ਇੰਡੀਅਨ ਮੋਟਰਸਾਈਕਲ ਨੇ ਇਸ ਖਾਮੀ ਕਾਰਨ ਵਾਪਸ ਮੰਗਵਾਈਆਂ 4,185 ਬਾਈਕਸ

07/16/2018 1:42:20 PM

ਜਲੰਧਰ— ਅਮਰੀਕੀ ਕੰਪਨੀ ਇੰਡੀਅਨ ਮੋਟਰਸਾਈਕਲ ਨੇ ਅਮਰੀਕਾ 'ਚ ਆਪਣੀਆਂ 3 ਬਾਈਕਸ ਇੰਡੀਅਨ ਸਕਾਊਟ, ਸਕਾਊਟ ਬਾਬਰ) ਅਤੇ ਸਕਾਊਟ ਸਿਕਸਟੀ ਦੀਆਂ ਕੁਲ 4,185 ਇਕਾਈਆਂ ਨੂੰ ਵਾਪਸ ਮੰਗਵਾਇਆ ਹੈ। 9 ਜਨਵਰੀ 2017 ਤੋਂ 14 ਜੂਨ 2018 ਦੇ ਵਿਚਕਾਰ ਬਣੀਆਂ ਇਨ੍ਹਾਂ ਬਾਈਕਸ ਦੇ ਏ.ਬੀ.ਐੱਸ. ਮਤਲਬ ਐਂਟ ਲਾਕ ਬ੍ਰੇਕਿੰਗ ਸਿਸਟਮ 'ਚ ਖਰਾਬੀ ਦਾ ਡਰ ਹੈ। ਇਨ੍ਹਾਂ ਤਿੰਨਾਂ ਹੀ ਬਾਈਕਸ ਦੇ ਸਿਰਫ ਏ.ਬੀ.ਐੱਸ. ਵੇਰੀਐਂਟਸ ਨੂੰ ਹੀ ਰੀਕਾਲ ਕੀਤਾ ਗਿਆ ਹੈ। 

NHSTA (ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨੀਸਟ੍ਰੇਸ਼ਨ) ਦੀ ਰਿਪੋਰਟ ਮੁਤਾਬਕ, ਇਨ੍ਹਾਂ ਬਾਈਕਸ ਦੀ ਬ੍ਰੇਕ ਲਾਈਨ 'ਚ ਹਵਾ ਹੋ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਇਸ ਨਾਲ ਬ੍ਰੇਕਿੰਗ ਸਿਸਟਮ 'ਚ ਸਮੱਸਿਆ ਆਉਣ ਦਾ ਡਰ ਰਹਿੰਦਾ ਹੈ। ਇਸ ਨਾਲ ਬ੍ਰੇਕਿੰਗ ਪਰਫਾਰਮੈਂਸ 'ਤੇ ਅਸਰ ਪੈਣ ਦੇ ਨਾਲ ਹੀ ਕ੍ਰੈਸ਼ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਦੱਸ ਦੇਈਏ ਕਿ ਬ੍ਰੇਕ ਲਾਈਨਸ 'ਚ ਆਮਤੌਰ 'ਤੇ ਵੈਕਿਊਮ ਹੀ ਹੁੰਦਾ ਹੈ। 
ਕੰਪਨੀ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਬਾਈਕਸ 'ਚ ਖਰਾਬੀ ਪਾਈ ਜਾਂਦੀ ਹੈ ਤਾਂ ਇਨ੍ਹਾਂ ਨੂੰ ਠੀਕ ਕਰਨ ਲਈ ਗਾਹਕਾਂ ਕੋਲੋਂ ਕੋਈ ਖਰਚ ਨਹੀਂ ਲਿਆ ਜਾਵੇਗਾ। ਬਾਈਕਸ ਨੂੰ ਇਸ ਮਹੀਨੇ ਤੋਂ ਹੀ ਵਾਪਸ ਮੰਗਵਾਇਆ ਜਾ ਸਕਦਾ ਹੈ।