ਕਰੈਸ਼ ਟੈਸਟ 'ਚ Ford Mustang ਨੂੰ ਮਿਲੀ 3-ਸਟਾਰ ਰੇਟਿੰਗ

07/23/2017 4:21:47 PM

ਜਲੰਧਰ- ਯੂਰੋਪੀ ਨਿਊ ਕਾਰ ਅਸੇਸਮੇਂਟ ਪ੍ਰੋਗਰਾਮ (ਯੂਰੋ ਐਨਕੈਪ) ਨੇ ਇੱਕ ਵਾਰ ਫਿਰ ਫੋਰਡ ਮਸਟੈਂਗ ਦਾ ਕਰੈਸ਼ ਟੈਸਟ ਕੀਤਾ ਹੈ। ਇਸ ਵਾਰ ਮਸਟੈਂਗ ਨੂੰ ਪੰਜ 'ਚੋਂ 3-ਸਟਾਰ ਰੇਟਿੰਗ ਮਿਲੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਹੋਏ ਕਰੈਸ਼ ਟੈਸਟ 'ਚ ਮਸਟੈਂਗ ਨੂੰ ਸਿਰਫ਼ 2-ਸਟਾਰ ਰੇਟਿੰਗ ਮਿਲੀ ਸੀ। ਯੂਰੋ ਐਨਕੈਪ ਮੁਤਾਬਕ ਇਸ ਵਾਰ ਹੋਏ ਕਰੈਸ਼ ਟੈਸਟ 'ਚ ਮਸਟੈਂਗ ਦੇ ਅਪਗ੍ਰੇਡ ਵਰਜਨ ਨੂੰ ਉਤਾਰਿਆ ਗਿਆ। ਇਸ 'ਚ ਸੇਫਟੀ ਨੂੰ ਪਹਿਲਾਂ ਤੋਂ ਜ਼ਿਆਦਾ ਪੁਖਤਾ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਗਾਹਕਾਂ ਨੇ ਜੁਲਾਈ 2017 'ਚ ਮਸਟੈਂਗ ਬੁੱਕ ਕਰਾਈ ਹੈ। ਉਨ੍ਹਾਂ ਨੂੰ ਮਸਟੈਂਗ ਦਾ ਅਪਗਰੇਡ ਵਰਜ਼ਨ ਮਿਲੇਗਾ। 

ਮਸਟੈਂਗ ਦੇ ਪੁਰਾਣੇ ਅਤੇ ਮੌਜੂਦਾ ਕਰੈਸ਼ ਦੀ ਤੁਲਨਾ ਕਰੀਏ ਤਾਂ ਇੱਥੇ ਅਸੀਂ ਦੇਖਾਗੇਂ ਕਿ ਦੋਨੋਂ ਹੀ ਵਾਰ ਇਸ ਕਾਰ ਨੂੰ ਅਡਲਟ ਪੈਸੇਂਜਰ ਸੁਰੱਖਿਆ ਦੇ ਮਾਮਲੇ 'ਚ 72 ਫੀਸਦੀ ਅਤੇ ਚਾਇਲਡ ਸੁਰੱਖਿਆ ਲਈ 32 ਫੀਸਦੀ ਸਕੋਰਿੰਗ ਮਿਲੀ। ਹੁਣ ਸਵਾਲ ਇਹ ਆਉਂਦਾ ਹੈ ਕਿ ਜਦੋਂ ਦੋਨੋ ਵਾਰ ਇਕ ਵਰਗੀ ਸਕੋਰਿੰਗ ਰਹੀ ਤਾਂ ਫਿਰ ਇਸ ਤੋਂ ਇਲਾਵਾ ਸੇਫਟੀ ਰੇਟਿੰਗ ਕਿਸ ਲਈ ਮਿਲੀ? ਯੂਰੋ ਐਨਕੈਪ ਮੁਤਾਬਕ ਮਸਟੈਂਗ  ਦੇ ਅਪਗਰੇਡ ਵਰਜਨ 'ਚ ਕੰਪਨੀ ਨੇ ਪ੍ਰੀ-ਕੋਲਿਜ਼ਨ ਅਸਿਸਟ  ਦੇ ਨਾਲ ਪੈਡਰੇਸ਼ਨ ਡਿਟੈੱਕਸ਼ਨ, ਕੋਲਿਜਨ ਵਾਰਨਿੰਗ, ਆਟੋਨਾਮਸ ਐਮਰਜੈਂਸੀ ਬ੍ਰੇਕਿੰਗ ਅਤੇ ਲੇਨ ਕੀਪਿੰਗ ਜਿਹੇ ਸੇਫਟੀ ਫੀਚਰ ਸ਼ਾਮਿਲ ਕੀਤੇ ਹਨ। ਜਿਸ ਦੀ ਬਦੌਲਤ ਇਸ ਨੂੰ 3-ਸਟਾਰ ਰੇਟਿੰਗ ਮਿਲੀ ਹੈ। ਪੈਡਰੇਸ਼ਨ ਅਤੇ ਸੈਫਟੀ ਅਸਿਸਟ ਦੀ ਵਜ੍ਹਾ ਨਾਲ ਪੈਸੇਂਜਰ ਸੁਰੱਖਿਆ ਹੋਰ ਪੁੱਖਤਾ ਹੋਈ ਹੈ।