹੈ।

ਨਵੀਂ M760Li ਦੇ ਐਕਸਟੀਰਿਅਰ ''ਚ ਚਾਰੋਂ ਪਾਸੇ  ਕ੍ਰੋਮ ਗ੍ਰੀਲਿੰਗ ਹੈ। ਫ੍ਰੰਟ ਬੰਪਰ ਨੂੰ ਰਿਵਾਇਜ਼ ਕੀਤਾ ਗਿਆ ਹੈ ਅਤੇ ਇਸ ''ਚ ਥ੍ਰੀ ਸੈਕਸ਼ਨ ਏਅਰ ਇਨਟੇਕਰ ਲਗਾ ਹੈ। ਇਸ ਤੋਂ ਇਲਾਵਾ ਹਾਰਿਜੋਂਟਲ ਐੱਲ. ਈ. ਡੀ ਹੈੱਡਲੈਂਪਸ, 20 ਇੰਚ ਦਾ ਇਕ ਡਬਲ ਸਪੋਕ ਅਲੌਏ ਵ੍ਹੀਲਜ਼ ਅਤੇ ਟਵਿਨ ਪਾਇਪ ਵਾਲਾ ਨਵਾਂ ਕਵਾਡ ਐਗਜਾਸਟ ਸਿਸਟਮ ਦਿੱਤਾ ਗਿਆ ਹੈ।