ਭਾਰਤ-ਚੀਨ ਡੈੱਡਲਾਕ ਦੇ 3 ਸਾਲ

05/07/2023 5:24:12 PM

ਸਾਲ 2020 ਦੇ ਅਪ੍ਰੈਲ ਮਹੀਨੇ ’ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ 1993 ਦੇ ਬਾਅਦ ਤੋਂ ਲਾਗੂ ਸਰਹੱਦੀ ਪ੍ਰਬੰਧਨ ਵਾਚਾਓ ਦੀ ਇਕ ਵਾਸਤੂਕਲਾ ਦੀ ਉਲੰਘਣਾ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੇ ਪਾਰ ਭਾਰਤੀ ਖੇਤਰ ਦੇ ਇਕ ਵੱਡੇ ਇਲਾਕੇ ’ਚ ਘੁਸਪੈਠ ਕੀਤੀ। 1975 ਤੋਂ ਬਾਅਦ ਭਾਰਤੀ ਫੌਜ ਅਤੇ ਪੀ. ਐੱਲ. ਏ. ਦਰਮਿਆਨ ਗਲਵਾਨ ਵਿਖੇ ਸੰਘਰਸ਼ ਹੋਇਆ। ਭਾਰਤੀ ਫੌਜ ਦੀ ਬੋਲ-ਚਾਲ ਦੀ ਭਾਸ਼ਾ ’ਚ ਇਸ ਨੂੰ ਪੈਟਰੋਲਿੰਗ ਪੁਆਇੰਟ-14 (ਪੀ. ਪੀ.) ਵਜੋਂ ਜਾਣਿਆ ਜਾਂਦਾ ਹੈ।

3 ਸਾਲ ਅਤੇ 18 ਦੌਰ ਦੀ ਮਿਲਟਰੀ-ਟੂ-ਮਿਲਟਰੀ ਗੱਲਬਾਤ ਅਤੇ ਚੀਨੀ ਲੀਡਰਸ਼ਿਪ ਨਾਲ ਕਈ ਹੋਰ ਬੈਠਕਾਂ ਪਿੱਛੋਂ ਐੱਲ. ਏ. ਸੀ. ਦੀ ਸਥਿਤੀ ਨੂੰ ਐੱਸ. ਐੱਸ. ਪੀ. ਲੇਹ ਵੱਲੋਂ ਲਿਖੇ ਗਏ ਇਕ ਪੇਪਰ ਰਾਹੀਂ ਦਰਸਾ ਕੇ ਚੰਗੀ ਤਰ੍ਹਾਂ ਪ੍ਰਗਟ ਕੀਤਾ ਜਾ ਸਕਦਾ ਹੈ। 20 ਤੋਂ 22 ਜਨਵਰੀ 2023 ਤੱਕ ਨਵੀਂ ਦਿੱਲੀ ’ਚ ਆਯੋਜਿਤ ਸਰਵ ਭਾਰਤੀ ਪੁਲਸ ਮੁਖੀਆਂ ਦੇ ਸੰਮੇਲਨ ’ਚ ਪੇਸ਼ਕਾਰੀ ਲਈ ਬਿਨਾਂ ਵਾੜ ਵਾਲੀ ਜ਼ਮੀਨ ਦੀ ਸਰਹੱਦ ਨਾਲ ਸਬੰਧਤ ਸੁਰੱਖਿਆ ਮੁੱਦਿਆਂ ਦੇ ਸਿਰਲੇਖ ਵਾਲਾ ਪੇਪਰ ਸਪੱਸ਼ਟ ਰੂਪ ਨਾਲ ਲਿਖਿਆ ਗਿਆ ਸੀ। ਇਸ ਪੇਪਰ ’ਚ 2 ਪੈਰੇ ਇਸ ਤਰ੍ਹਾਂ ਪੜ੍ਹਾਂਗੇ।

