ਹੋਂਡਾ ਨੇ 2018 CBR250R ਬਾਈਕ ਦੀ ਕੀਮਤ ਦਾ ਕੀਤਾ ਖੁਲਾਸਾ

03/18/2018 10:11:23 AM

ਜਲੰਧਰ-ਜਾਪਾਨੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਭਾਰਤੀ ਮਾਰਕੀਟ ਦੇ ਲਈ ਲਾਂਚ ਹੋਣ ਵਾਲੀ ਆਪਣੀ ਨਵੀਂ ਬਾਈਕ CBR250R ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। 2018 CBR250R ਦੋ ਵੇਰੀਐਂਟਸ Standard ਅਤੇ Dual Channel ABS 'ਚ ਉਪਲੱਬਧ ਹੋਵੇਗੀ, ਜਿਸ ਦੀ ਦਿੱਲੀ ਐਕਸ-ਸ਼ੋਰੂਮ ਕੀਮਤ ਕ੍ਰਮਵਾਰ 1.63 ਲੱਖ ਰੁਪਏ ਅਤੇ 1.93 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਆਪਣੀ ਇਸ ਬਾਈਕ ਨੂੰ ਆਟੋ ਐਕਸਪੋ 2018 'ਚ ਸ਼ੋਕੇਸ਼ ਕੀਤੀ ਗਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ UM Renegade, Royal Enfield Thunderbird ਅਤੇ Yamaha Fazer 25 ਨਾਲ ਹੋਵੇਗਾ।

 

 

ਇੰਜਣ- 
ਇਹ ਬਾਈਕ 249.6 ਸੀਸੀ, ਸਿੰਗਲ ਸਿੰਲਡਰ, ਲਿਕੂਵਿਡ-ਕੂਲਡ, ਫਿਊਲ ਇੰਜੈਕਸ਼ਨ ਇੰਜਣ ਨਾਲ ਲੈਸ ਹੈ। ਬਾਈਕ ਦਾ ਇੰਜਣ 26bhp ਤੱਕ ਵੱਧ ਤੋਂ ਵੱਧ ਪਾਵਰ ਅਤੇ 22.9Nm ਤੱਕ ਟਾਰਕ ਦਿੰਦਾ ਹੈ।

 

 

ਸਪੀਡ- 
ਬਾਈਕ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਦੀ ਟਾਪ ਸਪੀਡ 135 ਕਿਲੋਮੀਟਰ ਪ੍ਰਤੀ ਘੰਟਾ ਹੈ।

 

 

ਫੀਚਰਸ-
ਇਹ ਬਾਈਕ 4 ਕਲਰ ਆਪਸ਼ਨਜ਼ 'ਚ ਉਪਲੱਬਧ ਹੈ। ਇਸ 'ਚ ਆਲ LED ਹੈੱਡਲਾਈਟ, ਆਪਸ਼ਨਲ ਡਿਊਲ ਚੈਨਲ ABS ਅਤੇ ਹੋਰ ਫੀਚਰਸ ਦਿੱਤੇ ਗਏ ਹਨ। ਬਾਈਕ 'ਚ 110/70-17M/C ਫ੍ਰੰਟ ਅਤੇ 140/70-17M/C ਰਿਅਰ ਵਹੀਲ ਲਗਾਏ ਗਏ ਹਨ।