ਪਹਿਲਾਂ ਤੋਂ ਵੀ ਜ਼ਿਆਦਾ ਸਕਿਓਰ ਤੇ ਸੇਫ ਹੋਣਗੇ ਜੈਗੂਆਰ ਲੈਂਡ ਰੋਵਰ ਦੇ ਮਾਡਲਸ, ਮਿਲਣਗੇ ਇਹ ਫੀਚਰਸ

09/18/2018 7:06:01 PM

ਜਲੰਧਰ- ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ) ਨੇ ਆਪਣੀ ਕਾਰਾਂ 'ਚ ਐਡਵਾਂਸ ਕੁਨੈੱਕਟੀਵਿਟੀ ਫੀਚਰਸ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਆਪਣੇ ਫਲੈਗਸ਼ਿਪ ਮਾਡਲ ਜਿਹੇ ਰੇਂਜ ਰੋਵਰ, ਰੇਂਜ ਰੋਵਰ ਸਪੋਰਟ ਤੇ ਡਿਸਕਵਰੀ 'ਤੇ in control ਪੈਕੇਜ 'ਚ ਪ੍ਰੋਟੈਕਟ, ਰਿਮੋਟ ਪ੍ਰੀਮੀਅਮ ਤੇ ਸਕਿਓਰਿਟੀ ਟ੍ਰੈਕਰ ਫੀਚਰਸ ਦੇ ਰਹੀ ਹੈ।

ਜੇ.ਐੱਲ. ਆਰ  ਦੇ ਪ੍ਰੇਜ਼ੀਡੈਂਟ ਤੇ ਐੱਮ. ਡੀ ਰੋਹਿਤ ਵਿਦਵਾਨ ਨੇ ਦੱਸਿਆ ਕਿ ਅਸੀਂ ਭਾਰਤ 'ਚ ਬੈਸਟ ਤੇ ਲੇਟੈਸਟ ਟੈਕਨਾਲੋਜੀ ਲਿਆ ਰਹੇ ਹਨ ਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਗਾਹਕ ਹੁਣ ਜ਼ਿਆਦਾ ਸੇਫ ਤੇ ਸਕਿਓਰ ਡਰਾਈਵਿੰਗ ਦਾ ਆਨੰਦ ਲੈ ਸਕਣਗੇ।  ਕੰਪਨੀ ਨੇ ਸਭ ਤੋਂ ਪਹਿਲਾਂ 2017 'ਚ 47 ਕੈਪੇਬਲ ਤੇ ਪ੍ਰੋ-ਸਰਵਿਸ ਪੇਸ਼ ਕੀਤੀ ਸੀ। ਇਸ ਦਾ ਵਿਸਥਾਰ ਕਰਦੇ ਹੋਏ ਕੰਪਨੀ ਨੇ ਹੁਣ ਲੈਂਡ ਰੋਵਰ ਆਪਟੀਮਾਇਜ਼ਡ ਅਸਿਸਟੈਂਸ ਤੇ ਐੱਸ. ਓ. ਐੱਸ ਐਮਰਜੈਂਸੀ ਕਾਲ ਜਿਹੇਂ ਫੀਚਰ ਜੋੜ ਰਹੀ ਹੈ। ਇਸ ਕੁਨੈੱਕਟੀਵਿਟੀ ਪੈਕੇਜ 'ਚ ਗਾਹਕਾਂ ਨੂੰ ਕੀ ਸੁਵਿਧਾਵਾਂ ਮਿਲੇਗੀ।

ਪ੍ਰੋਟੈਕਟ-

ਇਸ 'ਚ ਵਾਹਨ ਖ਼ਰਾਬ ਹੋਣ 'ਤੇ ਡਰਾਇਵਰ ਕੰਸੋਲ ਦੇ ਲੈਫਟ ਸਾਈਡ 'ਚ ਦਿੱਤੀ ਗਈ ਆਪਟੀਮਾਇਜ਼ਡ ਅਸਿਸਟੈਂਸ ਬਟਨ ਦੱਬਾ ਸਕਦਾ ਹੈ। ਇਸ ਤੋਂ ਬਾਅਦ ਡਰਾਇਵਰ ਦਾ ਸੰਪਰਕ ਹੈਲਪਲਾਈਨ ਤੋਂ ਹੋ ਜਾਵੇਗਾ। ਹੈਲਪਲਾਈਨ ਨਾਲ ਸਰਵਿਸ ਯੂਨਿਟ ਨੂੰ ਖ਼ਰਾਬ ਵਾਹਨ ਤੱਕ ਭੇਜਿਆ ਜਾਵੇਗਾ। ਇਸ ਤੋਂ ਇਲਾਵਾ in Control ਰਿਮੋਟ ਸਮਾਰਟਫੋਨ ਐਪ ਤੋਂ ਵੀ ਹੈੱਲਪਲਾਈਨ ਤੋਂ ਸੰਪਰਕ ਕੀਤਾ ਜਾ ਸਕਦਾ ਹੈ। ਐਮਰਜੈਂਸੀ ਦੀ ਹਾਲਾਤ 'ਚ SOS ਐਮਰਜੈਂਸੀ ਕਾਲ ਯੂਜ਼ਰਸ ਨੂੰ ਐਮਰਜੈਂਸੀ ਰਿਸਪਾਂਸ ਟੀਮ ਤੋਂ ਕੁਨੈੱਕਟ ਕਰ ਦੇਵੇਗੀ। ਇਸ ਤੋਂ ਇਲਾਵਾ ਕੰਸੋਲ 'ਤੇ ਦਿੱਤੇ ਗਏ ਬਟਨ ਤੋਂ ਵੀ ਹੈਲਪਲਾਈਨ ਤੱਕ ਪਹੁੰਚਿਆ ਜਾ ਸਕਦਾ ਹੈ।



