ਕੋਰੋਨਾ ਦਾ ਡੈਲਟਾ ਵਰਜ਼ਨ ਅਤੇ ਤੀਸਰੀ ਲਹਿਰ ਦਾ ਵਧਦਾ ਖਤਰਾ

08/02/2021 3:14:46 AM

ਗ੍ਰਹਿ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ 30 ਜੁਲਾਈ ਨੂੰ ਸਵੇਰੇ ਜਾਰੀ ਅੰਕੜਿਆਂ ਦੇ ਅਨੁਸਾਰ, ਭਾਰਤ ’ਚ ਪਿਛਲੇ 24 ਘੰਟਿਆਂ ’ਚ 44,230 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਦੇਸ਼ ’ਚ ਕੁਲ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 3,15,72,344 ਹੋ ਗਈ।

ਅਜਿਹੇ ’ਚ ਪੰਜ ਸੂਬਿਆਂ ਜਿਨ੍ਹਾਂ ਨੇ ਸਭ ਤੋਂ ਵੱਧ ਕੋਵਿਡ-19 ਮਾਮਲੇ ਦਰਜ ਕੀਤੇ ਹਨ, ਉਹ ਹਨ ਕੇਰਲ (22,064 ਮਾਮਲੇ), ਮਹਾਰਾਸ਼ਟਰ (7,242), ਆਂਧਰਾ ਪ੍ਰਦੇਸ਼ (2,107), ਕਰਨਾਟਕ (2,052) ਅਤੇ ਤਾਮਿਲਨਾਡੂ (1,859) ਅਤੇ ਹੁਣ ਮਣੀਪੁਰ ਅਤੇ ਮਿਜ਼ੋਰਮ ’ਚ ਵੀ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ।

ਇਨ੍ਹਾਂ ਪੰਜ ਸੂਬਿਆਂ ’ਚੋਂ 79.85 ਫੀਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਇਕੱਲਾ ਕੇਰਲ 49.88 ਫੀਸਦੀ ਨਵੇਂ ਮਾਮਲਿਆਂ ਦੇ ਲਈ ਜ਼ਿੰਮੇਵਾਰ ਹੈ।

ਦੇਸ਼ ’ਚ ਤੀਸਰੀ ਲਹਿਰ ਦਾ ਖਤਰਾ ਡੂੰਘਾ ਹੁੰਦਾ ਜਾ ਰਿਹਾ ਹੈ। ਕੇਰਲ ’ ਚ ਇਸ ਸਮੇਂ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ। ਇਸ ਦੇ 2 ਕਾਰਨ ਦੱਸੇ ਜਾ ਰਹੇ ਹਨ, ਇਕ ਤਾਂ ਇੱਥੇ ਟੈਸਟਿੰਗ ਵੱਧ ਹੋ ਰਹੀ ਹੈ ਅਤੇ ਦੂਸਰਾ ਕਾਰਨ ਸ਼ਾਇਦ ਇਹ ਮੰਨਿਆ ਜਾ ਰਿਹਾ ਹੈ ਕਿ ਬਕਰੀਦ ਦੇ ਦੌਰਾਨ ਤਿੰਨ ਦਿਨਾਂ ਦੀ ਛੋਟ ਦਿੱਤੀ ਗਈ ਸੀ।

