KTM 125 Duke ਦੀ ਭਾਰਤ 'ਚ ਸ਼ੁਰੂ ਹੋਈ ਬੁਕਿੰਗ, ਜਾਣੋ ਖੂਬੀਆਂ

10/18/2018 12:07:04 PM

ਗੈਜੇਟ ਡੈਸਕ- KTM india ਇਸ ਸਾਲ ਦੇ ਅਖੀਰ ਤੱਕ 125 Duke ਨੂੰ ਭਾਰਤ 'ਚ ਲਾਂਚ ਕਰੇਗੀ। Carandbike ਦੀ ਇਕ ਰਿਪੋਰਟ ਮੁਤਾਬਕ ਮੁੰਬਈ ਤੇ ਪੁਣੇ ਦੀ ਕੇ.ਟੀ.ਐੱਮ. ਡੀਲਰਸ਼ਿਪ ਨੇ ਬਾਈਕ ਦੀ ਬੁਕਿੰਗ ਦੀ ਗੱਲ ਮੰਨੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੁੰਬਈ ਤੇ ਪੁਣੇ 'ਚ ਗਾਹਕ 1000 ਰੁਪਏ ਦੀ ਟੋਕੇਨ ਰਾਸ਼ੀ ਦੇ ਕੇ KTM 125v Duke ਦੀ ਬੁਕਿੰਗ ਕਰਾ ਸਕਦੇ ਹਨ। ਹਾਲਾਂਕਿ, ਕੰਪਨੀ ਦੇ ਤੋਂ ਬਾਈਕ ਦੀ ਲਾਂਚ ਨੂੰ ਲੈ ਕੇ ਹੁਣ ਤੱਕ ਕੋਈ ਵੀ ਆਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ ਦਸੰਬਰ 2018 'ਚ ਭਾਰਤ 'ਚ ਲਾਂਚ ਹੋ ਸਕਦੀ ਹੈ। KTM 125 Duke, 2016 ਮਾਡਲ ਦਾ ਅਪਡੇਟ ਵਰਜਨ ਹੋਵੇਗਾ। ਬਾਈਕ ਦੀ ਸਟਾਈਲਿੰਗ KTM 250 Duke ਦੇ ਤਰਜ 'ਤੇ ਕੀਤੀ ਗਈ ਹੈ।ਕੇ.ਟੀ.ਐੱਮ. ਆਪਣੀਆਂ ਸਾਰੀਆਂ ਐਂਟਰੀ-ਲੈਵਲ ਬਾਈਕਸ ਨੂੰ ਭਾਰਤ ’ਚ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਐਕਸਪੋਰਟ ਕਰਦੀ ਹੈ। ਇਨ੍ਹਾਂ ’ਚੋਂ 125 ਡਿਊਕ ਵੀ ਭਾਰਤ ’ਚ ਬਣਾਈ ਜਾਂਦੀ ਹੈ ਪਰ ਉਸ ਨੂੰ ਇਥੇ ਵੇਚਿਆ ਨਹੀਂ ਜਾਂਦਾ। ਇਸ ਦੇ ਪਿੱਛੇ ਕੰਪਨੀ ਦਾ ਕਹਿਣਾ ਹੈ ਕਿ ਭਾਰਤ ’ਚ 125 ਸੀਸੀ ਬਾਈਕਸ ਦੀ ਮਾਰਕੀਟ ਦੀ ਤੁਲਨਾ ’ਚ ਇਸ ਦੀ ਕੀਮਤ ਜ਼ਿਆਦਾ ਹੈ। ਇਸ ਕਾਰਨ ਹੀ ਇਸ ਬਾਈਕ ਨੂੰ ਇਥੇ ਲਾਂਚ ਕਰਨਾ ਆਸਾਨ ਨਹੀਂ ਹੈ। ਹਾਲਾਂਕਿ ਨਵੀਆਂ ਰਿਪੋਰਟਾਂ ਮੁਤਾਬਕ ਹੁਣ ਇਸ ਬਾਈਕ ਨੂੰ ਵੀ ਭਾਰਤ ’ਚ ਲਾਂਚ ਕੀਤਾ ਜਾਵੇਗਾ।ਇੰਜਣ

ਅੰਤਰਰਾਸ਼ਟਰੀ ਬਾਜ਼ਾਰ ’ਚ ਉਪਲੱਬਧ ਕੇ.ਟੀ.ਐੱਮ. ਡਿਊਕ 125 ’ਚ 124.7 ਸੀਸੀ, ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 9,500 rpm ’ਤੇ 15bhp ਦੀ ਪਾਵਰ ਅਤੇ 8,000 rpm ’ਤੇ 11.8Nm ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ ਸਟੈਂਡਰਡ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ ਪਰ ਭਾਰਤ ’ਚ ਲਾਂਚ ਹੋਣ ਵਾਲੀ 125 ਡਿਊਕ ’ਚ ਏ.ਬੀ.ਐੱਸ. ਦੀ ਥਾਂ ਸੀ.ਬੀ.ਐੱਸ. (ਕੰਬਾਇੰਡ ਬ੍ਰੇਕਿੰਗ ਸਿਸਟਮ) ਦਿੱਤਾ ਜਾ ਸਕਦਾ ਹੈ। ਇਥੇ ਇਸ ਬਾਈਕ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।ਸਟਾਈਲਿੰਗ ਦੀ ਗੱਲ ਕਰੀਏ ਤਾਂ ਕੇ.ਟੀ.ਐੱਮ. 125 ਡਿਊਕ ਬਾਈਕ 390 ਡਿਊਕ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਦੋਵਾਂ ਬਾਈਕਸ ’ਚ ਇਕੋ ਜਿਹਾ ਹੈੱਡਲੈਂਪ ਅਤੇ ਡੀ.ਆਰ.ਐੱਲ. ਦਿੱਤਾ ਗਿਆ ਹੈ। ਹਾਲਾਂਕਿ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਲਾਂਚ ਹੋਣ ਵਾਲੀ 125 ਡਿਊਕ ’ਚ ਇਸ ਤੋਂ ਅਲੱਗ ਹੈੱਡਲੈਂਪ ਹੋ ਸਕਦਾ ਹੈ। ਇਸ ਨਾਲ ਕੇ.ਟੀ.ਐੱਮ. ਨੂੰ ਇਸ ਦੀ ਕੀਮਤ ਘੱਟ ਕਰਨ ’ਚ ਮਦਦ ਮਿਲੇਗੀ। ਕੀਮਤ ਦੇ ਹਿਸਾਬ ਨਾਲ ਭਾਰਤੀ ਬਾਜ਼ਾਰ ’ਚ ਇਸ ਦੀ ਟੱਕਰ Yamaha FZ ਅਤੇ Suzuki Gixxer ਵਰਗੀਆਂ ਬਾਈਕਸ ਨਾਲ ਹੋਵੇਗੀ।