ਇਹ ਹੈ! ਭਾਰਤ ਦੇਸ਼ ਸਾਡਾ

07/04/2023 2:21:07 AM

ਆਪਣੀ ਜਿਸ ਪ੍ਰਾਚੀਨ ਉੱਚ ਸੱਭਿਅਤਾ ’ਤੇ ਅਸੀਂ ਭਾਰਤ ਵਾਸੀ ਮਾਣ ਕਰਦੇ ਆਏ ਹਾਂ, ਉਨ੍ਹਾਂ ਪ੍ਰਾਚੀਨ ਆਦਰਸ਼ਾਂ ਨੂੰ ਅੱਜ ਚੰਦ ਲੋਕ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਪੈਰਾਂ ਹੇਠ ਕੁਚਲ ਕੇ ਦੇਸ਼ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸ ਦੀਆਂ ਸਿਰਫ 10 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 3 ਜੁਲਾਈ ਨੂੰ ਪਾਤੜਾਂ (ਪੰਜਾਬ) ਸਬ-ਡਵੀਜ਼ਨ ਦੇ ਪਿੰਡ ਕਾਂਗਥਲਾ ’ਚ ਇਕ ਨੌਜਵਾਨ ਨੂੰ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਆਪਣੀ ਮਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸਾੜਨ ਅਤੇ ਮਤਰੇਏ ਭਰਾ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਡਰੇਨ ’ਚ ਸੁੱਟਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 2 ਜੁਲਾਈ ਨੂੰ ਹਿਸਾਰ (ਹਰਿਆਣਾ) ’ਚ ਇਕ ਵਿਅਕਤੀ ਨੂੰ ਗਲ਼ਾ ਘੁੱਟ ਕੇ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 1 ਜੁਲਾਈ ਨੂੰ ਮੁੰਬਈ ’ਚ ਆਪਣੇ ਪਿਤਾ ਦੀ ਡਾਂਟ ਤੋਂ ਗੁੱਸੇ ’ਚ ਆਏ ਨੌਜਵਾਨ ਨੇ ਪਿਤਾ ਨੂੰ ਜਾਨੋਂ ਮਾਰ ਦਿੱਤਾ।

* 1 ਜੁਲਾਈ ਨੂੰ ਹੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ਆਪਣੇ ਵਿਆਹ ਤੋਂ ਨਾਰਾਜ਼ ਨੌਜਵਾਨ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰਨ ਪਿੱਛੋਂ ਖੁਦ ਨੂੰ ਵੀ ਗੋਲ਼ੀ ਨਾਲ ਉਡਾ ਲਿਆ। ਗੋਲ਼ੀ ਲੱਗਣ ਪਿੱਛੋਂ ਕਾਫੀ ਦੇਰ ਤੱਕ ਲੜਕੀ ਤੜਫਦੀ ਰਹੀ ਅਤੇ ਲੋਕ ਉਸ ਦੀ ਵੀਡੀਓ ਬਣਾਉਂਦੇ ਰਹੇ।

* 30 ਜੂਨ ਨੂੰ ਦਿੱਲੀ ’ਚ ਇਕ 68 ਸਾਲਾ ਵਿਅਕਤੀ ਵੱਲੋਂ 16 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਵੀਡੀਓ ਦੋਸ਼ੀ ਦੇ ਬੇਟੇ ਨੇ ਹੀ ਬਣਾ ਕੇ ਪੀੜਤਾ ਦੇ ਪਿਤਾ ਨੂੰ ਸੌਂਪ ਦਿੱਤਾ, ਜਿਸ ਦੀ ਸ਼ਿਕਾਇਤ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

* 30 ਜੂਨ ਨੂੰ ਹੀ ਭਾਮੀਆਂ ਕਲਾਂ (ਪੰਜਾਬ) ’ਚ ਆਪਣੀ ਦਾਦੀ ਕੋਲ ਰਹਿਣ ਵਾਲੀ ਮਾਂ ਬਾਹਰੀ 11 ਸਾਲਾ ਨਾਬਾਲਗ ਭਤੀਜੀ ਨੂੰ ਡਰਾ-ਧਮਕਾ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਉਸ ਦੇ ਚਾਚੇ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 30 ਜੂਨ ਨੂੰ ਹੀ ਨਵੀਂ ਦਿੱਲੀ ਦੇ ਕਿਸ਼ਨ ਨਗਰ ’ਚ ਇਕ ਲੜਕੀ ਨੂੰ ਰਾਤ ਨੂੰ ਦੇਰ ਨਾਲ ਘਰ ਆਉਣ ’ਤੇ ਜਦ ਉਸ ਦੇ ਮਾਤਾ-ਪਿਤਾ ਨੇ ਡਾਂਟਿਆ ਤਾਂ ਗੁੱਸੇ ’ਚ ਬੇਟੀ ਨੇ ਆਪਣੀ ਮਾਂ ਦੇ ਹੱਥ ਨੂੰ ਦੰਦਾਂ ਨਾਲ ਕੱਟ ਦਿੱਤਾ ਅਤੇ ਪਿਤਾ ਨੂੰ ਕਈ ਥੱਪੜ ਮਾਰ ਦਿੱਤੇ। ਹੁਣ ਉਸ ਦੇ ਮਾਤਾ-ਪਿਤਾ ਨੇ ਪੁਲਸ ਕੋਲ ਬੇਟੀ ਵਿਰੁੱਧ ਸ਼ਿਕਾਇਤ ਕੀਤੀ ਹੈ।

* 30 ਜੂਨ ਨੂੰ ਹੀ ਲਕਸਰ (ਉੱਤਰਾਖੰਡ) ਦੇ ਇਕ ਪਿੰਡ ’ਚ ਇਕ ਵਿਅਕਤੀ ਨੂੰ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 29 ਜੂਨ ਨੂੰ ਤਰਨਤਾਰਨ (ਪੰਜਾਬ) ਦੇ ਕਸਬਾ ਖਡੂਰ ਸਾਹਿਬ ’ਚ ਇਕ ਵਿਅਕਤੀ ਨੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਆਪਣੀ ਪਤਨੀ ਦੀਆਂ ਲੱਤਾਂ ਅਤੇ ਬਾਹਾਂ ਦੀਆਂ ਹੱਡੀਆਂ ਤੋੜ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।

* 28 ਜੂਨ ਨੂੰ ਰਾਜਪੁਰਾ (ਪੰਜਾਬ) ਦੇ ਥਾਣਾ ਸ਼ੰਭੂ ਦੇ ਪਿੰਡ ਚਮਾਰੂ ਦਾ ਇਕ ਵਿਅਕਤੀ ਆਪਣੀ ਪਤਨੀ ਨਾਲ ਝਗੜੇ ਪਿੱਛੋਂ ਕਹੀ ਨਾਲ ਉਸ ਦੀ ਹੱਤਿਆ ਕਰ ਕੇ ਫਰਾਰ ਹੋ ਗਿਆ।

* 27 ਜੂਨ ਨੂੰ ਕੋਲਾਰ (ਕਰਨਾਟਕ) ’ਚ ਆਪਣੀ ਬੇਟੀ ਦੇ ਪ੍ਰੇਮ ਪ੍ਰਸੰਗ ਤੋਂ ਨਾਰਾਜ਼ ਵਿਅਕਤੀ ਨੇ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

* 27 ਜੂਨ ਨੂੰ ਹੀ ਅੰਮ੍ਰਿਤਸਰ ’ਚ ਪ੍ਰਾਪਰਟੀ ਲਈ ਇਕ ਕਲਯੁਗੀ ਬੇਟੇ ਨੇ ਆਪਣੀ ਬਜ਼ੁਰਗ ਮਾਂ ਨੂੰ ਲੱਤਾਂ ਅਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਪਤਨੀ ਆਪਣੀ ਸੱਸ ਨੂੰ ਛੁਡਵਾਉਣ ਦੀ ਥਾਂ ਬੈਠ ਕੇ ਉਸ ਨੂੰ ਕੁੱਟੇ ਜਾਣ ਦੀ ਵੀਡੀਓ ਬਣਾਉਂਦੀ ਰਹੀ।