‘‘ਮੌਜੂਦਾ ਸਮੇਂ ’ਚ ਕਾਰਾਕੋਰਮ ਦੱਰੇ ਤੋਂ ਲੈ ਕੇ ਚੁਮੁਰ ਤੱਕ 65 ਪੀ. ਪੀ. ਹਨ ਜਿਨ੍ਹਾਂ ’ਤੇ ਆਈ. ਐੱਸ. ਐੱਫ. ਵੱਲੋਂ ਨਿਯਮਿਤ ਰੂਪ ਨਾਲ ਗਸ਼ਤ ਕੀਤੀ ਜਾਂਦੀ ਹੈ। 65 ਪੀ. ਪੀ. ’ਚੋਂ 26 ਪੀ. ਪੀ. (ਭਾਵ ਪੀ.ਪੀ. ਨੰਬਰ 5-17, 24-32, 37, 51, 52, 62) ’ਚ ਸਾਡੀ ਮੌਜੂਦਗੀ ਪ੍ਰਤੀਬੰਧਾਤਮਕ ਜਾਂ ਆਈ. ਐੱਸ. ਐੱਫ. ਵੱਲੋਂ ਗਸ਼ਤ ਨਾ ਕਰਨ ਦੇ ਕਾਰਨ ਗੁਆਚ ਗਈ ਹੈ। ਬਾਅਦ ’ਚ ਚੀਨ ਸਾਨੂੰ ਤੱਥ ਨੂੰ ਪ੍ਰਵਾਨ ਕਰਨ ਲਈ ਮਜਬੂਰ ਕਰਦਾ ਹੈ ਜਿਵੇਂ ਕਿਵੇਂ ਖੇਤਰਾਂ ’ਚ ਲੰਬੇ ਸਮੇਂ ਤੋਂ ਆਈ. ਐੱਸ. ਐੱਫ. ਜਾਂ ਨਾਗਰਿਕਾਂ ਦੀ ਮੌਜੂਦਗੀ ਨਹੀਂ ਵੇਖੀ ਗਈ ਹੈ। ਚੀਨੀ ਇਨ੍ਹਾਂ ਖੇਤਰਾਂ ’ਚ ਮੌਜੂਦ ਸਨ। ਇਸ ਕਾਰਨ ਭਾਰਤੀ ਸਰਹੱਦ ਵੱਲੋਂ ਆਈ. ਐੱਸ. ਐੱਫ. ਦੇ ਕੰਟਰੋਲ ’ਚ ਸਰਹੱਦ ’ਚ ਤਬਦੀਲੀ ਹੁੰਦੀ ਹੈ। ਅਜਿਹੀਆਂ ਸਾਰੀਆਂ ਪਾਕੇਟਾਂ ’ਚ ਇਕ ਬਫਰ ਜ਼ੋਨ ਬਣਾਇਆ ਜਾਂਦਾ ਹੈ ਜੋ ਅਖੀਰ ’ਚ ਭਾਰਤ ਵਲੋਂ ਕੰਟਰੋਲ ਰਹਿਤ ਹੋ ਜਾਂਦਾ ਹੈ।’’

