Land Rover ਨੇ ਭਾਰਤੀ ਬਾਜ਼ਾਰ 'ਚ ਲਾਂਚ ਕੀਤੀ ਰੇਂਜ ਰੋਵਰ Svautobiography Dynamic

07/27/2017 4:54:12 PM

ਜਲੰਧਰ- ਟਾਟਾ ਮੋਟਰਸ ਦੀ ਮਲਕੀਅਤ ਵਾਲੀ ਬ੍ਰੀਟੀਸ਼ ਬਰਾਂਡ ਲੈਂਡ ਰੋਵਰ ਨੇ ਭਾਰਤੀ ਬਾਜ਼ਾਰ 'ਚ ਆਪਣੀ ਰੇਂਜ ਰੋਵਰ ਐੱਸ. ਵੀ ਆਟੋਬਾਇਓਗ੍ਰਾਫੀ ਡਾਇਨੇਮਿਕ ਉਤਾਰ ਦਿੱਤੀ ਹੈ। ਭਾਰਤ 'ਚ ਇਸ ਦੀ ਐਕ‍ਸ ਸ਼ੋਰੂਮ ਕੀਮਤ 2.79 ਕਰੋੜ ਰੁਪਏ ਰੱਖੀ ਗਈ ਹੈ। ਇਸ ਨੂੰ ਜੈਗੂਆਰ ਲੈਂਡ ਰੋਵਰ ਦੀ ਸ‍ਪੈਸ਼ਲ ਵ‍੍ਹੀਕਲ ਆਪਰੇਸ਼ਨ (ਐੱਸ. ਵੀ. ਓ) ਟੀਮ ਨੇ ਤਿਆਰ ਕੀਤਾ ਹੈ। ਜਿਵੇ ਕਿ ਕੀਮਤ ਤੋਂ ਪਤਾ ਚੱਲਦਾ ਹੈ ਕਿ ਇਸ ਦਮਦਾਰ ਅਤੇ ਖੂਬਸੂਰਤ ਕਾਰ 'ਚ ਬਹੁਤ ਸਾਰੇ ਬੇਮਿਸਾਲ ਫੀਚਰਸ ਦਿੱਤੇ ਗਏ ਹਨ। ਕੰਪਨੀ ਦੇ ਮੁਤਾਬਕ ਇਸ ਦਾ ਸ਼ਾਨਦਾਰ ਡਿਜ਼ਾਈਨ, ਲਗਜ਼ਰੀ ਫੀਚਰਸ ਅਤੇ ਇਸ ਦੇ ਵੀ8 ਇੰਜਣ ਦਾ ਸ਼ਾਨਦਾਰ ਕੰ‍ਬੀਨੇਸ਼ਨ ਇਸ ਦੀ ਸਵਾਰੀ ਲਈ ਇਕ ਬੇਹੱਦ ਖਾਸ ਡਰਾਈਵਿੰਗ ਐਕ‍ਸਪੀਰਿਅੰਸ ਪੇਸ਼ ਕਰੇਗਾ।

ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ ਐਲੂ‍ਮਿਨੀਅਮ ਤੋਂ ਬਣਿਆ 5 ਲਿਟਰ ਦਾ ਪੈਟਰੋਲ 405 ਕਿਲੋਵਾਟ ਵੀ8 ਸੁਪਰਚਾਰਜ ਇੰਜਣ ਦਿੱਤਾ ਹੈ। ਇਹ ਇੰਜਣ 543 ਐੈੱਚ. ਪੀ ਦੀ ਬੇਮਿਸਾਲ ਪਾਵਰ ਜਨਰੇਟ ਕਰਦਾ ਹੈ। ਉਥੇ ਹੀ ਇਸ ਦਾ ਟਾਰਕ 680 ‍ਯੂਟਿਨ ਮੀਟਰ ਦਾ ਹੈ। ਕੰਪਨੀ  ਮੁਤਾਬਕ ਇਹ ਕਾਰ ਸਿਰਫ 5.4 ਸੈਕੰਡ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸ‍ਪੀਡ ਫੜ ਲੈਂਦੀ ਹੈ।

ਐਡਵਾਂਸ ਫੀਚਰਸ
ਤੁਹਾਨੂੰ ਦੱਸ ਦਈਏ ਕਿ ਇਹ ਮਾਡਲ ਰੇਂਜ ਰੋਵਰ ਦੇ ਮੌਜੂਦਾ ਵੇਰਿਅੰਟ SVਆਟੋਬਾਇਓਗ੍ਰਾਫੀ ਦਾ ਹੀ ਪ੍ਰੀਮੀਅਮ ਅਵਤਾਰ ਹੈ। ਇਸ 'ਚ ਕਈ ਐਡਵਾਂਸ ਫੀਚਰਸ ਅਤੇ ਕਾਸਮੈਟਿਕ ਬਦਲਾਵ ਕੀਤੇ ਗਏ ਹਨ। ਇਸ ਦੀ ਡਰਾਈਵਿੰਗ ਪਹਿਲਾਂ ਤੋਂ ਜ਼ਿਆਦਾ ਆਰਾਮਦਾਈਕ ਅਤੇ ਸੰਤੁਲਿਤ ਹੈ। ਇਸ ਦੇ ਕੈਬਨ 'ਚ ਚਾਰ ਕਲਰ ਦੀ ਆਪਸ਼ਨ ਰੱਖੀ ਗਈ ਹੈ। ਇਸ ਦੀ ਸੀਟਾਂ ਡਾਇਮੰਡ ਕੁਆਲਿਟੀ ਦੀਆਂ ਹਨ,  ਜਿਨ੍ਹਾਂ 'ਤੇ ਆਟੋਬਾਇਓਗ੍ਰਾਫੀ ਸਟੀਚਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੀਂ ਕ੍ਰੋਮ ਕਵਾਡ ਟੇਲਪਾਈਪ, ਰੈੱਡ ਕਲਰ ਦੇ ਬਰੰਬੋ ਬ੍ਰੇਕਸ ਅਤੇ ਕਸਟਾਮਾਇਜ਼ ਅਲੌਏ ਵ੍ਹੀਲ ਦੀ ਆਪਸ਼ਨ ਵੀ ਸ਼ਾਮਿਲ ਕੀਤਾ ਗਿਆ ਹੈ।