ਹੁਣ ਕਰਨਾਟਕ ਦੀ ਕਾਂਗਰਸ ਸਰਕਾਰ ਕਰਨ ਜਾ ਰਹੀ ਸਕੂਲੀ ਸਿਲੇਬਸਾਂ ’ਚ ਤਬਦੀਲੀ

06/19/2023 2:50:35 AM

ਭਾਰਤ ’ਚ ਅਸੀਂ ਗੁਪਤ ਕਾਲ ਨੂੰ ਦੇਸ਼ ਦਾ ਸੁਨਹਿਰੀ ਯੁੱਗ ਮੰਨਦੇ ਹਾਂ, ਜਿਸ ’ਚ ਸਭ ਤੋਂ ਵੱਧ ਆਦਰ ਨਾਲ ਚੰਦਰਗੁਪਤ ਦੋਇਮ ਜਿਨ੍ਹਾਂ ਨੂੰ ਇਤਿਹਾਸ ’ਚ ਵਿਕ੍ਰਮਾਦਿਤਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਰਾਜਕਾਲ ਨੂੰ ਦੇਖਿਆ ਜਾਂਦਾ ਹੈ। ਚੰਦਰਗੁਪਤ ਦੋਇਮ ਦੇ ਦਰਬਾਰ ’ਚ ਕਈ ਵਿਦਵਾਨ ਮੌਜੂਦ ਸਨ, ਜਿਨ੍ਹਾਂ ’ਚੋਂ ਇਕ ਮਹਾਕਵੀ ਕਾਲੀਦਾਸ ਬਾਰੇ ਅੱਜ ਵੀ ਪਾਠ-ਪੁਸਤਕਾਂ ’ਚ ਪੜ੍ਹਾਇਆ ਜਾਂਦਾ ਹੈ।

ਪਰ ਅਸੀਂ ਇਹ ਨਹੀਂ ਜਾਣਦੇ ਕਿ ਚੰਦਰਗੁਪਤ ਵਿਕ੍ਰਮਾਦਿਤਿਆ ਦਾ ਇਕ ਵੱਡਾ ਭਰਾ ਰਾਮਗੁਪਤ ਵੀ ਸੀ, ਜਿਸ ਦੀ ਹੱਤਿਆ ਕਰਵਾਉਣ ਪਿੱਛੋਂ ਚੰਦਰਗੁਪਤ ਦੋਇਮ ਨੇ ਰਾਜਗੱਦੀ ਸੰਭਾਲੀ ਸੀ ਅਤੇ ਰਾਮਗੁਪਤ ਬਾਰੇ ਸਭ ਵੇਰਵੇ ਨਸ਼ਟ ਕਰ ਦਿੱਤੇ ਸਨ। ਰਾਮਗੁਪਤ ਬਾਰੇ ਪ੍ਰਾਪਤ ਵੇਰਵਿਆਂ ’ਚੋਂ ਸਿਰਫ ਇਕ ਨਾਟਕ ‘ਦੇਵੀ ਚੰਦਰਗੁਪਤ’ ਹੀ ਮੌਜੂਦ ਹੈ ਅਤੇ ਉਸ ’ਚੋਂ ਵੀ ਅੱਧਾ ਗੁੰਮ ਹੋ ਗਿਆ ਹੈ।

ਪੁਰਾਤਨ ਕਾਲ ਤੋਂ ਹੀ ਇਹ ਚੱਲਦਾ ਆ ਰਿਹਾ ਹੈ ਕਿ ਇਤਿਹਾਸ ਜੇਤੂਆਂ ਵੱਲੋਂ ਲਿਖਿਆ ਜਾਂਦਾ ਹੈ। ਜੋ ਜਿੱਤਦਾ ਹੈ ਇਤਿਹਾਸ ਉਸ ਦਾ ਹੁੰਦਾ ਹੈ ਪਰ ਅੱਜ ਦੇ ਆਧੁਨਿਕ ਯੁੱਗ ’ਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਔਖਾ ਅਤੇ ਜ਼ਰੂਰੀ ਹੈ ਕਿਉਂਕਿ ਆਨਲਾਈਨ ਸਭ ਮੁਹੱਈਆ ਹੈ।

