1 ਮਈ ਨੂੰ ਭਾਰਤ ''ਚ ਲਾਂਚ ਹੋਵੇਗੀ 2018 ਡੁਕਾਟੀ monster 821

04/26/2018 1:08:42 PM

ਜਲੰਧਰ- ਇਤਾਲਵੀ ਟੂ-ਵ੍ਹੀਲਰ ਮੇਕਰ ਕੰਪਨੀ ਡੁਕਾਟੀ ਆਪਣੀ ਨਵੀਂ ਬਾਈਕ ਨੂੰ ਭਾਰਤ 'ਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਰਅਸਲ ਡੁਕਾਟੀ ਭਾਰਤ 'ਚ 2018 ਡੁਕਾਟੀ ਮਾਨਸਟਰ 821 ਨਾਂ ਨਾਲ ਬਾਈਕ ਲਾਂਚ ਕਰਨ ਵਾਲੀ ਹੈ ਜੋ ਕਿ 9.5 ਲੱਖ (ਐਕਸ-ਸ਼ੋਅਰੂਮ) ਰੁਪਏ ਦੀ ਕੀਮਤ ਦੇ ਨਾਲ ਪੇਸ਼ ਹੋ ਸਕਦੀ ਹੈ। ਇਸ ਦਾ ਐਲਾਨ ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਕੀਤਾ ਹੈ ਜਿਥੇ ਕੰਪਨੀ ਨੇ ਇਸ ਬਾਈਕ ਦੀ ਇਕ ਟੀਜ਼ਰ ਤਸਵੀਰ ਵੀ ਪੋਸਟ ਕੀਤੀ ਹੈ ਜਿਸ ਮੁਤਾਬਕ ਇਹ ਨਵੀਂ ਬਾਈਕ 1 ਮਈ ਮਤਲਬ ਅਗਲੇ ਮਹੀਨੇ ਹੀ ਲਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਬਾਈਕ ਮਈ ਦੇ ਅੰਤ ਜਾਂ ਜੂਨ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗੀ।                               

ਪਾਵਰ ਡਿਟੇਲਸ
2018 ਡੁਕਾਟੀ ਮਾਂਸਟਰ 821 'ਚ 821cc ਟੈਸਟਾਸਟ੍ਰੈਟਾ V-ਟਵਿਨ ਇੰਜਣ ਲਗਾਇਆ ਗਿਆ ਹੈ ਜੋ 9250 rpm 'ਤੇ 108 bhp ਪਾਵਰ ਅਤੇ 7750 rpm 'ਤੇ 86 Nm ਪੀਕ ਟਾਰਕ ਜਨਰੇਟ ਕਰਦਾ ਹੈ। ਬਾਈਕ ਦਾ ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ।

ਫੀਚਰਸ
ਡੁਕਾਟੀ ਨੇ ਫੁੱਲ- ਕਲਰ ਟੀ. ਐੱਫ. ਟੀ. ਇੰਸਟਰੂਮੈਂਟ ਪੈਨਲ ਲਗਾਇਆ ਹੈ। ਡੁਕਾਟੀ ਨੇ ਨਵਾਂ ਇਲੈਕਟ੍ਰਾਨਿਕ ਪੈਕੇਜ ਦਿੱਤਾ ਹੈ ਜਿਸ 'ਚ ਡੁਕਾਟੀ ਸੇਫਟੀ ਪੈਕ ਸ਼ਾਮਿਲ ਹੈ। ਕੰਪਨੀ ਨੇ ਬਾਈਕ ਦੇ ਅਗਲੇ ਹਿੱਸੇ 'ਚ ਅਪਸਾਈਡ ਡਾਊਨ ਫੋਰਕਸ ਅਤੇ ਪਿਛਲੇ ਹਿੱਸੇ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਮਾਂਸਟਰ 821 'ਚ ਜੀਨ ਲੈਵਲ ਬਾਸ਼ ABS, 8 ਲੈਵਲ ਵਾਲਾ ਟ੍ਰੈਕਸ਼ਨ ਕੰਟਰੋਲ ਅਤੇ ਤਿੰਨ ਰਾਈਡਿੰਗ ਮੋਡਸ ਅਰਬਨ, ਟੂਰਿੰਗ ਅਤੇ ਸਪੋਰਟ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਡੁਕਾਟੀ ਨੇ ਬਾਈਕ 'ਚ ਨਵਾਂ ਡਬਲ ਬੈਰਲ ਐਗਜ਼ਹਾਸਟ ਅਤੇ ਕਵਿੱਕ ਸ਼ਿਫਟਰ ਵਾਲਾ ਸਲਿਪਰ ਕਲਚ ਦਿੱਤਾ ਹੈ।