ਰਿਮੋਟ ਪ੍ਰੀਮੀਅਮ-

ਇਸ ਨੂੰ ਯੂਜ਼ਰ ਨੂੰ ਵ੍ਹੀਕਲ ਤੋਂ ਰਿਮੋਟਲੀ ਕੁਨੈੱਕਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਰਾਹੀਂ ਵਾਹਨ ਮਾਲਕ ਸਮਾਰਟਫੋਨ ਐਪ ਦੇ ਰਾਹੀਂ ਕਾਰ 'ਚ ਐਂਟਰ ਕਰਨ ਤੋਂ ਪਹਿਲਾਂ ਉਸ ਦਾ ਟੈਂਪਰੇਚਰ ਸੈੱਟ ਕਰ ਸਕਦਾ ਹੈ। ਨਾਲ ਹੀ ਵਾਹਨ ਨੂੰ ਲਾਕ ਤੇ ਅਨਲਾਕ ਕਰ ਸਕਦਾ ਹੈ।

ਸਕਿਓਰ ਟਰੈਕਰ-

ਇਹ ਆਪਸ਼ਨਲ ਫੀਚਰ ਹੈ। ਇਸ ਦੇ ਤਹਿਤ ਜੇਕਰ ਕੋਈ ਵਾਹਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਟੋਲਨ ਵ੍ਹੀਕਲ ਟਰੈਕਿੰਗ ਸੈਂਟਰ ਦੇ ਕੋਲ ਇਕ ਨੋਟੀਫਿਕੇਸ਼ਨ ਜਾਵੇਗਾ। ਇਸ ਤੋਂ ਬਾਅਦ ਇਹ ਸੈਂਟਰ 9n3ontrol ਯੂਜ਼ਰ ਨੂੰ ਅਲਰਟ ਕਰੇਗਾ। ਨਾਲ ਹੀ ਜੇਕਰ ਵਾਹਨ ਚੋਰੀ ਹੁੰਦਾ ਹੈ ਤਾਂ ਇਹ ਸੈਂਟਰ ਪੁਲਸ ਨੂੰ ਵਾਹਨ ਦੀ ਠੀਕ ਲੋਕੇਸ਼ਨ ਦੱਸ ਸਕਦਾ ਹੈ। 

ਭਾਰਤ 'ਚ ਕੰਪਨੀ ਦੇ ਪੋਰਟਫੋਲੀਓ 'ਚ ਡਿਸਕਵਰੀ ਸਪੋਰਟ, ਰੇਂਜ ਰੋਵਰ ਈਵੋਕ, ਆਲ ਨਿਊ ਡਿਸਕਵਰੀ, ਰੇਂਜ ਰੋਵਰ ਵੇਲਾਰ, ਰੇਂਜ ਰੋਵਰ ਤੇ ਰੇਂਜ ਰੋਵਰ ਸਪੋਰਟ ਸ਼ਾਮਲ ਹਨ। ਇਨ੍ਹਾਂ 'ਚੋਂ ਡਿਸਕਵਰੀ ਸਪੋਰਟ ਦੀ ਕੀਮਤ 44.68 ਲੱਖ ਰੁਪਏ ਤੋਂ ਸ਼ੁਰੂ, ਈਵੋਕ ਦੀ ਕੀਮਤ 52. 06 ਲੱਖ ਰੁਪਏ, ਡਿਸਕਵਰੀ ਦੀ ਕੀਮਤ 74.95 ਲੱਖ ਰੁਪਏ, ਵੇਲਾਰ ਦੀ ਕੀਮਤ 83.34 ਲੱਖ ਤੋਂ ਸ਼ੁਰੂ , ਸਪੋਰਟ ਦੀ ਸ਼ੁਰੂਆਤੀ ਕੀਮਤ 99.48 ਲੱਖ ਰੁਪਏ ਤੋਂ ਸ਼ੁਰੂ (ਸਾਰੇ ਕੀਮਤਾਂ ਐਕਸ ਸ਼ੋਰੂਮ) ਹੈ।