4 ਕਰੋੜ ''ਚ ਵਿੱਕੀਆਂ ਗਾਂਧੀ ਜੀ ਦੀ ਤਸਵੀਰ ਵਾਲੀਆਂ ਇਹ 4 ਟਿਕਟਾਂ

04/20/2017 7:40:36 PM

ਲੰਡਨ—ਮਹਾਤਮਾ ਗਾਂਧੀ ਦੇ ਪ੍ਰਤੀ ਲੋਕਾਂ ਦਾ ਆਦਰ ਅਤੇ ਉਨ੍ਹਾਂ ਨਾਲ ਜੂੜੀ ਚੀਜਾਂ ਲਈ ਉਤਸ਼ਾਹ ਘੱਟ ਨਹੀਂ ਹੋਇਆ ਹੈ। ਇਸ ਦਾ ਉਦਾਹਰਨ ਫਿਰ ਦੇਖਣ ਨੂੰ ਮਿਲਿਆ। ਮਹਾਤਮਾ ਗਾਂਧੀ ''ਤੇ 1948 ''ਚ ਜ਼ਾਰੀ ਹੋਏ ਡਾਕ ਟਿਕਟਾਂ ਦੇ ਸੇਟ ਰਿਕਾਰਡ 5 ਲੱਖ ਪਾਊਂਡ (ਲਗਭਗ 4.14 ਕਰੋੜ ਰੁਪਏ) ''ਚ ਵਿਕਿਆ ਹੈ। ਜੇਕਰ ਤੁਸੀਂ ਭਾਰਤੀ ਹੋ ਅਤੇ ਮਹਾਤਮਾ ਗਾਂਧੀ ਜੀ ਦਾ ਆਦਰ ਕਰਦੇ ਹੋ ਤਾਂ ਤੁਹਾਨੂੰ ਇਹ ਜਾਣ ਕੇ ਨਿਰਾਸ਼ਾ ਹੋਵੇਗੀ ਕਿ ਇਨ੍ਹਾਂ ਟਿਕਟਾਂ ਨੂੰ ਕਿਸੇ ਇੰਡੀਅਨ ਨੇ ਨਹੀਂ ਖਰੀਦਿਆਂ ਹੈ, ਇਨ੍ਹਾਂ ਡਾਕ ਟਿਕਟਾਂ ਨੂੰ ਇਕ ਆਸਟ੍ਰੇਲੀਆ ਨਿਵੇਸ਼ਕ ਨੇ ਖਰੀਦਿਆ ਹੈ। ਇਨੀਂ ਮੰਹਿਗੀ ਕੀਮਤ ''ਚ ਇਨ੍ਹਾਂ ਡਾਕ ਟਿਕਟਾਂ ਦਾ ਵਿਕਣ ''ਚ ਇਹ ਜ਼ਾਹਿਰ ਹੁੰਦਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ''ਚ ਭਾਰਤੀ ਚੀਜਾਂ ਦੀ ਕਿੰਨੀ ਮੰਗ ਹੈ। 
ਜਾਣਕਾਰੀ ਮੁਤਾਬਕ ਡਾਕ ਟਿਕਟਾਂ ਦੀ ਕੁਲੈਕਸ਼ਨ ਕਰਨ ਵਾਲੇ ਡੀਲਰ ਸਟੈਨਲੀ ਗਿਬਨਸ ਨੇ ਦੱਸਿਆ ਕਿ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਇਹ ਡਾਕ ਟਿਕਟ ਭਾਰਤ ਦਾ ਮਹੱਤਵਪੂਰਨ ਅਤੇ ਪਸੰਦ ਕੀਤੀ ਜਾਣ ਵਾਲੀ ਚੀਜ਼ ਹੈ। 10-10 ਰੁਪਏ ਦੇ ਚਾਰ ਡਾਕ ਟਿਕਟ ਦਾ ਇਹ ਸਟਟਰਿਪ ਪਰਪਲ-ਬਰਾਊਨ ਰੰਗ ਦਾ ਹੈ। ਇਨ੍ਹਾਂ ''ਤੇ ਅੰਗਰੇਜ਼ੀ ''ਚ ''ਸਰਵਿਸ'' ਲਿਖਿਆ ਹੋਇਆ ਹੈ। ਇਨ੍ਹਾਂ ਡਾਕ ਟਿਕਟਾਂ ਨੂੰ 1948 ''ਚ ਗਵਨਰ ਜਨਰਲ ਸਕੱਤਰੇਤ ਨੇ ਆਧਿਕਾਰਿਕ ਇਸਤੇਮਾਲ ਲਈ ਜ਼ਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸਿਰਫ ਇਕ ਡਾਕ ਟਿਕਟ ਨਿੱਜੀ ਕੁਲੈਕਸ਼ਨ ''ਚ ਸੀ। ਸਟੈਨਲੀ ਗਿਬਨਸ ਨੇ ਗਾਂਧੀ ਜੀ ''ਤੇ ਦੱਸ ਰੁਪਏ ਦੇ ਇਕ ਡਾਕ ਟਿਕਟ ਨੂੰ ਪਿਛਲੇ ਸਾਲ ਇਕ ਵਿਅਕਤੀ ਨੂੰ 1.16 ਲੱਖ ਪਾਊਂਡ ਕਰੀਬ ਇਕ ਕਰੋੜ 32 ਲੱਖ ਰੁਪਏ ''ਚ ਵੇਚਿਆ ਸੀ। ਇਸ ਸਾਲ ਮਾਰਚ ''ਚ ਵੀ ਇਕ 1.1 ਲੱਖ ਪਾਊਂਡ ਜਾਨੀ ਕਰੀਬ 91 ਲੱਖ ਰੁਪਏ ''ਚ ਵੇਚਿਆ ਗਿਆ ਸੀ। ਉਸ ਡਾਕ ਟਿਕਟ ''ਤੇ ਮਹਾਰਾਣੀ ਵਿਕਟੋਰੀਆ ਦੀ ਤਸਵੀਰ ਗਲਤ ਢੰਗ ਨਾਲ ਲੱਗੀ ਸੀ।