ਓ. ਐੱਸ. ਡੀ. ਸੰਧੂ ਨੇ ਲੋਕਾਂ ਦੀਅਾਂ ਸੁਣੀਅਾਂ ਮੁਸ਼ਕਿਲਾਂ

11/15/2018 12:42:06 PM

ਅੰਮ੍ਰਿਤਸਰ (ਵਾਲੀਆ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸਿੰਘ ਬਾਵਾ ਸੰਧੂ ਨੇ ਅੱਜ ਸੀ. ਐੱਮ. ਕੈਂਪਸ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਫੋਨ ਕਰ ਕੇ ਹਦਾਇਤਾਂ ਦਿੱਤੀਆਂ। ਇਸ ਮੌਕੇ ਬਾਵਾ ਸੰਧੂ ਨੇ ਕਿਹਾ ਕਿ ਨੋਟਬੰਦੀ ਨੇ ਦੇਸ਼ ਨੂੰ ਅਜਿਹੀ ਆਰਥਿਕ ਮੰਦਹਾਲੀ ’ਚ ਸੁੱਟ ਦਿੱਤਾ ਹੈ, ਜਿਸ ’ਚੋਂ ਨਿਕਲਣ ਲਈ ਦੇਸ਼ਵਾਸੀਅਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਨੋਟਬੰਦੀ ਨੇ ਗਰੀਬ, ਕਿਸਾਨ ਤੇ ਵਪਾਰੀ ਵਰਗ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸਦਕਾ ਅੱਜ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸੀ. ਐੱਮ. ਕੈਂਪਸ ’ਚ ਆਏ ਲੋਡ਼ਵੰਦ ਲੋਕਾਂ ਦੀਅਾਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਯਤਨ ਕਰਦਿਅਾਂ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਅਾਂ ਨੂੰ ਹੌਲੀ-ਹੌਲੀ ਪੂਰਾ ਕਰ ਰਹੀ ਹੈ। ਇਸ ਮੌਕੇ ਕਰਨਲ ਪੀ. ਐੱਸ. ਚੀਮਾ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।