450cc ਇੰਜਣ ਨਾਲ ਲੈਸ ਹੈ Husqvarna ਦੀ ਇਹ ਨਵੀਂ ਬਾਈਕ

07/16/2018 12:00:06 PM

ਜਲੰਧਰ— ਸਵੀਡਿਸ਼ ਵਾਹਨ ਨਿਰਮਾਤਾ ਕੰਪਨੀ Husqvarna ਨੇ ਆਪਣੀ ਇਕ ਨਵੀਂ ਬਾਈਕ ਪੇਸ਼ ਕੀਤੀ ਹੈ। ਇਸ ਬਾਈਕ ਦਾ ਨਾਂ 2019 FS450 ਸੁਪਰਮੋਟੋ ਹੈ ਅਤੇ ਇਸ ਵਿਚ 450 ਸੀਸੀ ਦਾ ਦਮਦਾਰ ਇੰਜਣ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ ਇਸ ਬਾਈਕ 'ਚ ਹੋਰ ਵੀ ਕਈ ਫੀਚਰਸ ਸ਼ਾਮਲ ਕੀਤੇ ਹਨ ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਹੇ ਹਨ। ਹਾਲਾਂਕਿ ਅਜੇ ਤਕ ਕੰਪਨੀ ਨੇ ਇਸ ਬਾਈਕ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ। ਦੂਜੇ ਪਾਸੇ ਅਜੇ ਭਾਰਤੀ ਬਾਜ਼ਾਰ 'ਚ ਸੁਪਰਮੋਟੋ ਸੈਗਮੈਂਟ 'ਚ ਸਿਰਫ ਡੁਕਾਟੀ Hypermotard ਹੀ ਵੇਚੀ ਜਾ ਰਹੀ ਹੈ। ਭਾਰਤ 'ਚ 2019 FS450 ਸੁਪਰਮੋਟੋ ਦੀ ਲਾਂਚਿੰਗ ਨੂੰ ਲੈ ਕੇ ਵੀ ਕੋਈ ਖੁਲਾਸਾ ਨਹੀਂ ਕੀਤਾ। 

FS450 ਸੁਪਰਮੋਟੋ
ਇਸ ਬਾਈਕ 'ਚ ਦਿੱਤਾ ਗਿਆ ਇੰਜਣ 63 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਹ 5-ਸਪੀਡ ਗਿਅਰਬਾਕਸ ਦੇ ਨਾਲ ਆਉਂਦਾ ਹੈ। ਸੁਪਰਮੋਟੋ 'ਚ ਨਵਾਂ ਪਿਸਟਨ, ਰੀਅਰ ਸ਼ਾਕ ਆਬਜਰਬਰ ਲਈ ਨਵੇਂ ਵਾਲਵਸ, ਰੀਡਿਜ਼ਾਈਨ ਬਾਡੀਵਰਕ, ਨਵੀਂ ਥਰੋਟਲ ਕੇਬਲ, ਅਪਡੇਟਿਡ ਕੂਲਿੰਗ ਸਿਸਟਮ, ਕੰਪੈਕਟ ਸਾਈਲੈਂਸਰ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਇਹ ਬਾਈਕ ਕੰਪਨੀ ਦੀ ਮੋਟੋਕ੍ਰਾਸ ਮੋਟਰਸਾਈਕਲ FC450 'ਤੇ ਬੇਸਡ ਹੈ। ਨਵੇਂ ਮਾਡਲ 'ਚ ਕਈ ਅਪਡੇਟ ਦਿੱਤੇ ਗਏ ਹਨ ਅਤੇ ਇਹ ਪੁਰਾਣੀ ਬਾਈਕ ਨਾਲੋਂ ਥੋੜ੍ਹੀ ਹਲਕੀ ਹੈ। ਨਵੀਂ ਬਾਈਕ ਦਾ ਸਬ-ਫਰੇਮ ਕਾਰਬਨ ਫਾਈਬਰ ਨਾਲ ਬਣਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨਵਾਂ ਸਿਲੰਡਰ ਹੈੱਡ ਅਤੇ ਇਲੈਕਟ੍ਰੋਨਿਕਸ ਦਿੱਤੇ ਗਏ ਹਨ। ਇਸ ਵਿਚ ਲਾਂਚ ਕੰਟਰੋਲ ਅਤੇ ਟ੍ਰੈਕਸ਼ਨ ਕੰਟਰੋਲ ਵੀ ਦਿੱਤਾ ਗਿਆ ਹੈ।