ਡੋਨਾਲਡ ਟਰੰਪ ਨੇ ਦਿੱਤੀ ਖੁਸ਼ਖਬਰੀ, ਕਿਹਾ-ਅਮਰੀਕਾ ਚੀਨ ਖਤਮ ਹੋਵੇਗਾ ਵਪਾਰ ਯੁੱਧ

12/21/2019 10:29:37 AM

ਵਾਸ਼ਿੰਗਟਨ—ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਜਲਦ ਖਤਮ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟ੍ਰੇਡ ਡੀਲ ਦੇ ਮੁੱਦੇ 'ਤੇ ਚੀਨੀ ਬਰਾਬਰ ਸ਼ੀ ਚਿਨਫਿੰਗ ਨਾਲ ਚੰਗੀ ਗੱਲ ਹੋਈ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਕਰਾਰ ਦੇ ਪਹਿਲੇ ਪੜ੍ਹਾਅ ਦੇ ਮਸੌਦੇ 'ਤੇ ਸਹਿਮਤੀ ਬਣ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਕਰੀਬ 18 ਮਹੀਨੇ ਤੋਂ ਜਾਰੀ ਟ੍ਰੇਡ ਵਾਰ ਖਾਤਮੇ ਦੀ ਕਗਾਰ 'ਤੇ ਹੈ।
ਡੋਨਾਲਡ ਟਰੰਪ ਨੇ ਕੀਤਾ ਟਵੀਟ
ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਚੀਨ ਦੇ ਰਾਸ਼ਟਰਪਤੀ ਦੇ ਨਾਲ ਸਾਡੇ ਵਿਸ਼ਾਲ ਵਪਾਰ ਸਮਝੌਤੇ 'ਤੇ ਚੰਗੀ ਗੱਲਬਾਤ ਹੋਈ ਹੈ। ਚੀਨ ਨੇ ਪਹਿਲਾਂ ਹੀ ਸਾਡੇ ਖੇਤੀਬਾੜੀ ਅਤੇ ਹੋਰ ਹੀ ਵੱਡੇ ਪੈਮਾਨੇ 'ਤੇ ਖਰੀਦ ਸ਼ੁਰੂ ਕਰ ਦਿੱਤੀ ਹੈ। ਰਸਮੀ ਹਸਤਾਖਰ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਸਾਡੀ ਨਾਰਥ ਕੋਰੀਆ, ਜਿਥੇ ਅਸੀਂ ਚੀਨ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਹਾਂਗਕਾਂਗ 'ਤੇ ਵੀ ਗੱਲ ਹੋਈ ਹੈ।
ਸੰਸਾਰਕ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਦੇਸ਼ਾਂ ਦੀ ਵਿਚਕਾਰ ਸਮਝੌਤੇ 'ਤੇ ਹਸਤਾਖਰ ਕਦੋਂ ਕੀਤੇ ਜਾਣਗੇ, ਪਰ ਇਹ ਸਿਰਫ ਅਮਰੀਕਾ ਅਤੇ ਚੀਨ ਹੀ ਨਹੀਂ ਸਗੋਂ ਭਾਰਤ ਸਮੇਤ ਦੁਨੀਆ ਦੀ ਅਰਥਵਿਵਸਥਾ ਦੇ ਲਈ ਇਕ ਰਾਹਤ ਦੀ ਗੱਲ ਹੈ। ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਸਮਝੌਤੇ ਦੀ ਖਬਰ ਨਾਲ ਦੁਨੀਆ ਨੇ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਵਪਾਰ ਯੁੱਧ ਦੇ ਕਾਰਨ ਸੰਸਾਰਕ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਅਮਰੀਕਾ ਨੇ ਜਾਰੀ ਕੀਤੀ ਰਸਾਇਣਾਂ ਦੀ ਸੂਚੀ
ਚੀਨ ਨੇ ਵੀਰਵਾਰ ਨੂੰ ਅਮਰੀਕਾ ਦੇ ਉਨ੍ਹਾਂ ਰਸਾਇਣਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ 'ਤੇ ਆਯਾਤ ਫੀਸ ਦੀ ਛੋਟ ਹੋਵੇਗੀ। ਦੋਵਾਂ ਦੇਸ਼ਾਂ 'ਚ ਕਰੀਬ ਇਕ ਹਫਤੇ ਪਹਿਲਾਂ ਵਪਾਰ ਕਰਾਰ 'ਤੇ ਸਹਿਮਤੀ ਬਣੀ ਸੀ, ਜਿਸ ਤੋਂ ਪਿਛਲੇ ਕਈ ਮਹੀਨੇ ਤੋਂ ਜਾਰੀ ਵਿਵਾਦ ਨਰਮ ਪਿਆ ਹੈ। ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪਹਿਲੇ ਪੜ੍ਹਾਅ ਦੇ ਕਰਾਰ ਦੀ ਘੋਸ਼ਣਾ ਕੀਤੀ ਸੀ, ਜਿਸ ਦੇ ਤਹਿਤ ਕੁਝ ਵਸਤੂਆਂ 'ਚ ਚਾਰਜ 'ਚ ਕਟੌਤੀ ਕੀਤੀ ਜਾਵੇਗੀ। ਚੀਨ ਨੇ ਅਜਿਹੇ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ 'ਤੇ ਹੁਣ ਚਾਰਜ ਨਹੀਂ ਲੱਗੇਗਾ।

Aarti dhillon

This news is Content Editor Aarti dhillon