ਫੋਰਡ ਇੰਡੀਆ ਨੇ ਬੰਦ ਕੀਤੇ Endeavour SUV ਦੇ ਦੋ ਵੇਰੀਅੰਟ

06/22/2017 6:38:06 PM

ਜਲੰਧਰ- ਫੋਰਡ ਇੰਡੀਆ ਨੇ ਪਹਿਲਾਂ ਹੀ ਆਪਣੀ ਅੰਡੈਵਰ 2.2 4x2 MT ਟ੍ਰੇਂਡ ਵੇਰੀਅੰਟ ਦੀ ਪਿਛਲੇ ਸਾਲ ਵਿਕਰੀ ਰੋਕ ਦਿੱਤੀ ਸੀ। ਹੁਣ ਕੰਪਨੀ ਫਿਰ ਆਪਣੇ ਦੋ ਅਤੇ ਵੇਰੀਅੰਟਸ ਨੂੰ ਬੰਦ ਕਰਨ ਜਾ ਰਹੀ ਹੈ। ਫੋਰਡ ਅੰਡੈਵਰ ਲਾਈਨ ਅਪ ਦੇ ਪੰਜ ਵੇਰੀਅੰਟਸ 'ਚੋਂ ਤਿੰਨ ਵੇਰਿਅੰਟ ਕੰਪਨੀ ਨੇ ਹੱਟਾ ਦਿੱਤੇ ਹਨ। ਕੰਪਨੀ ਨੇ ਦੋ ਨਵੇਂ 3.2 4x4 ਆਟੋਮੈਟਿਕ ਟਰਾਂਸਮਿਸ਼ਨ ਅਤੇ 2.2 4x4 ਮੈਨੂਅਲ ਟਰਾਂਸਮਿਸ਼ਨ ਵੇਰਿਅੰਟਸ ਨੂੰ ਬੰਦ ਕੀਤਾ ਹੈ। ਕੰਪਨੀ ਨੇ ਇਸ ਦੋ ਵੇਰੀਅੰਟਸ ਨੂੰ ਬੰਦ ਕਰਣ ਦਾ ਫੈਸਲਾ ਇਨ੍ਹਾਂ ਦੀ ਵਿਕਰੀ 'ਚ ਲਗਾਤਾਰ ਆ ਰਹੀ ਤੇਜ਼ ਗਿਰਾਵਟ ਦੇ ਚੱਲਦੇ ਲਿਆ ਹੈ। 

ਇਹ ਤਿੰਨ ਵੇਰਿਅੰਟਸ ਹੋਏ ਬੰਦ :
ਬੰਦ ਕੀਤੇ ਗਏ ਫੋਰਡ ਅੰਡੇਵਰ ਦੇ ਤਿੰਨ ਵੇਰੀਅੰਟਸ - 2.2 4x2 MT ਟ੍ਰੇਂਡ, 3.2 4x4 AT ਟਾਈਟੇਨੀਅਮ ਅਤੇ 2.2 4x2 AT ਟਾਈਟੇਨੀਅਮ ਹਨ। ਇਹ ਸਾਰੇ ਆਟੋਮੈਟਿਕ ਟਰਾਂਸਮਿਸ਼ਨ ਆਪਸ਼ਨ ਦੇ ਨਾਲ ਉਪਲੱਬਧ ਸਨ। ਆਟੋਮੈਟਿਕ ਟਰਾਂਸਮਿਸ਼ਨ 'ਚ ਅੰਡੈਵਰ ਨੂੰ ਇਸ ਲਈ ਉਤਾਰਿਆ ਸੀ ਕਿਉਂਕਿ ਭਾਰਤੀ ਸੜਕਾਂ 'ਤੇ ਟਰੈਫਿਕ ਦੇ ਹਿਸਾਬ ਨਾਲ ਮੈਨੂਅਲ ਗਿਅਰਬਾਕਸ ਨਾਲ ਜ਼ਿਆਦਾ ਆਟੋਮੈਟਿਕ ਗਿਅਰਬਾਕਸ ਵਾਲੀ ਗੱਡੀ ਚਲਾਉਣਾ ਆਸਾਨ ਹੁੰਦਾ ਹੈ।