ਮਾਲਦੀਵ-ਸਾਊਦੀ ਅਰਬ ਗੱਠਜੋੜ ਨਾਲ ਬਣੇਗਾ ਅੱਤਵਾਦ ਦਾ ਇਕ ਹੋਰ ਪੰਘੂੜਾ

03/13/2017 7:58:14 AM

ਭਾਰਤ ਵਿਚ ਆਮ ਤੌਰ ''ਤੇ ਲੋਕ ਮਾਲਦੀਵ ਨੂੰ ਵਿਸ਼ਵ ਦੇ ਸਭ ਤੋਂ ਵੱਧ ਲੋਕਪ੍ਰਿਯ ਹਨੀਮੂਨ ਸਥਾਨਾਂ ਅਤੇ ਸੈਰ-ਸਪਾਟੇ ਤੇ ਛੁੱਟੀਆਂ ਮਨਾਉਣ ਲਈ ਇਕ ਵਧੀਆ ਸਥਾਨ ਦੇ ਰੂਪ ''ਚ ਜਾਣਦੇ ਹਨ। ਇਹ ਹਿੰਦ ਮਹਾਸਾਗਰ ''ਚ ਲੱਗਭਗ 1192 ਛੋਟੇ-ਵੱਡੇ ਟਾਪੂਆਂ ''ਤੇ ਆਧਾਰਿਤ ਏਸ਼ੀਆ ਦਾ ਸਭ ਤੋਂ ਛੋਟਾ ਦੇਸ਼ ਹੈ। ਇਥੇ ਸਿਰਫ 200 ਟਾਪੂਆਂ ''ਤੇ ਹੀ ਆਬਾਦੀ ਹੈ। ਇਸ ਦਾ 99 ਫੀਸਦੀ ਹਿੱਸਾ ਪਾਣੀ ਅਤੇ ਸਿਰਫ 1 ਫੀਸਦੀ ਹਿੱਸਾ ਹੀ ਜ਼ਮੀਨ ਹੈ ਤੇ ਸਾਰੇ ਟਾਪੂ ਕਿਸ਼ਤੀਆਂ ਰਾਹੀਂ ਆਪਸ ''ਚ ਜੁੜੇ ਹੋਏ ਹਨ।
ਹਾਲ ਹੀ ਵਿਚ ਇਹ ਟਾਪੂ ਦੇਸ਼ ਆਪਣੀ ਚੌਗਿਰਦਾ ਮਹੱਤਤਾ ਕਾਰਨ ਚਰਚਾ ''ਚ ਆਇਆ, ਜਦੋਂ ਇਹ ਪਤਾ ਲੱਗਾ ਕਿ ਸਾਊਦੀ ਅਰਬ ਦੇ ਮੌਜੂਦਾ ਸਮਰਾਟ ਸਲਮਾਨ ਬਿਨ ਅਬਦੁਲ ਅਜ਼ੀਜ਼ ਬਿਨ ਸਲਮਾਨ ਅਲਸਊਦ ਇਕ ਮਹੱਤਵਪੂਰਨ ਸਮਝੌਤੇ ''ਤੇ ਦਸਤਖਤ ਕਰਨ ਲਈ ਇਸ ਨੰਨ੍ਹੇ ਟਾਪੂ ਦੇਸ਼ ਦੀ ਯਾਤਰਾ ''ਤੇ ਆਉਣ ਵਾਲੇ ਹਨ। ਇਸ ਦੇ ਅਧੀਨ ਮਾਲਦੀਵ ਸਰਕਾਰ ਆਪਣਾ ਫਾਕਿਰ ਨਾਮੀ ਏਟੋਲ 99 ਸਾਲ ਦੀ ਮਿਆਦ ਲਈ ਸਾਊਦੀ ਅਰਬ ਨੂੰ ਲੀਜ਼ ''ਤੇ ਦੇਣ ਵਾਲੀ ਹੈ ਤਾਂ ਕਿ ਉਹ ਇਸ ਨੂੰ ਇਕ ਵਿਸ਼ੇਸ਼ ਆਰਥਿਕ ਖੇਤਰ ਦੇ ਰੂਪ ''ਚ ਵਿਕਸਿਤ ਕਰ ਸਕੇ।
ਸਾਊਦੀ ਅਰਬ ਨੇ ਮਾਲਦੀਵ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਵਿਚਾਰ-ਅਧੀਨ ਏਟੋਲ ਦਾ ਵਿਕਾਸ ਅਤਿ-ਆਧੁਨਿਕ ਸਹੂਲਤਾਂ ਨਾਲ ਭਰੇ ਇਕ ਵਿਸ਼ਵ ਪੱਧਰੀ ਸ਼ਹਿਰ ਦੇ ਰੂਪ ਵਿਚ ਕੀਤਾ ਜਾਵੇਗਾ, ਜਿਸ ਵਿਚ ਨਵੀਨਤਮ ਮੈਡੀਕਲ ਬੁਨਿਆਦੀ ਢਾਂਚਾ, ਸਿੱਖਿਆ ਸੰਸਥਾਵਾਂ ਅਤੇ ਸੈਰ-ਸਪਾਟਾ ਕੇਂਦਰ ਸ਼ਾਮਲ ਹੋਣਗੇ। ਇਹ ਪ੍ਰਾਜੈਕਟ ਪੂਰਾ ਹੋਣ ''ਤੇ ਖਾੜੀ ਦੇ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ''ਚ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।
ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਵੀ ਇਸ ਸੰਬੰਧ ਵਿਚ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਇਤਿਹਾਸਕ ਅਤੇ ਸੱਭਿਆਚਾਰਕ ਨਜ਼ਰੀਏ ਤੋਂ ਮਾਲਦੀਵ ਦਾ ਈਸਵੀ ਪੂਰਵ 4 ਤੋਂ ਹੀ ਭਾਰਤ ਨਾਲ ਸੰਬੰਧ ਰਿਹਾ ਹੈ ਅਤੇ ਮਾਲਦੀਵ ਟਾਪੂ ਹਾਰ  ਦਾ 12ਵੀਂ ਈਸਵੀ ''ਚ ਇਸਲਾਮੀਕਰਨ ਹੋਇਆ। ਸੰਨ 1987 ਤੋਂ 1965 ਤਕ ਅੰਗਰੇਜ਼ਾਂ ਦੇ ਅਧੀਨ ਰਹਿਣ ਦੇ ਬਾਵਜੂਦ ਇਹ ਭ੍ਰਿਸ਼ਟਾਚਾਰ ਤੇ ਮਨੁੱਖੀ ਅਧਿਕਾਰਾਂ ਸੰੰਬੰਧੀ ਆਪਣੇ ਰਿਕਾਰਡ ਦੀ ਆਲੋਚਨਾ ਦੇ ਰੋਸ ਵਜੋਂ ਸੰਨ 2016 ਤਕ ਰਾਸ਼ਟਰਮੰਡਲ ਦਾ ਮੈਂਬਰ ਰਿਹਾ।
ਟਿਊਨੀਸ਼ੀਆ ਤੋਂ ਬਾਅਦ ਮਾਲਦੀਵ ਨੇ ਅੱਤਵਾਦੀ ਸੰਗਠਨ ਆਈ. ਐੱਸ. ਨੂੰ ਵਿਦੇਸ਼ੀ ਲੜਾਕੂ ਭੇਜਣ ਦੇ ਮਾਮਲੇ ਵਿਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ ਅਤੇ ਹਾਲ ਹੀ ਵਿਚ ਸਾਊਦੀ ਅਰਬ ਦੀ ਵਹਾਬੀ ਮੂਵਮੈਂਟ ਨੇ ਵੀ ਮਾਲਦੀਵ ''ਤੇ ਕਾਫੀ ਪ੍ਰਭਾਵ ਪਾਇਆ ਹੈ। ਇਨ੍ਹਾਂ ਹਾਲਤਾਂ ਵਿਚ ਅਨੇਕ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਵਧ ਰਹੇ ਰਿਸ਼ਤੇ ਭਾਰਤ ਲਈ ਆਰਥਿਕ ਮਾਮਲਿਆਂ ''ਤੇ ਧਿਆਨ ਦੀ ਬਜਾਏ ਸੁਰੱਖਿਆ ਦੇ ਨਜ਼ਰੀਏ ਤੋਂ ਚਿੰਤਤ ਹੋਣ ਦਾ ਬਹੁਤ ਵੱਡਾ ਕਾਰਨ ਹਨ। ਵਰਣਨਯੋਗ ਹੈ ਕਿ ਭਾਰਤ ਦੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਇਸ ਤੱਥ ਤੋਂ ਵੀ ਉਜਾਗਰ ਹੁੰਦੀਆਂ ਹਨ ਕਿ ਸੁਧਾਰੀਕ੍ਰਿਤ ਮਾਲਦੀਵ ਵਾਸੀ ਨਾ ਸਿਰਫ ਸੀਰੀਆ ਬਲਕਿ ਬੰਗਲਾਦੇਸ਼ ਤਕ ਪਹੁੰਚੇ ਹਨ। ਮਾਲਦੀਵ ਦੇ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਦਾ ਰਵੱਈਆ ਭਾਰਤ ਵਿਰੋਧੀ ਹੈ, ਜਦਕਿ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਦਾ ਰਵੱਈਆ ਭਾਰਤ ਦੇ ਸਮਰਥਕ ਵਾਲਾ ਸੀ। ਅਜਿਹੇ ਹਾਲਾਤ ''ਚ ਯਾਮੀਨ ਚੀਨ, ਪਾਕਿਸਤਾਨ ਜਾਂ ਸਾਊਦੀ ਅਰਬ ਦੇ ਨਾਲ ਆਪਣੇ ਰਿਸ਼ਤੇ ਵਧਾ ਰਿਹਾ ਹੈ।
ਮਾਲਦੀਵ ''ਤੇ ਨਜ਼ਰ ਰੱਖਣ ਵਾਲੇ ਇਹ ਵੀ ਮੰਨਦੇ ਹਨ ਕਿ ਭਾਰਤ ਦਾ ਇਸ ਮਾਮਲੇ ਵਿਚ ਚਿੰਤਤ ਹੋਣਾ ਜ਼ਰੂਰੀ ਹੈ ਕਿਉਂਕਿ ਮਾਲਦੀਵ ਅਤੇ ਸਾਊਦੀ ਅਰਬ ਦੇ ਗੱਠਜੋੜ ਨਾਲ ਇਸ ਖੇਤਰ ''ਚ ਅੱਤਵਾਦ ਦਾ ਇਕ ਹੋਰ ਪੰਘੂੜਾ ਬਣ ਸਕਦਾ ਹੈ। ਇਸ ਸਮੇਂ ਜਦਕਿ ਆਈ. ਐੱਸ. ਆਈ. ਐੱਸ. ਆਪਣਾ ਧੰਦਾ ਬੰਦ ਕਰਨ ਜਾ ਰਿਹਾ ਹੈ, ਇਸ ਲਈ ਇਸ ਦੇ ਵਰਕਰਾਂ ਦੇ ਆਪਣੇ-ਆਪਣੇ ਦੇਸ਼ਾਂ ਵਿਚ ਜਾ ਕੇ ਉਥੇ ਸਰਗਰਮ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਵਿਚ ਕਾਫੀ ਡਰ ਪੈਦਾ ਕਰਨ ਵਾਲੀਆਂ ਹਨ ਪਰ ਭਾਰਤ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਉਹ ਰਿਆਦ ਤੇ ਮਾਲੇ ਦੇ ਨੇਤਾਵਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਸਿਰਫ ਇਕ ਸਾਈਡ ਸ਼ੋਅ ਮੰਨ ਕੇ ਇਸ ਦੀ ਅਣਡਿੱਠਤਾ ਨਾ ਕਰੇ।
ਇਸ ਗੱਲ ''ਤੇ ਧਿਆਨ ਦੇਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅਤੀਤ ''ਚ ਮਾਲਦੀਵ ਵਿਚ 1978 ਤੋਂ ਲੈ ਕੇ 2008 ਤਕ ਸ਼ਾਸਨ ਕਰਨ ਵਾਲੇ ਤਾਨਾਸ਼ਾਹ ਗਊਮ ਦੇ ਸ਼ਾਸਨਕਾਲ ਦੌਰਾਨ ਮਾਲਦੀਵ ਤੋਂ ਵੱਡੀ ਗਿਣਤੀ ''ਚ ਨੌਜਵਾਨ ਉੱਚ ਸਿੱਖਿਆ ਹਾਸਲ ਕਰਨ ਪਾਕਿਸਤਾਨ ਜਾਂਦੇ ਰਹੇ ਹਨ ਅਤੇ ਉਥੋਂ ਕੱਟੜਵਾਦੀ ਬਣ ਕੇ ਪਰਤਦੇ ਰਹੇ ਹਨ।