ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ

11/15/2018 1:02:20 PM

ਅੰਮ੍ਰਿਤਸਰ (ਕੰਬੋ) - ਅਮਰ ਸ਼ਹੀਦ ਸੂਰਬੀਰ ਯੋਧੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾਡ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਅੰਮ੍ਰਿਤਸਰ ਵਿਖੇ ਅੱਜ 15 ਨਵੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੈਨੇਜਰ ਮਨਜਿੰਦਰ ਸਿੰਘ ਮੰਡ ਗੁਰਦੁਆਰਾ ਸ਼ਹੀਦਾਂ ਨੇ ਗੱਲਬਾਤ ਦੌਰਾਨ ਕੀਤਾ। ਮੈਨੇਜਰ ਮੰਡ ਨੇ ਅੱਗੇ ਕਿਹਾ ਕਿ 13 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਹਿਬ ਆਰੰਭ ਹੋਏ ਸਨ ਅਤੇ ਅੱਜ 15 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸੱਜਣਗੇ ਜੋ ਕਿ ਰਾਤ 12 ਵਜੇ ਤੱਕ ਚੱਲਣਗੇ, ਜਿਸ ਵਿਚ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥੇ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਤਦਾਦ ’ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਤੇ ਲੰਗਰ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਸੇਵਾਦਾਰਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਹਨ। ਇਸ ਮੌਕੇ ਐਡੀ. ਮੈਨੇਜਰ ਸੁਖਬੀਰ ਸਿੰਘ, ਮਨਜੀਤ ਸਿੰਘ ਲੰਗਰ ਇੰਚਾਰਜ ਸ਼ਹੀਦਾਂ, ਐਡੀ. ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ, ਮਿੱਤਰਪਾਲ ਸਿੰਘ ਭੋਆ, ਹਰਭਜਨ ਸਿੰਘ, ਹਰਭਜਨ ਸਿੰਘ ਜਿਊਬਾਲਾ, ਹਰਦੀਪ ਸਿੰਘ ਫੌਜੀ, ਗੁਰਪ੍ਰੀਤ ਸਿੰਘ ਫੌਜੀ, ਭੁਪਿੰਦਰ ਸਿੰਘ ਬਿੱਲਾ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਸਵਰਨ ਸਿੰਘ ਸੇਵਾਦਾਰ, ਅੰਮ੍ਰਿਤਪਾਲ ਸਿੰਘ ਸਿੱਧੂ, ਅੰਮ੍ਰਿਤ ਸਿੰਘ, ਸੁਪਰਵਾਈਜਰ ਅਜੀਤ ਸਿੰਘ, ਮਨਜੀਤ ਸਿੰਘ ਬਿਜਲੀ ਵਾਲਾ, ਹਰਭਜਨ ਸਿੰਘ, ਬਲਵਿੰਦਰ ਸਿੰਘ, ਗੁਰਪਾਲ ਸਿੰਘ, ਹਰਭਜਨ ਸਿੰਘ ਪੰਡੋਰੀ, ਜੇ. ਈ. ਕੁਲਦੀਪ ਸਿੰਘ, ਜਗਦੀਸ਼ ਸਿੰਘ ਬਿੱਟੂ ਚੌਗਾਵਾਂ, ਗਿਆਨੀ ਗੁਰਸੇਵਕ ਸਿੰਘ, ਮਹਿੰਦਰ ਸਿੰਘ ਮਿੰਦਾ,ਬਾਬਾ ਅਵਤਾਰ ਸਿੰਘ, ਬਾਬਾ ਬਿੱਲਾ, ਬਾਬਾ ਧਿਆਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਤੇ ਸੇਵਾਦਾਰ ਸ਼ਾਮਲ ਸਨ।