ਅਮਰੀਕਾ ਨੇ ਥਾਡ ਮਿਜ਼ਾਈਲ ਪ੍ਰਣਾਲੀ ਬਾਰੇ ਚੀਨ ਨੂੰ ਦਿੱਤਾ ਸਪੱਸ਼ਟੀਕਰਨ

04/09/2017 1:36:21 PM

ਸਿਓਲ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣ ਕੋਰੀਆ ਨੂੰ ਸਪਲਾਈ ਕੀਤੀ ਗਈ ਥਾਡ ਮਿਜ਼ਾਈਲ ਵਿਰੋਧੀ ਪ੍ਰਣਾਲੀ ਬਾਰੇ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੂੰ ਸਪੱਸ਼ਟ ਜਾਣਕਾਰੀ ਦੇ ਦਿੱਤੀ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਟਰੰਪ ਨੇ ਸ਼ੁੱਕਰਵਾਰ (7 ਅਪ੍ਰੈਲ) ਨੂੰ ਟੈਲੀਫੋਨ ''ਤੇ ਦੱਖਣ ਕੋਰੀਆ ਦੇ ਪ੍ਰਧਾਨ ਮੰਤਰੀ ਹਵਾਂਗ ਕਿਓ ਅਹਨ ਨੂੰ ਚੀਨੀ ਰਾਸ਼ਟਰਪਤੀ ਨਾਲ ਹੋਈ ਸਾਰੀ ਗੱਲਬਾਤ ਦਾ ਬਿਓਰਾ ਦਿੱਤਾ। ਟਰੰਪ ਨੇ ਅਹਨ ਨੂੰ ਦੱਸਿਆ ਕਿ ਚੀਨੀ ਰਾਸ਼ਟਰਪਤੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਅਤੇ ਤੈਨਾਤੀ ਦਾ ਮਕਸਦ ਉੱਤਰ ਕੋਰੀਆ ਦੀਆਂ ਮਿਜ਼ਾਈਲ ਧਮਕੀਆਂ ਨੂੰ ਕੰਟਰੋਲ ਕਰਨਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ਼ (ਥਾਡ) ਪ੍ਰਣਾਲੀ ਦੀ ਦੱਖਣ ਕੋਰੀਆ ''ਚ ਤੈਨਾਤੀ ਦਾ ਜ਼ੋਰਦਾਰ ਵਿਰੋਧ ਕੀਤਾ ਹੈ।