‘‘ਇੰਚ ਦਰ ਇੰਚ ਜ਼ਮੀਨ ਹੜੱਪਣ ਦੀ ਪੀ. ਐੱਲ. ਏ. ਦੀ ਇਸ ਚਾਲ ਨੂੰ ਸਲਾਮੀ ਸਲਾਈਸਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੀ. ਐੱਲ. ਏ. ਨੇ ਸਭ ਤੋਂ ਉੱਚੀਆਂ ਚੋਟੀਆਂ ’ਤੇ ਆਪਣੇ ਵਧੀਆ ਕੈਮਰੇ ਲਾ ਕੇ ਅਤੇ ਸਾਡੀਆਂ ਫੋਰਸਾਂ ਦੀ ਆਵਾਜਾਈ ਦੀ ਨਿਗਰਾਨੀ ਕਰ ਕੇ ਡੀ-ਐਸਕੇਲੇਸ਼ਨ ਗੱਲਬਾਤ ’ਚ ਬਫਰ ਖੇਤਰਾਂ ਦਾ ਲਾਭ ਉਠਾਇਆ ਹੈ। ਇਹ ਅਜੀਬੋ-ਗਰੀਬ ਸਥਿਤੀ ਚੁਸ਼ੂਲ ਵਿਖੇ ਬਲੈਕ ਟਾਪ, ਹੈਲਮੇਟ ਟਾਪ, ਪਹਾੜਾਂ, ਡੈਮ ਚੌਕ, ਕਾਂਗ ਜੰਗ, ਹਾਟ ਸਪ੍ਰਿੰਗਸ ਵਿਖੇ ਗੋਗਰਾ ਪਹਾੜੀਆਂ ’ਤੇ ਅਤੇ ਚਿਪਚਾਪ ਦਰਿਆ ਦੇ ਨੇੜੇ ਡੈਪਸਾਂਗ ਮੈਦਾਨਾਂ ’ਚ ਵੇਖੀ ਜਾ ਸਕਦੀ ਹੈ। ਚੀਨੀ ਇਹ ਦਾਅਵਾ ਕਰਦੇ ਹਨ ਕਿ ਇਹ ਉਨ੍ਹਾਂ ਦਾ ਸੰਚਾਲਨ ਖੇਤਰ ਹੈ, ਫਿਰ ਸਾਨੂੰ ਹੋਰ ਬਫਰ ਜ਼ੋਨ ਬਣਾਉਣ ਲਈ ਵਾਪਸ ਜਾਣ ਲਈ ਕਹਿੰਦੇ ਹਨ। ਇਹ ਸਥਿਤੀ ਗਲਵਾਨ ’ਚ ਵਾਈ ਨਾਲਾ ਨਾਲ ਹੋਈ। ਇੱਥੇ ਸਾਨੂੰ ਵਾਈ ਨਾਲਾ ਦੀ ਦੇਖਰੇਖ ਕਰਨ ਵਾਲੇ ਉੱਚੇ ਅਹੁਦਿਆਂ ’ਤੇ ਹਾਵੀ ਹੋਏ ਬਿਨਾਂ ਕੈਂਪ-01 ’ਚ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਚੁਸ਼ੂਲ ਦੇ ਹਵਾਈ ਖੇਤਰ ਨੇੜੇ ਬੀ. ਪੀ. ਐੱਮ. ਝੌਂਪੜੀ ਅਸਲ ਐੱਲ. ਏ. ਸੀ. ਬਣ ਗਈ ਹੈ।

ਹੁਣ 2020 ਦੇ ਅਪ੍ਰੈਲ ’ਚ ਚੀਨ-ਭਾਰਤ ਸਰਹੱਦ ’ਤੇ ਡੈੱਡਲਾਕ ਸ਼ੁਰੂ ਹੋਇਆ ਸੀ ਤਾਂ ਯੂਰਪ ’ਚ ਕੋਈ ਸੰਘਰਸ਼ ਨਹੀਂ ਸੀ। ਉਸ ਸਮੇਂ ਚੀਨ ਨੂੰ ਕੋਵਿਡ-19 ਮਹਾਮਾਰੀ ਨੂੰ ਲਪੇਟੇ ’ਚ ਰੱਖਣ ਲਈ ਝਾੜ ਪਾਈ ਜਾ ਰਹੀ ਸੀ। ਅੱਜ ਪੱਛਮੀ ਗਠਜੋੜ ਦੀ ਸਾਰੀ ਊਰਜਾ ਯੂਕ੍ਰੇਨ ’ਚ ਸਥਾਨਕ ਸੰਘਰਸ਼ ’ਤੇ ਲੱਗੀ ਹੋਈ ਹੈ ਜੋ ਹੁਣ ਅਮਰੀਕਾ ਦੇ 27ਵੇਂ ਮਹੀਨੇ ’ਚ ਦਾਖਲ ਹੋ ਰਿਹਾ ਹੈ। ਚੀਨ ਵਜੋਂ ਉਸ ਦੇ ਸਹਿਯੋਗੀ ਆਪਣੀ ਸਥਿਤੀ ਨੂੰ ਮੁੜ-ਗਠਿਤ ਕਰ ਰਹੇ ਹਨ।

