ਆਡੀ ਨੇ Q3 ਅਤੇ Q7 ਦੇ ਡਿਜ਼ਾਈਨ ਐਡੀਸ਼ਨ ਭਾਰਤ ''ਚ ਕੀਤੇ ਲਾਂਚ

07/18/2018 12:24:41 PM

ਜਲੰਧਰ-ਕਾਰ ਨਿਰਮਾਤਾ ਕੰਪਨੀ ਆਡੀ ਨੇ ਭਾਰਤ 'ਚ ਆਪਣੀ ਐੱਸ. ਯੂ. ਵੀ. Audi Q3 ਅਤੇ Q7 ਦੇ ਸਪੈਸ਼ਲ ਐਡੀਸ਼ਨ ਲਾਂਚ ਕਰ ਦਿੱਤੇ ਹਨ। ਇਨ੍ਹਾਂ ਸਪੈਸ਼ਲ ਐਂਡੀਸ਼ਨ ਨੂੰ ਕੰਪਨੀ ਨੇ 'ਡਿਜ਼ਾਈਨ ਐਡੀਸ਼ਨ' ਨਾਂ ਦਿੱਤਾ ਹੈ। ਇਨ੍ਹਾਂ ਨਵੇਂ ਐਡੀਸ਼ਨ 'ਚ ਕੰਪਨੀ ਨੇ ਦੋਵਾਂ ਐੱਸ. ਯੂ. ਵੀ. ਦੇ ਇੰਟੀਰੀਅਰ ਅਤੇ ਐਕਸਟੀਰੀਅਰ 'ਚ ਕਈ ਕਾਸਮੈਟਿਕ ਬਦਲਾਅ ਕੀਤੇ ਹਨ। ਆਡੀ ਦੀਆਂ ਇਨ੍ਹਾਂ ਦੋਵਾਂ ਗੱਡੀਆਂ ਦਾ ਭਾਰਤ 'ਚ ਮੁਕਾਬਲਾ ਮਰਸਡੀਜ਼, ਵੋਲਵੋ ਅਤੇ ਬੀ. ਐੱਮ. ਡਬਲਿਊ. ਨਾਲ ਹੋਵੇਗਾ।

 

ਆਡੀ Q3-
ਆਡੀ Q3 ਦੇ ਸਪੈਸ਼ਲ ਐਡੀਸ਼ਨ ਸਿਰਫ 35 ਟੀ. ਡੀ. ਆਈ. ਵੇਰੀਐਂਟ 'ਚ ਹੀ ਉਪਲੱਬਧ ਹੋਵੇਗਾ। ਇਸ ਵੇਰੀਐਂਟ 'ਚ 2.0 ਲਿਟਰ ਦਾ 4 ਸਿਲੰਡਰ ਟਰਬੋ ਡੀਜ਼ਲ ਇੰਜਣ ਦਿੱਤਾ ਹੈ। ਇਹ ਇੰਜਣ ਵੱਧ ਤੋਂ ਵੱਧ 184 ਹਾਰਸਪਾਵਰ ਦੀ ਪਾਵਰ ਅਤੇ 380 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 7 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਆਡੀ Q3 'ਚ ਨਵੇਂ ਟੇਲ ਲੈਂਪਸ, ਸਾਈਡ 'ਚ ਆਡੀ ਦਾ ਸਾਈਨ, ਨਵੀਂ ਲੈਦਰ ਸੀਟਾਂ ਅਤੇ ਕੋਟ ਹੈਂਗਰ ਦਿੱਤੇ ਗਏ ਹਨ। ਕੰਪਨੀ ਡਿਜ਼ਾਈਨ ਐਡੀਸ਼ਨ ਨਾਲ ਬਾਡੀ ਕਲਰ ਵੀ ਦੇ ਰਹੀ ਹੈ। ਕੰਪਨੀ ਮੁਤਾਬਕ ਇਹ ਗੱਡੀ 15 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਭਾਰਤ 'ਚ ਕੀਮਤ 40.75 ਲੱਖ ਰੁਪਏ (ਐਕਸ ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

ਆਡੀ Q7-
ਆਡੀ Q7 ਦਾ ਸਪੈਸ਼ਲ ਐਡੀਸ਼ਨ 2 ਇੰਜਣ ਆਪਸ਼ਨਜ਼ ਨਾਲ ਆ ਰਹੀ ਹੈ। ਇਸ 'ਚ 45 ਟੀ. ਡੀ. ਆਈ. ਡੀਜ਼ਲ ਇੰਜਣ ਅਤੇ 40 ਟੀ. ਐੱਫ. ਐੱਸ. ਆਈ. ਪੈਟਰੋਲ ਇੰਜਣ ਦਿੱਤਾ ਜਾ ਰਿਹਾ ਹੈ। ਦੋਵਾਂ ਹੀ ਇੰਜਣਾਂ ਨੂੰ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਗੱਡੀ ਦਾ ਪੈਟਰੋਲ ਇੰਜਣ 11 ਕਿਲੋਮੀਟਰ ਪ੍ਰਤੀ ਲਿਟਰ ਅਤੇ ਡੀਜ਼ਲ ਇੰਜਣ 14 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।