ਅਜਿਹੇ ’ਚ ਜਿੱਥੇ ਸੁਪਰੀਮ ਕੋਰਟ ਦੇ ਨੋਟਿਸ ਲੈਣ ਦੇ ਬਾਵਜੂਦ 15 ਜੁਲਾਈ ਤੱਕ ਉੱਤਰ ਪ੍ਰਦੇਸ਼ ਸਰਕਾਰ ਕਾਂਵੜ ਦੀ ਯਾਤਰਾ ਰੋਕਣ ਨੂੰ ਤਿਆਰ ਨਹੀਂ ਸੀ, ਉੱਥੇ ਉੱਤਰਾਖੰਡ ’ਚ ਕੁੰਭ ਦੇ ਅਨੁਭਵ ਦੇ ਬਾਅਦ ਕਾਂਵੜ ਯਾਤਰਾ ’ਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਤਿਉਹਾਰੀ ਸੀਜ਼ਨ ਆਉਣ ਵਾਲਾ ਹੈ ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਮੇਲਿਆਂ ਅਤੇ ਤਿਉਹਾਰਾਂ ’ਤੇ ਵੱਧ ਭੀੜ ਇਕੱਠੀ ਨਾ ਹੋਣ ਦੇਣ ਅਤੇ ਇਨ੍ਹਾਂ ਨੂੰ ਮਨਾਉਣ ਦੇ ਲਈ ਜ਼ਿਆਦਾ ਉਤਸ਼ਾਹਿਤ ਨਾ ਕੀਤਾ ਜਾਵੇ।

ਵਿਸ਼ਵ ’ਚ ਕੋਰੋਨਾ ਦੀ ਤੀਸਰੀ ਲਹਿਰ ਆ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਸ ਨੂੰ ‘ਪੈਨੇਡੇਮਿਕ ਆਫ ਦਿ ਅਨਵੈਕਸੀਨੇਟਿਡ’ ਕਹਿੰਦੇ ਹਨ। ਇਸੇ ਦਰਮਿਆਨ ਇਕ ਚਿੰਤਾਜਨਕ ਘਟਨਾਕ੍ਰਮ ਭਾਰਤ ’ਚ ਸ਼ੁਰੂ ਹੋਇਆ ਅਤੇ ਤੇਜ਼ੀ ਨਾਲ ਆਪਣਾ ਸਰੂਪ ਬਦਲਣ ਵਾਲਾ ਕੋਰੋਨਾ ਦਾ ਡੈਲਟਾ ਵਰਜ਼ਨ ਹੁਣ ਅਮਰੀਕਾ, ਆਸਟ੍ਰੇਲੀਆ, ਯੂ. ਕੇ., ਮੈਕਸੀਕੋ ਅਤੇ ਯੂਰਪ ਦੇ ਕੁਝ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਚੁੱਕਾ ਹੈ ਪਰ ਸਭ ਤੋਂ ਖਰਾਬ ਹਾਲਤ ਇੰਡੋਨੇਸ਼ੀਆ ਦੀ ਹੈ।

ਚਿਕਨਪਾਕਸ ਦੇ ਵਾਂਗ ਹੀ ਡੈਲਟਾ ਵਰਜ਼ਨ ਮੂਲ ਵਾਇਰਸ ਦੀ ਤੁਲਨਾ ’ਚ ਦੁੱਗਣੀ ਤੇਜ਼ੀ ਨਾਲ ਫੈਲਦਾ ਹੈ। ਇਹੀ ਕਾਰਨ ਹੈ ਕਿ ਵੱਧ ਵੈਕਸੀਨੇਸ਼ਨ ਵਾਲੇ ਖੇਤਰਾਂ ’ਚ ਵੀ ਇਹ ਵੱਧ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ’ਚ ਲੈਣ ਦੇ ਸਮਰੱਥ ਹੈ। ਡੈਲਟਾ ਵਰਜ਼ਨ ਖਤਰਨਾਕ ਹੋ ਰਿਹਾ ਹੈ ਪਰ ਉਸ ਦੇ ਲਈ ਹਸਪਤਾਲ ਜਾਣ ਦੀ ਲੋੜ ਨਹੀਂ ਹੈ।

