BMW ਨੇ ਨਵੀਂ X5 ਦੇ Plug in hybrid ਅਵਤਾਰ ਤੋਂ ਚੁੱਕਿਆ ਪਰਦਾ

09/16/2018 5:40:09 PM

ਜਲੰਧਰ- ਬੀ. ਐੱਮ. ਡਬਲਿਯੂ. ਨੇ ਨਵੀਂ ਐਕਸ 5 ਐੱਸ. ਯੂ. ਵੀ. ਦੇ ਪਲਗ-ਇਨ ਹਾਈਬ੍ਰਿਡ ਅਵਤਾਰ ਤੋਂ ਪਰਦਾ ਚੁੱਕਿਆ ਹੈ। ਹਾਈ-ਬਰਿਡ ਇੰਜਣ ਦੀ ਆਪਸ਼ਨ ਐਕਸਡਰਾਇਵ 45ਈ ਵੇਰੀਐਂਟ 'ਚ ਆਵੇਗਾ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਨੂੰ 2019 'ਚ ਲਾਂਚ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਵੋਲਵੋ ਐਕਸ. ਸੀ90 ਨਾਲ ਹੋਵੇਗਾ। 

ਐਕਸ5 ਐਕਸ ਡਰਾਈਵ 45ਈ 'ਚ 3.0 ਲਿਟਰ ਦਾ ਪੈਟਰੋਲ ਇੰਜਣ, ਪੱਲਗ-ਇਨ ਹਾਈਬ੍ਰਿਡ ਟੈਕਨਲੌਜੀ ਦੇ ਨਾਲ ਦਿੱਤਾ ਗਿਆ ਹੈ। ਪੈਟਰੋਲ ਇੰਜਨ ਦੀ ਪਾਵਰ 286 ਪੀ. ਐਸ ਹੈ, ਉਥੇ ਹੀ ਇਲੈਕਟ੍ਰਿਕ ਸਿਸਟਮ ਦੀ ਪਾਵਰ 112 ਪੀ. ਐੱਸ ਹੈ। ਦੋਨਾਂ ਦੀ ਸੰਯੂਕਤ ਪਾਵਰ 394 ਪੀ. ਐੱਸ ਤੇ ਟਾਰਕ 600 ਐੈੱਨ. ਐੱਮ ਹੈ। ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਤੋਂ ਜੁੜਿਆ ਹੈ, ਜੋ ਸਾਰੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਸ ਦੀ ਟਾਪ ਸਪੀਡ 235 ਕਿ. ਮੀ. ਪ੍ਰਤੀ ਘੰਟਾ ਹੈ। 0 ਤੋਂ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਪਾਉਣ 'ਚ ਇਸ ਨੂੰ 5.6 ਸੈਕਿੰਡ ਦਾ ਸਮਾਂ ਲੱਗਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਹਾਈਬਰਿਡ ਮੋਡ 'ਤੇ ਇਹ 80 ਕਿ. ਮੀ. ਦਾ ਸਫਰ ਤੈਅ ਕਰ ਸਕਦੀ ਹੈ। ਇਸ ਦੌਰਾਨ ਇਸ ਦੀ ਟਾਪ ਸਪੀਡ 140 ਕਿ. ਮੀ ਪ੍ਰਤੀ ਘੰਟਾ ਰਹੇਗੀ।

ਐਕਸ 5 ਪੱਲਗ-ਇਨ ਹਾਇ-ਬਰਿਡ ਦਾ ਡਿਜ਼ਾਈਨ ਰੈਗੂਲਰ ਮਾਡਲ ਤੋਂ ਮਿਲਦਾ-ਜੁਲਦਾ ਹੈ, ਹਾਲਾਂਕਿ ਇਸ ਚ ਮਾਮੂਲੀ ਤੋਂ ਬਦਲਾਅ ਵੀ ਹੋਏ ਹਨ। ਇਸ 'ਚ ਕਿਡਨੀ ਗਰਿਲ ਲੱਗੀ ਹੈ। ਹੈਡਲੈਂਪਸ 'ਚ ਬਲੂ ਫਿਨੀਸ਼ਿੰਗ ਦਿੱਤੀ ਗਈ ਹੈ। ਕਾਰ ਦੇ ਖੱਬੇ ਸਾਈਡ ਵਾਲੇ ਫਰੰਟ ਫੇਂਡਰ 'ਚ ਚਾਰਜਿੰਗ ਪੋਰਟ ਤੇ ਬੀ-ਪਿਲਰ 'ਤੇ ਈ ਡਰਾਈਵ ਬੈਜਿੰਗ ਦਿੱਤੀ ਗਈ ਹੈ, ਜੋ ਇਸ ਨੂੰ ਰੈਗੂਲਰ ਮਾਡਲ ਤੋਂ ਵੱਖ ਬਣਾਉਂਦੇ ਹਨ।



ਕੈਬਿਨ 'ਚ ਵੀ ਮਾਮੂਲੀ ਬਦਲਾਅ ਹੋਏ ਹਨ। ਇਸ 'ਚ ਨਵੀਂ ਸਕਫ ਪਲੇਟ, ਈ-ਡਰਾਈਵ ਬੈਜਿੰਗ ਦੇ ਨਾਲ ਦਿੱਤੀ ਗਈ ਹੈ। ਕਾਰ 'ਚ ਲਿਥੀਅਮ-ਆਇਨ ਬੈਟਰੀ ਫਿੱਟ ਕਰਨ ਦੇ ਚੱਲਦੇ ਇਸ ਦਾ ਬੂਟ ਸਪੇਸ 150 ਲਿਟਰ ਤੱਕ ਘੱਟ ਹੋਇਆ ਹੈ।

ਬੀ. ਐੱਮ. ਡਬਲਿਯੂ ਐਕਸ5 ਪੱਲਗ-ਇਨ ਹਾਈਬ੍ਰਿਡ ਨੂੰ ਭਾਰਤ 'ਚ ਉਤਾਰਿਆ ਜਾਵੇਗਾ ਜਾਂ ਨਹੀਂ, ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਭਾਰਤ 'ਚ ਇਨ ਦਿਨੀਂ ਹਾਇ-ਬਰਿਡ ਕਾਰਾਂ ਦੀ ਡਿਮਾਂਡ ਤੇਜੀ ਤੋਂ ਵੱਧ ਰਹੀ ਹੈ, ਅਜਿਹੇ 'ਚ ਅੰਦਾਜੇ ਲਗਾਏ ਜਾ ਰਹੇ ਹਨ ਕਿ ਕੰਪਨੀ ਇਸ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਪੇਸ਼ ਕਰਨ ਤੋਂ ਬਾਅਦ ਭਾਰਤ 'ਚ ਵੀ ਉਤਾਰ ਸਕਦੀ ਹੈ।