ਹੋਣੀ ਬਣ ਕੇ ਆਈ ਕਾਰ ਨੇ ਮਾਰੀ ਅਜਿਹੀ ਟੱਕਰ ਕਿ ਬੁੱਝ ਗਿਆ ਘਰ ਦਾ ਚਿਰਾਗ

12/27/2016 3:44:40 PM

ਲੋਗਾਨ— ਐਤਵਾਰ ਨੂੰ ਬ੍ਰਿਸਬੇਨ ''ਚ ਇੱਕ ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ 9 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਮੁੰਡੇ ਨੂੰ ਉਸਦੇ ਗੁਆਂਢੀ ਨੇ ਨਸ਼ੇ ਦੀ ਹਾਲਤ ''ਚ ਅਜਿਹੀ ਟੱਕਰ ਮਾਰੀ ਕਿ ਉਹ ਗੰਭੀਰ ਰੂਪ ''ਚ ਜ਼ਖ਼ਮੀ ਹੋ ਗਿਆ ਪਰ ਇਸਦੀ ਹਾਲਤ ''ਚ ਕੋਈ ਸੁਧਾਰ ਨਾ ਹੋ ਸਕਿਆ। ਲੜਕੇ ਨੂੰ ਲੇਡੀ ਸਿਲੈਂਤੋ ਚਿਲਡਰਨ ਹਸਪਤਾਲ ''ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸਨੇ ਦਮ ਤੋੜ ਦਿੱਤਾ।
ਮੰਗਲਵਾਰ ਨੂੰ ਉਸਦੇ ਪਰਿਵਾਰ ਨੇ ਦੱਸਿਆ ਸੀ ਕਿ ਉਸਦੀ ਗੰਭੀਰ ਹਾਲਤ ਕਾਰਨ ਉਹ ਬਹੁਤ ਪਰੇਸ਼ਾਨ ਸਨ ਅਤੇ ਉਸਦੇ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਲੋਗਾਨ ਦਾ ਰਹਿਣ ਵਾਲਾ ਪੀੜਤ ਲੜਕਾ ਸ਼ਾਮੀਂ 7 ਵਜੇ ਆਪਣੀਆਂ ਭੈਣਾਂ ਨਾਲ ਬ੍ਰਿਸਬੇਨ ਸ਼ਹਿਰ ਦੇ ਨਜ਼ਦੀਕੀ ਇਲਾਕੇ ਸਪਰਿੰਗਵੁੱਡ ''ਚ ਕ੍ਰਿਸਮਸ ਦੀਆਂ ਲਾਈਟਾਂ ਦੇਖਣ ਆਇਆ ਸੀ। ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਹਾਦਸੇ ਵੇਲੇ 24 ਸਾਲਾ ਟਰੱਕ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਪਹਿਲਾਂ ਇੱਥੇ ਪਾਰਕਿੰਗ ਵਾਲੀ ਥਾਂ ''ਚ ਖੜ੍ਹੀ ਇੱਕ ਕਾਰ ਨੂੰ ਟੱਕਰ ਮਾਰੀ ਅਤੇ ਫਿਰ ਉਕਤ ਲੜਕੇ ਨੂੰ। ਟੱਕਰ ਤੋਂ ਬਾਅਦ ਕਾਰ ਚੱਲਣ ਲੱਗ ਪਈ ਅਤੇ ਅੱਗੋਂ ਜਾ ਕੇ ਇੱਕ ਘਰ ਨਾਲ ਟਕਰਾਅ ਗਈ।  ਪੁਲਸ ਨੇ ਡਰਾਈਵਰ ਕੋਲੋਂ ਪੁੱਛਗਿੱਛ ਕਰ ਲਈ ਹੈ।