ਫਰਿਜ਼ਨੋ ਵਿਚ “ਮਹਿਫਲ-ਏ-ਦਿਵਾਲੀ” ਦੌਰਾਨ ਲੱਗੀਆਂ ਰੌਣਕਾਂ

11/15/2023 5:22:14 AM

ਫਰਿਜ਼ਨੋ, ਕੈਲੇਫੋਰਨੀਆ (ਗੁਰਿੰਦਰਜੀਤ  ਨੀਟਾ ਮਾਛੀਕੇ): ਭਾਰਤੀ ਸੱਭਿਆਚਾਰ ਵੱਖ-ਵੱਖ ਰਸਮਾਂ ਅਤੇ ਤਿਉਹਾਰਾਂ ਨਾਲ ਭਰਿਆ ਪਿਆ ਹੈ ਅਤੇ ਇੱਥੋਂ ਦੇ ਜਨਮੇਂ ਲੋਕਾਂ ਨੂੰ ਬਹਾਨਾ ਚਾਹੀਦਾ ਹੁੰਦਾ ਕਿ ਇੰਨ੍ਹਾਂ ਨੂੰ ਕਿਵੇਂ ਰਲ ਮਨਾਇਆ ਜਾਵੇ। ਦੀਵਾਲੀ ਦਾ ਤਿਉਹਾਰ ਵੀ ਅਜਿਹਾ ਹੀ ਇਕ ਖਾਸ ਤਿਉਹਾਰ ਹੈ ਜਿਸ ਨੂੰ ਹਰ ਕੋਈ ਆਪਣੇ-ਆਪਣੇ ਤਰੀਕੇ ਅਤੇ ਵਿਸ਼ਵਾਸ ਅਨੁਸਾਰ ਮਨਾਉਂਦਾ ਹੈ। ਕੁਝ ਲੋਕ ਆਪਣੇ ਧਰਮ ਅਸਥਾਨਾਂ ‘ਤੇ ਜਾ ਕੇ ਮਨਾਉਂਦੇ ਹਨ ਅਤੇ ਕੁਝ ਇੰਨ੍ਹਾਂ ਹੀ ਤਿਉਹਾਰਾਂ ਨੂੰ ਆਪਣੇ ਮੰਨੋਰੰਜ਼ਨ ਵਜੋਂ ਮਨਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਬਿਹਾਰ ਜਾਣ ਵਾਲੀ ਰੇਲਗੱਡੀ ਹੋਈ ਰੱਦ, ਭੜਕੇ ਯਾਤਰੀਆਂ ਨੇ ਸਰਹਿੰਦ 'ਚ ਟਰੇਨ 'ਤੇ ਕੀਤਾ ਪਥਰਾਅ (ਵੀਡੀਓ)

ਬੀਤੇ ਦਿਨੀਂ ਕੁਝ ਖਾਸ ਸਾਹਿਤਕ ਅਤੇ ਸੰਗੀਤਕ ਹਸਤੀਆਂ ਨੇ ਰਲ ਗਾਇਕ ਗੌਗੀ ਸੰਧੂ ਦੇ ਉੱਦਮ ਸਦਕਾ “ਮਹਿਫਲ-ਏ-ਦਿਵਾਲੀ” ਦਾ ਆਗਾਜ਼ ਕੀਤਾ। ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਸੀ ਕਿ ਇਹ ਪ੍ਰੋਗਰਾਮ ਪਹਿਲੀ ਵਾਰ ਗਾਇਕਾਂ ਦੁਆਰਾ, ਗਾਇਕਾਂ ਦੇ ਸਨਮਾਨ ਹਿੱਤ ਰੱਖਿਆ ਗਿਆ ਸੀ। ਇਸ ਵਿਚ ਸ਼ਾਮਲ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਸਭ ਕਲਾਕਾਰ ਸ਼ਾਮਲ ਸਨ। ਜਿੰਨ੍ਹਾਂ ਨੇ ਆਪਣੇ-ਆਪਣੇ ਅੰਦਾਜ਼ ਵਿਚ ਬਾ-ਕਮਾਲ ਗਾਇਆ। ਇਸ ਤੋਂ ਇਲਾਵਾ ਦੋਗਾਣਾ ਜੋੜੀਆਂ ਨੇ ਵੀ ਗਾ ਮਹੌਲ ਨੂੰ ਰੰਗੀਨ ਬਣਾਇਆ। ਇਸ ਮਹਿਫਲ ਵਿੱਚ ਹਾਜ਼ਰੀਨ ਕਲਾਕਾਰਾ ਨੇ ਆਪਣੀ ਗਾਇਕੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਕਰਿਊਕੀ ਸਟਾਈਲ ਵਿੱਚ ਗਾਉਂਦੇ ਹੋਏ ਸਭ ਨੂੰ ਨੱਚਣ ਲਾਈ ਰੱਖਿਆ।

ਇਸ ਸਮੇਂ ਕਲਾਕਾਰਾਂ ਦੀ ਮਹਿਫਲ ਵਿਚ ਪੂਨਮ ਮਲਹੋਤਰਾ,  ਜੁਨੀਆਰ ਕਿਸ਼ੋਰ, ਮੀਮੀ ਗਰਿਨ, ਜੋਤੀ ਸਿੰਘ, ਜਸਵੰਤ ਜੱਸੀ, ਮਲਿਕ ਅਵਾਨ, ਮਨਪ੍ਰੀਤ ਕੌਰ, ਅਰਸ ਖ਼ਾਨ, ਅਮਰ ਸੱਭਰਵਾਲ, ਕਮਲ ਸੰਬਰਵਾਈ, ਟਰੀਸ਼ਾ, ਸੁੱਖ, ਦਿਲਜੀਤ ਅਤੇ ਮਾਸਟਰ ਲੈਡਿਨ ਆਦਿਕ ਨੇ ਰੌਣਕਾਂ ਲਾਈਆ। ਮਹਿਫਲ ਦੀ ਸਮਾਪਤੀ ‘ਤੇ ਗੌਗੀ ਸੰਧੂ ਅਤੇ ਰਾਣੀ ਸੰਧੂ ਵੱਲੋਂ ਰਾਤਰੀਂ ਦੇ ਸੁਆਦਿਸ਼ਟ ਖਾਣੇ ਦੇ ਨਾਲ-ਨਾਲ ਸਭ ਨੂੰ ਦਿਵਾਲੀ ਦੀਆਂ ਮਿਠਿਆਈਆਂ ਦੇ ਡੱਬੇ ਦੇ ਕੇ ਨਿਵਾਜ਼ਿਆ ਗਿਆ। ਅੰਤ ਗਾਉਂਦੇ, ਹੱਸਦੇ ਖੇਡਦੇ ਅਤੇ ਨੱਚਦੇ ਮਹਿਫਲ ਯਾਦਗਾਰੀ ਹੋ ਨਿਬੜੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra