ਈਅਰਫੋਨ ਲਾ ਕੇ ਘੁੰਮਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ

06/24/2023 4:40:28 AM

ਈਅਰਫੋਨ ਲਾ ਕੇ ਗਾਣੇ ਸੁਣਦੇ ਹੋਏ ਜਾਂ ਗੱਲਾਂ ਕਰਦੇ ਹੋਏ ਸੜਕਾਂ ’ਤੇ ਚੱਲਣਾ, ਵਾਹਨ ਚਲਾਉਣਾ ਅਤੇ ਰੇਲ ਪੱਟੜੀਆਂ ਦੇ ਆਸ-ਪਾਸ ਘੁੰਮਣਾ ਖਤਰਨਾਕ ਹੋਣ ਦੇ ਬਾਵਜੂਦ ਲੋਕ ਅਜਿਹਾ ਕਰਨ ਤੋਂ ਬਾਜ਼ ਨਹੀਂ ਆ ਰਹੇ ਅਤੇ ਆਪਣਾ ਨੁਕਸਾਨ ਕਰ ਰਹੇ ਹਨ ਜਿਸ ਦੀਆਂ ਚੰਦ ਮਿਸਾਲਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 3 ਮਈ ਨੂੰ ਸਾਹਿਬਗੰਜ (ਬਿਹਾਰ) ’ਚ ਰੇਲ ਲਾਈਨ ਦੇ ਕੰਢੇ ਚੱਲ ਰਹੇ ਨੌਜਵਾਨ ਨੂੰ ਈਅਰਫੋਨ ਦੇ ਕਾਰਨ ਟ੍ਰੇਨ ਡਰਾਈਵਰ ਵੱਲੋਂ ਵਾਰ-ਵਾਰ ਵਜਾਇਆ ਜਾ ਰਹਾ ਹਾਰਨ ਸੁਣਾਈ ਨਹੀਂ ਦਿੱਤਾ ਉਹ ਗੱਡੀ ਦੇ ਹੇਠਾਂ ਦਰੜਿਆ ਗਿਆ।

* 6 ਮਈ ਨੂੰ ਵਾਰਾਣਸੀ (ਉੱਤਰ ਪ੍ਰਦੇਸ਼) ਦੇ ਭਦੌਰਾ ਰੇਲਵੇ ਸਟੇਸ਼ਨ ’ਤੇ ਮੋਬਾਈਲ ਫੋਨ ’ਤੇ ਗੱਲ ਕਰਦੇ ਹੋਏ ਰੇਲ ਲਾਈਨ ਪਾਰ ਕਰ ਰਹੀ ਮਹਿਲਾ ਦੇ ਟ੍ਰੇਨ ਦੀ ਲਪੇਟ ’ਚ ਆ ਜਾਣ ਨਾਲ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ।

* 20 ਮਈ ਨੂੰ ਆਰਾ (ਬਿਹਾਰ) ’ਚ ਦੁਲੌਰ ਪਿੰਡ ਦੇ ਨੇੜੇ ਇਕ ਆਟੋ ਚਾਲਕ ਵੱਲੋਂ ਇਕ ਹੱਥ ਨਾਲ ਸਟੀਅਰਿੰਗ ਸੰਭਾਲ ਕੇ ਦੂਜੇ ਹੱਥ ’ਚ ਮੋਬਾਈਲ ਫੜ ਕੇ ਗੱਲਾਂ ਕਰਨ ਦੇ ਕਾਰਨ ਆਟੋ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਜਿਸ ਨਾਲ ਉਸ ’ਚ ਸਵਾਰ ਇਕ ਮਹਿਲਾ ਦੀ ਮੌਤ ਅਤੇ 6 ਹੋਰ ਜ਼ਖਮੀ ਹੋ ਗਏ।

* 19 ਜੂਨ ਨੂੰ ਹੀ ਰਾਇਗੜ੍ਹ (ਛੱਤੀਸਗੜ੍ਹ) ’ਚ ਮੋਬਾਈਲ ’ਤੇ ਗੱਲ ਕਰਦੇ-ਕਰਦੇ ਬੱਸ ਚਲਾ ਰਹੇ ਡ੍ਰਾਈਵਰ ਵੱਲੋਂ ਇਕ ਪੁਲ ਨਾਲ ਟੱਕਰ ਮਾਰ ਦੇਣ ਨਾਲ 26 ਯਾਤਰੀ ਜ਼ਖਮੀ ਹੋ ਗਏ।

* 21 ਜੂਨ ਨੂੰ ਫਾਜ਼ਿਲਕਾ (ਪੰਜਾਬ) ਦੇ ‘ਚੱਕ ਪੱਖੋ’ ਰੇਲਵੇ ਸਟੇਸ਼ਨ ਦੇ ਨੇ਼ੜੇ ਇਕ ਨੌਜਵਾਨ ਈਅਰਫੋਨ ਲਾ ਕੇ ਰੇਲ ਲਾਈਨ ਪਾਰ ਕਰਕੇ ਸਮੇਂ ਇੰਜਣ ਦੇ ਆਉਣ ਦਾ ਪਤਾ ਨਾ ਲੱਗਣ ਕਾਰਨ ਉਸ ਦੀ ਲਪੇਟ ’ਚ ਆਉਣ ਨਾਲ ਜਾਨ ਗਵਾ ਬੈਠਾ।

* 21 ਜੂਨ ਨੂੰ ਹੀ ਸ਼ਯੋਪੁਰ (ਮੱਧ ਪ੍ਰਦੇਸ਼) ’ਚ ਇਕ ਬੱਸ ਦਾ ਡਰਾਈਵਰ ਇਕ ਹੱਥ ਨਾਲ ਸਟੀਅਰਿੰਗ ਸੰਭਾਲਦੇ ਹੋਏ ਦੂਜੇ ਹੱਥ ’ਚ ਮੋਬਾਈਲ ਫੜ ਕੇ ਗੱਲ ਕਰਨ ਲੱਗਾ ਜਿਸ ਨਾਲ ਬੱਸ ਬੇਕਾਬੂ ਹੋ ਕੇ ਖੱਡ ’ਚ ਡਿੱਗਣ ਨਾਲ 25 ਯਾਤਰੀ ਜ਼ਖਮੀ ਹੋ ਗਏ।

* 21 ਜੂਨ ਨੂੰ ਹੀ ਕਪੂਰਥਲਾ (ਪੰਜਾਬ) ਦੇ ਸੁਲਤਾਨਪੁਰ ਲੋਧੀ ’ਚ ਮੋਬਾਈਲ ’ਤੇ ਗੱਲ ਕਰਦੇ ਹੋਏ ਜਾ ਰਿਹਾ ਸਕੂਟਰ ਸਵਾਰ ਬੇਈਂ ’ਚ ਜਾ ਡਿੱਗਾ।

ਇਸ ਲਈ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਧਿਆਨ ਖੁਦ ਹੀ ਰੱਖਦੇ ਹੋਏ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਜਿਸ ਦਾ ਭੈੜਾ ਨਤੀਜਾ ਉਨ੍ਹਾਂ ਦੇ ਮਰ ਜਾਣ ਜਾਂ ਜ਼ਖਮੀ ਹੋ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਭੁਗਤਣਾ ਪਵੇ।

- ਵਿਜੇ ਕੁਮਾਰ

Anmol Tagra

This news is Content Editor Anmol Tagra