ਏਅਰ ਬੈਗ ਦੀ ਖਰਾਬੀ ਦੇ ਚੱਲਦੇ Fiat Chrysler ਨੇ ਰੀਕਾਲ ਕੀਤੀ ਜੀਪ ਕੰਪਾਸ

11/24/2017 5:07:26 PM

ਜਲੰਧਰ - ਹਾਲ ਹੀ 'ਚ ਫੀਏਟ ਕਰਿਸਲਰ ਆਟੋਮੋਬਾਇਲਸ ਨੇ ਭਾਰਤ 'ਚ ਜੀਪ ਕੰਪਾਸ ਨੂੰ ਲਾਂਚ ਕੀਤਾ ਅਤੇ ਅਜੇ ਖਬਰ ਆ ਰਹੀ ਹੈ ਕਿ ਏਅਰਬੈਗ ਮੁੱਦੇ ਦੇ ਕਾਰਨ ਭਾਰਤ 'ਚ ਜੀਪ ਕੰਪਾਸ ਐੱਸ. ਯੂ. ਵੀ. ਨੂੰ ਰਿਕਾਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ ਆਪਣੀ SUV ਜੀਪ ਕੰਪਾਸ ਦੀ 1,200 ਯਨਿਟਸ ਬਾਜ਼ਾਰ ਤੋਂ ਵਾਪਿਸ ਲੈਣ ਦੀ ਘੋਸ਼ਣਾ ਕੀਤੀ ਹੈ, ਇਹ ਸਾਰੇ ਮਾਡਲਸ 5 ਸਤੰਬਰ ਤੋਂ ਲੈ ਕੇ 19 ਨਵੰਬਰ, 2017 ਦੇ 'ਚ ਨਿਰਮਿਤ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ 1,200 ਜੀਪ ਕੰਪਾਸ ਵਾਹਨਾਂ ਦੇ ਏਅਰ ਬੈਗ ਬਦਲੇਗੀ। 

ਦੋ ਇੰਜਣ ਆਪਸ਼ਨ
ਫਿਏਟ ਕਰਿਸਲਰ ਨੇ ਆਪਣੀ ਮੇਡ ਇਨ ਇੰਡੀਆ ਜੀਪ ਕੰਪਾਸ ਨੂੰ ਭਾਰਤ 'ਚ 14.95 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। ਜੀਪ ਕੰਪਾਸ 'ਚ ਦੋ ਇੰਜਣ ਆਪਸ਼ਨ 'ਚ ਉਪਲੱਬਧ ਹੈ ਜਿਸ 'ਚ 1.4 ਲਿਟਰ ਦਾ ਮਲਟੀਏਅਰ ਟਰਬੋਚਾਰਜਡ ਪਟਰੋਲ ਇੰਜਣ ਅਤੇ 2.0 ਲਿਟਰ ਦਾ ਟਰਬੋਚਾਰਜ ਮਲਟੀਜੈੱਟ ਡੀਜ਼ਲ ਇੰਜਣ ਦਿੱਤਾ ਗਿਆ ਹੈ। 

ਇਸ ਦਾ ਪੈਟਰੋਲ ਇੰਜਣ 162PS ਦੀ ਪਾਵਰ ਅਤੇ 250Nm ਦਾ ਟਾਰਕ ਜਨਰੇਟ ਕਰਦਾ ਹੈ ਜਦ ਕਿ ਇਸ ਦਾ ਡੀਜ਼ਲ ਇੰਜਣ 173PS ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਦਾ ਹੈ। ਜੀਪ ਕੰਪਾਸ ਦੇ ਦੋਨੋਂ ਹੀ ਇੰਜਣਾਂ ਦੇ ਨਾਲ 6-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹਨ ਜਦ ਕਿ ਇਸ ਦੇ ਪੈਟਰੋਲ ਇੰਜਣ ਦੇ ਨਾਲ 7-ਸਪੀਡ DCT ਦਾ ਵੀ ਆਪਸ਼ਨ ਦਿੱਤਾ ਗਿਆ ਹੈ।

ਦੱਸ ਦਈਏ ਕਿ ਕੰਪਨੀ ਨੇ ਪ੍ਰਭਾਵਿਤ ਯੂਨਿਟਸ ਦੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਜਦ ਤੱਕ ਸਮੱਸਿਆ ਠੀਕ ਨਹੀਂ ਹੋ ਜਾਂਦੀ ਹੈ ਤਦ ਤੱਕ ਸਾਹਮਣੇ ਦੀ ਯਾਤਰੀ ਸੀਟ ਦਾ ਇਸਤੇਮਾਲ ਨਾਂ ਕਰੋ।