ਅਮਰੀਕੀ ਅਰਬਪਤੀਆਂ ਨੇ ਕਿਹਾ, ਸਾਡੇ ''ਤੇ ਜ਼ਿਆਦਾ ਟੈਕਸ ਲਗਾਓ

06/25/2019 9:52:58 AM

ਨਿਊਯਾਰਕ—ਅਮਰੀਕਾ ਦੇ ਕਰੀਬ 20 ਅਰਬਪਤੀਆਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਹੋਰ ਤਰਜ਼ੀਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ 'ਤੇ ਜ਼ਿਆਦਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ। ਸੋਮਵਾਰ ਨੂੰ ਇਨ੍ਹਾਂ ਬਹੁਤ ਜ਼ਿਆਦਾ ਅਮੀਰ ਅਮਰੀਕੀਆਂ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਅਮੀਰਾਂ 'ਤੇ ਉੱਚਾ ਟੈਕਸ ਲਗਾਉਣ ਦਾ ਸਮਰਥਨ ਦੇਣ। 
ਇਹ ਸੰਦੇਸ਼ ਦੇਣ ਵਾਲੇ ਗਰੁੱਪ 'ਚ ਜਾਰਜ ਸੋਰੋਸ, ਫੇਸਬੁੱਕ ਦੇ ਸਹਿ ਸੰਸਥਾਪਕ ਕ੍ਰਿਸ ਹਿਊਜੇਜ, ਵਾਲਟ, ਡਿਜ਼ਨੀ ਦੇ ਵੰਸ਼ਜ ਅਤੇ ਹਯਾਤ ਹੋਟਲ ਚੇਨ ਦੇ ਮਾਲਕ ਸ਼ਾਮਲ ਹਨ। ਗਰੁੱਪ ਨੇ ਕਿਹਾ ਕਿ ਅਮਰੀਕਾ ਦੀ ਸਾਡੀ ਸੰਪਤੀ 'ਤੇ ਜ਼ਿਆਦਾ ਟੈਕਸ ਲਗਾਉਣਾ ਇਕ ਨੈਤਿਕ, ਸਿਧਾਂਤਿਕ ਅਤੇ ਆਰਥਿਕ ਜ਼ਿੰਮੇਵਾਰੀ ਬਣਦੀ ਹੈ। 
ਇਨ੍ਹਾਂ ਲੋਕਾਂ ਨੇ ਕਿਹਾ ਕਿ ਅਰਬਪਤੀ ਨਿਵੇਸ਼ਕ ਵਾਰਨ ਬਾਫੇਟ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਉਨ੍ਹਾਂ ਦੇ ਸਕੱਤਕ ਤੋਂ ਵੀ ਘਟ ਦੀ ਦਰ ਨਾਲ ਟੈਕਸ ਲੱਗਦਾ ਹੈ। ਗਰੁੱਪ ਨੇ ਕਿਹਾ ਕਿ ਵੈਲਥ ਟੈਕਸ ਨਾਲ ਜਲਵਾਯੂ ਸੰਕਟ ਦਾ ਹੱਲ ਕੱਢਿਆ ਜਾ ਸਕਦਾ ਹੈ, ਅਰਥਵਿਵਸਥਾ ਅਤੇ ਸਿਹਤ ਵਿਵਸਥਾ ਨੂੰ ਸੁਧਾਰਿਆ ਜਾ ਸਕਦਾ ਹੈ। ਨਾਲ ਹੀ ਉੱਚਿਤ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਸ ਨਾਲ ਸਾਡੀ ਲੋਕਤਾਂਤਰਿਕ ਆਜ਼ਾਦੀ ਵੀ ਮਜ਼ਬੂਤ ਹੋਵੇਗੀ। ਵੈਲਥ ਟੈਕਸ ਲਗਾਉਣਾ ਸਾਡੇ ਗਣਤੰਤਰ ਲਈ ਲਾਭਦਾਇਕ ਹੈ।

Aarti dhillon

This news is Content Editor Aarti dhillon