ਇਹੀ ਕਾਰਨ ਹੈ ਕਿ ਅਮਰੀਕਾ ਨੂੰ ਐੱਮ. ਆਰ. ਐੱਨ. ਏ. ਟੀਕਿਆਂ ਦੀ ਤੀਸਰੀ ਖੁਰਾਕ ਦੀ ਲੋੜ ਪੈਣ ਵਾਲੀ ਹੈ ਜਦਕਿ ਦੇਸ਼ ਦੀ ਬਜ਼ੁਰਗ ਆਬਾਦੀ ਨੂੰ ਤਿੰਨ ਟੀਕੇ ਦੇਣ ’ਚ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ।

ਵੈਕਸੀਨੋਲਾਜੀ ਦੇ ਗਾਡਫਾਦਰ ਮੰਨੇ ਜਾਣ ਵਾਲੇ ਅਤੇ ਪੇਨਸਿਲਵੇਨੀਆ ਯੂਨੀਵਰਸਿਟੀ ਦੇ ਵੈਕਸੀਨ ਖੋਜਕਰਤਾ ਅਤੇ ਇਮਿਊਨੋਲਾਜਿਸਟ ਸਟੇਨਲੀ ਪਲਾਟਕਿਨ ਦਾ ਇਸ ਵਿਸ਼ੇ ’ਚ ਕਹਿਣਾ ਹੈ ਕਿ, ‘‘ਮੈਨੂੰ ਨਹੀਂ ਲੱਗਦਾ ਕਿ ਅਜੇ ਵਾਇਰਸ ਕਿਤੇ ਗਾਇਬ ਹੋਣ ਵਾਲਾ ਹੈ।’’

ਦੱਸਦੇ ਹਨ ਕਿ ਅਮਰੀਕਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੂੰ ਇਜ਼ਰਾਈਲ ਦੀ ਉਦਾਹਰਣ ਦਾ ਅਨੁਸਰਨ ਕਰਦੇ ਹੋਏ ਫਾਈਜ਼ਰ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ 60 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਦੇ ਲਈ ਤੀਸਰੀ ਖੁਰਾਕ ਦੇ ਟੀਕਾਕਰਨ ਨੂੰ ਤੁਰੰਤ ਪ੍ਰਵਾਨਗੀ ਮੁਹੱਈਆ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਰੇ ਅਮਰੀਕੀਆਂ ਦੇ ਲਈ ਵੀ ਤਿੰਨ ਟੀਕਿਆਂ ਦੀ ਨੀਤੀ ਦਾ ਅਨੁਸਰਨ ਕਰਨਾ ਚਾਹੀਦਾ ਹੈ।

ਕੁਲ ਮਿਲਾ ਕੇ ਇਸ ਸਮੇਂ ਕੋਰੋਨਾ ਤੋਂ ਬਚਾਅ ਦਾ ਇਕੋ-ਇਕ ਉਪਾਅ ਵੈਕਸੀਨੇਸ਼ਨ ਹੀ ਹੈ ਪਰ ਅਜੇ ਭਾਰਤ ’ਚ 10 ਕਰੋੜ ਲੋਕਾਂ ਨੂੰ ਹੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਟੀਕਾਕਰਨ ਦੀ ਇਸ ਰਫਤਾਰ ਨਾਲ ਬਹੁਤ ਸਮਾਂ ਲੱਗ ਜਾਵੇਗਾ। ਵੈਕਸੀਨ ਦੀ ਘਾਟ ’ਚ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਜ਼ਰੂਰੀ ਹੈ। ਜਿੱਥੋਂ ਤੱਕ ਹੋ ਸਕੇ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਵੇ।

