ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਸਿਰਫ਼ 3 ਦਿਨ ਬਾਕੀ, ਜਲਦੀ ਕਰੋ ਟਿਕਟਾਂ ਬੁੱਕ

09/14/2023 11:24:29 AM

ਐਂਟਰਟੇਨਮੈਂਟ ਡੈਸਕ– ਗੁਰਦਾਸ ਮਾਨ ਦਾ 3 ਦਿਨਾਂ ਬਾਅਦ 17 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਸਾਢੇ 6 ਵਜੇ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਗੁਰਦਾਸ ਮਾਨ ਦੇ ਇਸ ਕੰਸਰਟ ਦਾ ਨਾਂ ‘ਅੱਖੀਆਂ ਉਡੀਕਦੀਆਂ ਟੂਰ’ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

3 ਦਿਨਾਂ ਬਾਅਦ ਹੋਣ ਜਾ ਰਹੇ ਇਸ ਸ਼ੋਅ ਦੀਆਂ ਲਿਮਟਿਡ ਟਿਕਟਾਂ ਹੀ ਬਚੀਆਂ ਹਨ, ਜਿਨ੍ਹਾਂ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਬੁੱਕ ਕਰ ਸਕਦੇ ਹੋ–

https://premier.ticketek.com.au/shows/show.aspx?sh=GURDAM23

ਦੱਸ ਦੇਈਏ ਕਿ ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।ਕ੍ਰਿਏਟਿਵ ਇਵੈਂਟਸ ਦੇ ਮੁਖੀ ਛਿੰਕੂ ਤੇ ਲਾਲੀ ਮੁਤਾਬਕ ਲੋਕ ਬੜੇ ਉਤਸ਼ਾਹਿਤ ਹਨ ਤੇ ਖ਼ਾਸਕਰ ਫੈਮਿਲੀ ਇੰਕੁਆਇਰੀਜ਼ ਬਹੁਤ ਆ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਸ਼ੋਅ ਦੇ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh