Indian Motorcycles ਭਾਰਤ ਲੈ ਕੇ ਆ ਰਹੀ ਹੈ ਇਹ ਸ਼ਾਨਦਾਰ ਬਾਈਕ

07/17/2017 5:27:51 PM

ਜਲੰਧਰ- ਅਮਰੀਕਾ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਇੰਡੀਅਨ ਮੋਟਰਸਾਈਕਲ ਨੇ ਆਪਣੇ ਸਕਾਊਟ ਪਰਿਵਾਰ 'ਚ ਇਕ ਹੋਰ ਨਾਂ ਜੋੜ ਲਿਆ ਹੈ। ਇਸ ਨਵੇਂ ਮੈਂਬਰ ਦਾ ਨਾਂ 2017 'ਸਕਾਊਟ ਬਾਬਰ' ਹੈ, ਜੋ ਕਿ ਹੁਣ ਇਕ ਨਵੇਂ ਰੂਪ ਅਤੇ ਮਕੈਨਿਕਲ ਤਬਦੀਲੀ ਦੇ ਨਾਲ ਭਾਰਤੀ ਬਾਜ਼ਾਰਾਂ 'ਚ ਦਸਤਕ ਦੇਣ ਜਾ ਰਿਹਾ ਹੈ। 

ਕੀਮਤ
ਸਕਾਊਟ ਬਾਬਰ ਯੂ.ਐੱਸ. 'ਚ ਸਤੰਬਰ ਦੇ ਕਰੀਬ ਲਾਂਚ ਹੋਵੇਗੀ ਅਤੇ ਭਾਰਤ 'ਚ ਵੀ ਇਹ ਲਗਭਗ ਉਦੋਂ ਦਸਤਕ ਦੇਵੇਗੀ। ਇਸ ਦੀ ਕੀਮਤ 12.99 ਲੱਖ ਰੁਪਏ ਦੱਸੀ ਜਾ ਰਹੀ ਹੈ। 

 

 

ਕਲਰ ਆਪਸ਼ੰਸ
ਸਕਾਊਟ ਬਾਬਰ ਇੰਡੀਅਨ ਮੋਟਰਸਾਈਕਲ ਰੈੱਡ, ਥਰਡ ਬਲੈਕ, ਥੰਡਰ ਬਲੈਕ ਸਮੋਕ (ਏ.ਬੀ.ਐੱਸ.), ਸਟਾਰ ਸਿਲਵਰ ਸਮੋਕ ਅਤੇ ਮੈਟਲ ਸਮੋਕ ਵਰਗੇ ਪੰਜ ਰੰਗ ਯੋਜਨਾਵਾਂ 'ਚ ਉਪਲੱਬਧ ਹੋਵੇਗਾ। 

 

ਇੰਜਨ
2017 ਇੰਡੀਅਨ ਸਕਾਊਟ ਬਾਬਰ ਨੇ ਮੌਜੂਦਾ ਬਾਈਕ 'ਚ 1,133 ਸੀਸੀ ਲਿਕੁਇੱਡ ਕੂਲਡ, ਵੀ-ਟਵਿਨ ਇੰਜਨ ਨਾਲ 100 ਬੀ.ਐੱਚ.ਪੀ. ਉਤਪਾਦਨ ਅਤੇ 97.7 ਐੱਨ.ਐੱਮ. ਪੀਕ ਟਾਰਕ ਵਾਲੇ ਇੰਜਨ ਨੂੰ ਇਜਾਦ ਕੀਤਾ ਹੈ, ਜਿਸ ਨਾਲ ਇੰਜਨ ਨੂੰ 6-ਸਪੀਡ ਗਿਅਰਬਾਕਸ 'ਚ ਜੋੜਿਆ ਗਿਆ ਹੈ।