ਹਸਪਤਾਲਾਂ ਤੋਂ ਪ੍ਰਾਪਤ ਸਬੂਤਾਂ ਦੇ ਅਨੁਸਾਰ ਵੈਕਸੀਨੇਸ਼ਨ ਹਸਪਤਾਲਾਂ ਦੇ ਇਲਾਜ ਦੀ ਤੁਲਨਾ ’ਚ 89 ਫੀਸਦੀ ਹੀ ਅਸਰਦਾਇਕ ਹੈ। ਇਸ ਲਈ ਫਿਲਹਾਲ ਲੋੜ ਹੈ ਕਿ ਬੇਸ਼ੱਕ ਹੀ ਸੂਬਿਆਂ ’ਚ ਕਿਸੇ ਹੱਦ ਤੱਕ ਲਾਕਡਾਊਨ ਆਦਿ ’ਚ ਛੋਟ ਦਿੱਤੀ ਜਾਵੇ ਪਰ ਮਾਸਕ ਪਹਿਨਣਾ, ਭੀੜ ਤੋਂ ਸੁਰੱਖਿਆ ਦੂਰੀ ਬਣਾ ਕੇ ਰੱਖਣੀ ਅਤੇ ਜਨਤਕ ਸਮਾਰੋਹ ਆਦਿ ’ਚ ਭੀੜ ਪੈਦਾ ਹੋਣ ਤੋਂ ਰੋਕਣ ਵਰਗੇ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਵੀ ਜ਼ਰੂਰੀ ਹੈ।

ਦੇਸ਼ ’ਚ ਆਕਸੀਜਨ ਦੀ ਘਾਟ ਕਾਰਨ ਮੌਤਾਂ ਹੋਣ ਤੋਂ ਸਰਕਾਰ ਨਾਂਹ ਕਰ ਰਹੀ ਹੈ ਪਰ ਫਿਰ ਵੀ ਹੁਣ ਜਦਕਿ ਕੋਰੋਨਾ ਦੀ ਤੀਸਰੀ ਲਹਿਰ ਦਸਤਕ ਦੇਣ ਵਾਲੀ ਹੈ, ਇਸ ਗੱਲ ਦੀ ਪ੍ਰਬਲ ਲੋੜ ਹੈ ਕਿ ਦੇਸ਼ ’ਚ ਆਕਸੀਜਨ ਸੇਵਾਵਾਂ ਨੂੰ ਸਮਰੱਥ ਬਣਾਇਆ ਜਾਵੇ।

ਅਜਿਹੇ ’ਚ ਜਿੱਥੇ ‘ਵੀਕੈਂਡ ਲਾਕਡਾਊਨ’ ਕੰਮ ਨਹੀਂ ਕਰ ਰਹੇ, ਉਨ੍ਹਾਂ ਇਲਾਕਿਆਂ, ਜਿੱਥੇ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ’ਚ 7 ਤੋਂ 10 ਦਿਨ ਦਾ ਲਾਕਡਾਊਨ ਸਖਤੀ ਨਾਲ ਲਗਾਉਣ ਦੀ ਲੋੜ ਹੈ। ਜ਼ਿਆਦਾ ਮਾਮਲਿਆਂ ਨੂੰ ਝੱਲ ਰਹੇ ਸੂਬਿਆਂ ’ਚ ਹੈਲਥ ਸਿਸਟਮ ਨੂੰ ਸੁਧਾਰਨ ਅਤੇ ਉਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਆਕਸੀਜਨ ਪਲਾਂਟ ਲਗਾਉਣ, ਉਨ੍ਹਾਂ ਨੂੰ ਵਧਾਉਣ ਅਤੇ ਦਵਾਈਆਂ ਆਦਿ ਦੇ ਵੱਲ ਧਿਆਨ ਦੇਣ ਦੀ ਲੋੜ ਵੀ ਹੈ। ਜੀਨੋਮਿਕ ਨਿਗਰਾਨੀ ਵੀ ਲਾਜ਼ਮੀ ਹੈ ਤਾਂ ਕਿ ਧਿਆਨ ਦਿੱਤਾ ਜਾ ਸਕੇ ਕਿ ਕੋਵਿਡ ਦੀਆਂ ਨਵੀਆਂ ਕਿਸਮਾਂ ਤਾਂ ਨਹੀਂ ਆ ਰਹੀਆਂ।

Bharat Thapa

This news is Content Editor Bharat Thapa