ਗਲੋਬਲ ਟਾਈਮਸ ’ਚ ਛਪੀ ਇਕ ਰਿਪੋਰਟ ’ਚ ਚੀਨ ਦੇ ਰੱਖਿਆ ਮੰਤਰੀ ਲੀ ਸ਼ਾਂਗ ਫੂ ਭਾਰਤ-ਚੀਨ ਸਬੰਧਾਂ ’ਤੇ ਇਕ ਵੱਖਰਾ ਨਜ਼ਰੀਆ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਆਮ ਹਿੱਤਾਂ ’ਤੇ ਕਈ ਤਰੁੱਟੀਆਂ ਭਾਰੂ ਹਨ। ਇਸ ਲਈ ਦੋਹਾਂ ਹੀ ਪੱਖਾਂ ਦੇ ਦੋਪਾਸੜ ਸਮਝੌਤੇ ਅਤੇ ਉਨ੍ਹਾਂ ਦੇ ਉੱਥਾਨ ਨੂੰ ਵਿਸਤ੍ਰਿਤ, ਲੰਬੀ ਮਿਆਦ ਅਤੇ ਡਿਪਲੋਮੈਟਿਕ ਪੱਖੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਸਰਹੱਦ ਸਬੰਧੀ ਸਥਿਤੀ ਨੂੰ ਸਮੇਂ ਮੁਤਾਬਕ ਪ੍ਰਬੰਧਾਂ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਆਪਸੀ ਭਰੋਸੇ ਨੂੰ ਵਧਾਇਆ ਜਾਣਾ ਚਾਹੀਦਾ ਹੈ।

ਇਸ ਲਈ ਇਹ ਸਪੱਸ਼ਟ ਹੈ ਕਿ ਦੋਵੇਂ ਹੀ ਦੇਸ਼ ਸਰਹੱਦ ’ਤੇ ਮੌਜੂਦਾ ਸਥਿਤੀ ਨੂੰ ਵੱਖ-ਵੱਖ ਰੂਪ ਨਾਲ ਦੇਖਦੇ ਹਨ। ਜੇ ਚੀਨੀ ਪੱਖੋਂ ਦੇਖੀਏ ਤਾਂ ਇਹ ਸਪੱਸ਼ਟ ਹੈ ਕਿ ਚੀਨ ਦਾ ਆਪਣੀ ਪਹਿਲਾਂ ਵਾਲੀ ਸਥਿਤੀ ’ਤੇ ਵਾਪਸ ਆਉਣ ਦਾ ਕੋਈ ਇਰਾਦਾ ਨਹੀਂ ਹੈ। ਭਾਰਤ ਭੂ-ਸਿਆਸਤ ਦੀ ਬਦਲਦੀ ਰੇਤ ਦਾ ਮੁਲਾਂਕਣ ਕਰਨ ਲਈ ਚੰਗਾ ਕਰੇਗਾ। ਇਹ ਦੇਖਦੇ ਹੋਏ ਕਿ ਚੀਨ-ਭੂਟਾਨ ਨਾਲ ਆਪਣੇ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਭਾਰਤ ਕਾਫੀ ਔਖੀ ਗੱਲਬਾਤ ਕਰ ਰਿਹਾ ਹੈ ਪਰ ਇਸ ਦਾ ਉਸ ਨੂੰ ਲਾਭ ਹੋਵੇਗਾ। ਭਾਰਤ 2024 ਦੀਆਂ ਆਮ ਚੋਣਾਂ ’ਚ ਦਾਖਲ ਹੋ ਰਿਹਾ ਹੈ। ਉਸ ਨੂੰ ਆਪਣੇ ਰਣਨੀਤੀ ਜੰਗੀ ਅਤੇ ਖੇਤਰੀ ਹਿੱਤਾਂ ਪ੍ਰਤੀ ਬਹੁਤ ਚੌਕਸ ਹੋਣਾ ਪਵੇਗਾ।

ਮਨੀਸ਼ ਤਿਵਾੜੀ
 

Tanu

This news is Content Editor Tanu