TVS ਸਪੋਰਟ ਬਾਈਕ ਦਾ ਸਪੈਸ਼ਲ ਐਡੀਸ਼ਨ ਭਾਰਤ ''ਚ ਹੋਇਆ ਪੇਸ਼

04/25/2018 6:05:02 PM

ਜਲੰਧਰ-TVS ਮੋਟਰ ਨੇ ਆਪਣੀ ਐਂਟਰੀ ਲੈਵਲ ਬਾਈਕ ' ਸਪੋਰਟ ' ਦਾ ਸਿਲਵਰ ਐਲਾਏ ਐਡੀਸ਼ਨ ਪੇਸ਼ ਕਰ ਦਿੱਤਾ ਹੈ। ਨਵੀਂ ' ਸਪੋਰਟ ' ਹੁਣ ਦੋ ਨਵੇਂ ਕਲਰਸ 'ਚ ਵੀ ਮਿਲੇਗੀ, ਜੋ ਬਲੈਕ ਸਿਲਵਰ ਅਤੇ ਵੋਲਕਾਨੋ ਰੈੱਡ ਹੈ। ਬਾਈਕ ਦੀ ਦਿੱਲੀ ਐਕਸ-ਸ਼ੋਰੂਮ ਕੀਮਤ 38,961 ਰੁਪਏ ਰੱਖੀ ਹੈ। ਹੁਣ ਇਸ ਬਾਈਕ ਦੇ 20 ਲੱਖ ਤੋਂ ਜਿਆਦਾ ਯੂਨਿਟ ਵਿਕ ਚੁੱਕੇ ਹਨ। 

 

ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 100 ਸੀ. ਸੀ. ਇੰਜਣ ਲੱਗਾ ਹੈ, ਜੋ 7.5 ਪੀ. ਐੱਸ. ਦੀ ਪਾਵਰ ਅਤੇ 7.8 ਐੱਨ. ਐੱਮ. ਦਾ ਟਾਰਕ ਦਿੰਦਾ ਹੈ। ਬਾਈਕ 'ਚ 4 ਸਪੀਡ ਗਿਅਰ ਦਿੱਤਾ ਗਿਆ ਹੈ। ਇਕ ਲਿਟਰ 'ਚ 95 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਕੰਪਨੀ ਇਸ ਬਾਈਕ 'ਤੇ 5 ਸਾਲ ਦੀ ਵਾਰੰਟੀ ਵੀ ਦਿੰਦੀ ਹੈ।

ਲੁਕ ਦੇ ਮਾਮਲੇ 'ਚ ਇਹ ਬਾਈਕ ਆਪਣੇ ਸੈਗਮੈਂਟ ਦੀਆਂ ਹੋਰ ਬਾਈਕਸ ਬਾਰੇ ਮੁਕਾਬਲੇ ਜਿਆਦਾ ਸਪੋਰਟੀ ਹੈ। ਇਸ ਲਈ ਜੋ ਲੋਕ ਐਂਟਰੀ ਲੈਵਲ ਸੈਗਮੈਂਟ 'ਚ ਇਕ ਸਪੋਰਟੀ ਲੁਕ ਵਾਲੀ ਬਾਈਕ ਚਲਾਉਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਇਹ ਮਾਡਲ ਪਸੰਦ ਆ ਸਕਦਾ ਹੈ।TVS ਸਪੋਰਟ ਦਾ ਸਿੱਧਾ ਮੁਕਾਬਲਾ ਹੋਂਡਾ ਦੀ CD110 ਡ੍ਰੀਮ DX ਨਾਲ ਹੋਵੇਗਾ।