ਅਗਲੇ ਮਹੀਨੇ ਭਾਰਤ ''ਚ ਲਾਂਚ ਹੋ ਸਕਦੀ ਹੈ ਲਗਜ਼ਰੀ ਕਾਰ ਤੋਂ ਮੰਹਿਗੀ ਇਹ ਬਾਈਕ

04/27/2018 6:37:51 PM

ਜਲੰਧਰ- ਭਾਰਤੀ ਬਾਈਕ ਬਾਜ਼ਾਰ 'ਚ ਬਿੱਗ ਬਾਇਕਸ ਦੀ ਡਿਮਾਂਡ ਹੁਣ ਰਫ਼ਤਾਰ ਫੜ ਰਹੀ ਹੈ, ਕਈ ਇੰਟਰਨੈਸ਼ਨਲ ਬਰਾਂਡਸ ਹੁਣ ਭਾਰਤ 'ਚ ਆਉਣ ਲੱਗੇ ਹਨ। ਇੰਡੀਅਨ ਮੋਟਰਸਾਈਕਲ ਆਪਣੀ ਨਵੀਂ ਬਾਈਕ ਰੋਡਮਾਸਟਰ ਏਲੀਟ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਇੰਡੀਅਨ ਮੋਟਰਸਾਈਕਲ 2 ਮਈ ਨੂੰ ਭਾਰਤ 'ਚ ਆਪਣੀ ਸੁਪਰਕਰੂਜ਼ ਬਾਈਕ ਰੋਡਮਾਸਟਰ ਐਲੀਟ ਨੂੰ ਲਾਂਚ ਕਰਣ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਆਧਾਰ 'ਤੇ ਹੈ।

ਇਸ ਬਾਈਕ ਦੀ ਸਿਰਫ 300 ਯੂਨੀਟਸ ਹੀ ਬਣਨਗੀਆਂ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਲਈ ਇਸ ਦੀ ਸਿਰਫ ਇਕ ਹੀ ਯੂਨੀਟ ਬਣਾਈ ਜਾਵੇਗੀ। ਇਸ ਬਾਈਕਸ ਕਈ ਨਵੀਆਂ ਚੀਜਾਂ ਦੇਖਣ ਨੂੰ ਮਿਲਣਗੀਆਂ। ਬਾਈਕ 'ਤੇ 23 ਕੈਰੇਟ ਗੋਲਡ ਦਾ ਬੈਜਿੰਗ ਦੇਖਣ ਨੂੰ ਮਿਲੇਗਾ।

ਇਸ ਬਾਈਕ 'ਚ ਕੁਝ ਕਾਰ ਵਰਗੀ ਖੂਬੀਆਂ ਵੀ ਹਨ ਜਿਵੇਂ ਇਸ 'ਚ 300 ਵਾਟ ਦੇ ਸਪੀਕਰ ਵਾਲਾ ਸਾਊਂਡ ਸਿਸਟਮ ਲਗਾ ਹੈ ਬਾਈਕ 'ਤੇ ਬੈਠਣ ਵਾਲੀਆਂ ਲਈ ਆਰਮ ਰੈਸਟ, ਸਾਫਟ ਸੀਟ ਜਿਵੇਂ ਕਈ ਚੰਗੇ ਫੀਚਰਸ ਦੇਖਣ ਨੂੰ ਮਿਲਣਗੇ। ਸੇਫਟੀ ਲਈ ਇਸ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਦੀ ਸਹੂਲਤ ਮਿਲੇਗੀ, ਇਸ ਤੋਂ ਇਲਾਵਾ ਇਸ 'ਚ ਕਰੂਜ਼ ਕੰਟਰੋਲ, ਇਲੈਕਟ੍ਰਿਕਲੀ ਐੱਡਜਸਟੇਬਲ ਵਿੰਡਸ਼ੀਲਡ ਜਿਹੇ ਫੀਚਰਸ ਮਿਲਣਗੇ।

ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 1,811 cc ਦਾ ਥੰਡਰ ਸਟ੍ਰੋਕ, V-ਟਵਿਨ ਇੰਜਣ ਲਗਾ ਹੈ। ਬਾਈਕ ਦੀ ਸੰਭਾਵਿਕ ਕੀਮਤ ਕਰੀਬ 50 ਲੱਖ ਰੁਪਏ ਹੋ ਸਕਦੀ ਹੈ।