ਕਰਨਾਟਕ ’ਚ ਪਿਛਲੀਆਂ ਭਾਜਪਾ ਸਰਕਾਰਾਂ ਨੇ ਸਕੂਲੀ ਸਿਲੇਬਸਾਂ ’ਚ ਆਪਣੀ ਪਸੰਦ ਦੇ ਕਈ ਵਿਸ਼ੇ ਪਵਾਏ ਸਨ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸੱਤਾਧਾਰੀ ਹੋਈ ਕਾਂਗਰਸ ਸਰਕਾਰ ਇਕ-ਇਕ ਕਰ ਕੇ ਬਦਲਦੀ ਜਾ ਰਹੀ ਹੈ ਅਤੇ ਇਸ ਨੇ ਕੁਲ ਮਿਲਾ ਕੇ ਵੱਖ-ਵੱਖ ਜਮਾਤਾਂ ਦੀਆਂ ਪਾਠ-ਪੁਸਤਕਾਂ ’ਚ 45 ਤਬਦੀਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ’ਚ ਆਰ. ਐੱਸ. ਐੱਸ. ਦੇ ਸੰਸਥਾਪਕ ਕੇਸ਼ਵ ਬਲੀਰਾਮ ਹੈਡਗੇਵਾਰ ਸਮੇਤ ਕਈ ਸਿਲੇਬਸਾਂ ਨੂੰ ਹਟਾ ਕੇ ਸਾਵਿਤਰੀ ਬਾਈ ਫੂਲੇ, ਡਾ. ਭੀਮਰਾਓ ਅੰਬੇਡਕਰ ਅਤੇ ਨਹਿਰੂ ਨਾਲ ਜੁੜੇ ਅਧਿਆਏ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਪਿਛਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਲੇਬਸ ਤੋਂ ਹਟਾ ਦਿੱਤਾ ਗਿਆ ਸੀ।

ਨਾ ਭਾਜਪਾ ਸਰਕਾਰ ਦਾ ਕਦਮ ਸਹੀ ਸੀ ਅਤੇ ਨਾ ਹੀ ਕਰਨਾਟਕ ਦੀ ਮੌਜੂਦਾ ਕਾਂਗਰਸ ਸਰਕਾਰ ਸਿਲੇਬਸ ’ਚ ਤਬਦੀਲੀ ਕਰ ਕੇ ਸਹੀ ਕੰਮ ਕਰ ਰਹੀ ਹੈ।

ਜੇ ਸਿਆਸੀ ਪਾਰਟੀਆਂ ਪਾਠ-ਪੁਸਤਕਾਂ ’ਚ ਆਪਣੇ ਮੁਤਾਬਕ ਸਿਲੇਬਸ ਲਿਆਉਣ ਲਈ ਲੜਦੀਆਂ ਰਹਿਣਗੀਆਂ ਤਾਂ ਨੁਕਸਾਨ ਸਿਆਸੀ ਪਾਰਟੀਆਂ ਦਾ ਨਹੀਂ ਸਗੋਂ ਬੱਚਿਆਂ ਦਾ ਹੋਵੇਗਾ, ਜੋ ਭਰੋਸਾ ਹੀ ਨਹੀਂ ਕਰ ਸਕਣਗੇ ਕਿ ਜੋ ਕੁਝ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ ਉਹ ਠੀਕ ਵੀ ਹੈ ਜਾਂ ਨਹੀਂ।

ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 21 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰੀਕਾ ਯਾਤਰਾ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਆਈ. ਆਈ. ਟੀ., ਆਈ. ਐੱਮ. ਜਾਂ ਮੈਡੀਕਲ ਕਾਲਜਾਂ ਤੋਂ ਉੱਚ ਸਿੱਖਿਆ ਦੇ ਦਮ ’ਤੇ ਅਮਰੀਕਾ ਸਮੇਤ ਵਿਸ਼ਵ ਦੇ 80 ਦੇਸ਼ਾਂ ’ਚ ਵਸੇ ਹੋਏ 40 ਮਿਲੀਅਨ ਪ੍ਰਵਾਸੀ ਜੋ ਸਮੁੱਚੀ ਦੁਨੀਆ ’ਚ ਸਭ ਤੋਂ ਵੱਧ ਇਕ ਦੇਸ਼ ਦੇ ਪ੍ਰਵਾਸੀ ਸਭ ਦੇਸ਼ਾਂ ’ਚ ਬਹੁਤ ਵਧੀਆ ਜ਼ਿੰਦਗੀ ਬਿਤਾ ਰਹੇ ਹਨ।

ਅਜਿਹੇ ਹਾਲਾਤ ’ਚ ਸਾਡੇ ਦੇਸ਼ ਲਈ ਇਹ ਬਹੁਤ ਜ਼ਰੂਰੀ ਹੈ ਕਿ ਵਿਗਿਆਨ, ਗਣਿਤ, ਇਤਿਹਾਸ ਆਦਿ ਕਿਸੇ ਵੀ ਵਿਸ਼ੇ ਨਾਲ ਛੇੜਛਾੜ ਨਾ ਕੀਤੀ ਜਾਵੇ ਅਤੇ ਬੱਚਿਆਂ ਨੂੰ ਪੜ੍ਹਨ ਅਤੇ ਖੁਦ ਕਿਸੇ ਸਿੱਟੇ ’ਤੇ ਪਹੁੰਚਣ ਦਿੱਤਾ ਜਾਵੇ।

Mukesh

This news is Content Editor Mukesh