ਭਾਰਤ ’ਚ ਬਣੀਆਂ ਘਟੀਆ ਦਵਾਈਆਂ ਬਣ ਰੀਹਆਂ ਬਦਨਾਮੀ ਦਾ ਕਾਰਨ

06/24/2023 4:35:23 AM

ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ਬਣੀਆਂ ਹੋਈਆਂ ਖਾਂਸੀ ਅਤੇ ਬੁਖਾਰ ਆਦਿ ਦੀਆਂ ਕੁਝ ਕੁ ਦਵਾਈਆਂ ਆਪਣੀ ਖਰਾਬ ਕੁਆਲਿਟੀ ਦੇ ਕਾਰਨ ਸਵਾਲਾਂ ਦੇ ਘੇਰੇ ’ਚ ਆਈਆਂ ਹੋਈਆਂ ਹਨ। ਗਾਂਬੀਆ, ਇੰਡੋਨੇਸ਼ੀਆ, ਉਜ਼ਬੇਕਿਸਤਾਨ, ਮਾਇਕ੍ਰੋਨੋਸ਼ੀਆ ਅਤੇ ਅਤੇ ਮਾਰਸ਼ਲ ਆਇਲੈਂਡਸ ਨਾਲ ਦੂਸ਼ਿਤ (ਇਨਫੈਕਟਿਡ) ਦਵਾਈਆਂ ਦੀ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਦਵਾਈਆਂ ਦੀ ਜਾਂਚ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਜਿਸ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ 7 ਭਾਰਤ ਨਿਰਮਿਤ ਕੱਫ ਸਿਰਪ ਬ੍ਰਾਂਡ ਕਾਲੀ ਸੂਚੀ ’ਚ ਪਾ ਦਿੱਤੇ ਹਨ।

ਪਿਛਲੇ ਸਾਲ ਭਾਰਤ ’ਚ ਬਣੀਆਂ ਦਵਾਈਆਂ ਕਾਰਨ ਗਾਂਬੀਆਂ ’ਚ 60 ਤੋਂ ਵਧ ਅਤੇ ਉਜ਼ਬੇਕਿਸਤਾਨ ’ਚ 20 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਜਾਂਚ ’ਚ ਪਾਇਆ ਗਿਆ ਕਿ ਕਾਂਸੀ ਦੀ ਦਵਾਈਆਂ ਦੇ ਨਿਰਮਾਣ ’ਚ 2 ਜ਼ਹਿਰੀਲੇ ਰਸਾਇਨ ਵਰਤੇ ਗਏ ਸਨ।

ਡਬਲਿਊ.ਐੱਚ.ਓ. ਦੀ ਜਾਂਚ ’ਚ ਕੁਲ 20 ਦੂਸ਼ਿਤ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੀ ਵਰਤੋਂ ਨਾਲ ਦੁਨੀਆ ’ਚ 300 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਦੱਸਿਆ ਜਾਂਦ ਹੈ ਕਿ ਇਸ ’ਚ ਕੁਝ ਪੰਜਾਬ ਅਤੇ ਹਰਿਆਣਾ ਦੀਆਂ ਕੰਪਨੀਆਂ ਵੀ ਸ਼ਾਮਲ ਹਨ।

ਇਸੇ ਪਿਛੋਕੜ ’ਚ 20 ਜੂਨ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਭਾਰਤ ਨਕਲੀ ਦਵਾਈਆਂ ਦੇ ਮਾਮਲੇ ’ਚ ‘ਕਦੀ ਬਰਦਾਸ਼ਤ ਨਾ ਕਰਨ’ (ਜ਼ੀਰੋ ਟਾਲਰੈਂਸ’ ਦੀ ਨੀਤੀ ਦਾ ਪਾਲਣ ਕਰਦਾ ਹੈ।

ਉਨ੍ਹਾਂ ਕਿਹਾ ਕਿ ਖਾਂਸੀ ਰੋਕਣ ਲਈ ਭਾਰਤ ਨਿਰਮਿਤ ਸਿਰਪ ਕਾਰਨ ਕਥਿਤ ਮੌਤਾਂ ਬਾਰੇ ਕੁਝ ਖੇਤਰਾਂ ਵੱਲੋਂ ਚਿੰਤਾ ਪ੍ਰਗਟ ਕਰਨ ਪਿੱਛੋਂ 71 ਦਵਾਈ ਨਿਰਮਾਤਾ ਕੰਪਨੀਆਂ ਨੂੰ ਕਾਰਨ ਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ’ਚੋਂ 18 ਨੂੰ ਉਤਪਾਦਨ ਬੰਦ ਕਰਨ ਨੂੰ ਕਿਹਾ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਹੁਣ ਬਰਾਮਦ ਤੋਂ ਪਹਿਲਾਂ ਕੱਫ ਸਿਰਪ ਦਾ ਪ੍ਰੀਖਣ ਲਾਜ਼ਮੀ ਕਰ ਦਿੱਤਾ ਗਿਆ ਹੈ।

ਕਈ ਪ੍ਰਮੁੱਖ ਦਵਾਈ ਨਿਰਮਾਣ ਕੇਂਦਰਾਂ ’ਚ ਹਾਈਟੈੱਕ ਪ੍ਰਯੋਗਸ਼ਾਲਾ ਨਾ ਹੋਣ ਨਾਲ ਉੱਥੇ ਬਣੀਆਂ ਦਵਾਈਆਂ ਨੂੰ ਗੁਣਵੱਤਾ ਪ੍ਰੀਖਣ ਲਈ ਦੂਜੇ ਕੇਂਦਰਾਂ ’ਚ ਭੇਜਣਾ ਪਵੇਗਾ, ਜਿੱਥੋਂ ਰਿਪੋਰਟਾਂ ਆਉਣ ’ਚ ਕਾਫੀ ਸਮਾਂ ਲੱਗ ਜਾਂਦਾ ਹੈ।

ਇਸ ਲਈ ਦਵਾਈਆਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਜਾਂਚ ਵਧਾਉਣ ਦੇ ਨਾਲ-ਨਾਲ ਪ੍ਰਮੁੱਖ ਦਵਾਈ ਕੇਂਦਰਾਂ ’ਚ ਹਾਈਟੈੱਕ ਪ੍ਰਯੋਗਸ਼ਾਲਾਵਾਂ ਜਲਦੀ ਤੋਂ ਜਲਦੀ ਕਾਇਮ ਕਰਨ ਦੀ ਵੀ ਲੋੜ ਹੈ।

- ਵਿਜੇ ਕੁਮਾਰ
 

Anmol Tagra

This news is Content Editor Anmol Tagra