* 25 ਜੂਨ ਨੂੰ ਅਮਰੋਹਾ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੂੰ ਘਰ ਦਾ ਕੰਮਕਾਜ ਕਰਨ ’ਚ ਦਿਲਚਸਪੀ ਨਾ ਲੈਣ ਵਾਲੀ ਆਪਣੀ ਸੌਂ ਰਹੀ ਨੂੰਹ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 25 ਜੂਨ ਨੂੰ ਹੀ ਦਸੂਹਾ ਦੇ ਪਿੰਡ ਜਲਾਲਚੱਕ ’ਚ ਏ. ਸੀ. ਦੀ ਕੂਲਿੰਗ ਨੂੰ ਲੈ ਕੇ ਪਿਤਾ ਅਤੇ ਪੁੱਤਰ ’ਚ ਝਗੜਾ ਹੋ ਜਾਣ ਦੇ ਸਿੱਟੇ ਵਜੋਂ ਨਸ਼ੇ ’ਚ ਬੇਟੇ ਨੇ ਆਪਣੇ ਪਿਤਾ ਨੂੰ ਗੋਲ਼ੀ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

* 25 ਜੂਨ ਨੂੰ ਹੀ ਯਮੁਨਾਨਗਰ (ਹਰਿਆਣਾ) ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ ਇਕ ਵਿਅਕਤੀ ਨੇ ਨਸ਼ਾ ਕਰਨ ਲਈ ਰੁਪਏ ਨਾ ਦੇਣ ’ਤੇ ਆਪਣੀ ਸੌਂ ਰਹੀ ਪਤਨੀ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਜਿਊਂਦੀ ਨੂੰ ਸਾੜ ਕੇ ਮਾਰ ਦਿੱਤਾ।

* 25 ਜੂਨ ਨੂੰ ਹੀ ਮਲੋਟ (ਪੰਜਾਬ) ’ਚ ਕੈਂਸਰ ਪੀੜਤ ਆਪਣੇ ਪਤੀ ਦੀ ਹੱਤਿਆ ਕਰਨ ਦੇ ਦੋਸ਼ ’ਚ ਇਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 24 ਜੂਨ ਨੂੰ ਦੇਹਰਾਦੂਨ (ਉੱਤਰਾਖੰਡ) ’ਚ ਇਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਦੇ ਛੱਡ ਕੇ ਚਲੀ ਜਾਣ ਤੋਂ ਬਾਅਦ ਦੂਸਰਾ ਵਿਆਹ ਕਰਨ ’ਚ ਅੜਿੱਕਾ ਸਮਝ ਕੇ 1 ਅਤੇ 5 ਸਾਲ ਦੀ ਉਮਰ ਦੀਆਂ ਆਪਣੀਆਂ ਦੋ ਬੇਟੀਆਂ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ।

* 22-23 ਜੂਨ ਦੀ ਦਰਮਿਆਨੀ ਰਾਤ ਨੂੰ ਬੁਲੰਦ ਸ਼ਹਿਰ (ਉੱਤਰ ਪ੍ਰਦੇਸ਼) ’ਚ ਜ਼ਮੀਨ ਦੇ ਲਾਲਚ ’ਚ ਭਾੜੇ ਦੇ ਹੱਤਿਆਰਿਆਂ ਕੋਲੋਂ ਆਪਣੇ ਪਿਤਾ ਦੀ ਹੱਤਿਆ ਕਰਵਾਉਣ ਦੇ ਦੋਸ਼ ’ਚ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ।

ਸਮਾਜ ’ਚ ਫੈਲ ਰਹੇ ਨੈਤਿਕ ਪਤਨ ਦੇ ਇਸ ਮਹਾਰੋਗ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸੰਤ ਸਮਾਜ ਨੂੰ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ, ਤਾਂ ਕਿ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।

–ਵਿਜੇ ਕੁਮਾਰ

Manoj

This news is Content Editor Manoj