“ਤੀਆਂ ਫਰਿਜ਼ਨੋ ਦੀਆਂ 2023” ਕਾਰਨੀ ਪਾਰਕ ਫਰਿਜ਼ਨੋ ਵਿਖੇ 6 ਅਗਸਤ ਨੂੰ

06/21/2023 2:39:08 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸਮੁੱਚੇ ਅਮਰੀਕਾ 'ਚ ਰਵਾਇਤੀ ਢੰਗ ਨਾਲ ਪਿਛਲੇ 27 ਸਾਲਾਂ ਦੇ ਵੱਧ ਸਮੇਂ ਤੋਂ ਰਾਜਪਾਲ ਕੌਰ ਬਰਾੜ, ਗੁੱਡੀ ਰਾਣੂ ਅਤੇ ਗੁੱਡੀ ਸਿੱਧੂ ਵੱਲੋਂ ਪਹਿਲ ਕਦਮੀ ਕਰਦਿਆਂ ਸਮੂਹ ਇਲਾਕੇ ਦੀਆਂ ਬੀਬੀਆਂ ਤੇ ਭੈਣਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਸ਼ੁਰੂ ਕੀਤਾ ਗਿਆ ਸੀ, ਜੋ ਹਰ ਸਾਲ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : GHG ਅਕੈਡਮੀ ਫਰਿਜ਼ਨੋ ਵੱਲੋਂ 13ਵਾਂ ਸਾਲਾਨਾ ਕੈਂਪ 5 ਜੁਲਾਈ ਤੋਂ

ਇਸ ਸਾਲ ਵੀ ਮਨਾਇਆ ਜਾ ਰਿਹਾ ਤੀਆਂ ਦਾ ਤਿਉਹਾਰ ਸੰਘਣੇ ਦਰੱਖਤਾਂ ਦੀ ਛਾਵੇਂ ਮਨਾਇਆ ਜਾਵੇਗਾ। ਇਸ ਸਮੇਂ ਗਿੱਧੇ ਵਿੱਚ ਲਾਈਵ ਬੋਲੀਆਂ ਅਤੇ ਡੀ. ਜੇ. ‘ਤੇ ਗਿੱਧੇ ਦਾ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਮਰਦਾਂ ਦੇ ਆਉਣ ਦੀ ਮਨਾਹੀ ਹੋਵੇਗੀ। ਬੀਬੀਆਂ, ਭੈਣਾਂ ਅਤੇ ਬੱਚੀਆਂ ਲਈ ਦਾਖਲਾ ਫ੍ਰੀ ਹੈ। ਇਹ ਤੀਆਂ 6 ਅਗਸਤ 2023, ਦਿਨ ਐਤਵਾਰ ਨੂੰ ਸ਼ਾਮ 5:30 ਤੋਂ 9 ਵਜੇ ਤੱਕ ਲੱਗਣਗੀਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh