ਅਸਮਾਨ ਛੂੰਹਦੇ ਸ਼ਬਜੀਆਂ ਦੇ ਭਾਅ ਕਾਰਨ ਰਿਵਾਇਤੀ ਫਸਲਾਂ ਛੱਡ ਸਬਜੀਆਂ ਬੀਜਣ ਲੱਗੇ ਕਿਸਾਨ

07/22/2016 2:21:09 PM

ਸੰਗਤ ਮੰਡੀ (ਮਨਜੀਤ)—ਮੰਦੀ ਦੇ ਦੌਰ ''ਚ ਵੀ ਸ਼ਬਜੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ, ਜਿਸ ਕਾਰਨ ਹੁਣ ਹਰੀਆਂ ਸ਼ਬਜੀਆਂ ਖਾਣਾ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਕੱਦੂ ਜੋ ਕਿ ਦਸ ਰੁਪਏ ਤੋਂ ਕਿਤੇ ਵੱਧ ਨਹੀਂ ਵਿਕਿਆ ਸੀ, ਅੱਜ ਉਸ ਦਾ ਭਾਅ ਇਕ ਸੌ ਰੁਪਏ ਕਿੱਲੋਂ ਤੱਕ ਪਹੁੰਚ ਗਿਆ ਹੈ, ਜੋ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਦੱਸਣਯੋਗ ਹੈ ਕਿ ਹੁਣ ਕਈ ਕਿਸਾਨਾਂ ਵਲੋਂ ਝੋਨੇ ਅਤੇ ਨਰਮੇ ਦੀਆਂ ਫਸਲਾਂ ਤੋਂ ਪਾਸਾ ਵੱਟਦਿਆਂ ਸ਼ਬਜੀਆਂ ਦੇ ਅਸਮਾਨੀ ਛੂਹਦੇ ਭਾਅ ਨੂੰ ਦੇਖਦਿਆਂ ਹਰੀਆਂ ਸ਼ਬਜ਼ੀਆਂ ਦੀ ਬਿਜਾਈ ਸ਼ੁਰੂ ਕਰ ਦਿੱਤੀ। ਕਈ ਕਿਸਾਨਾਂ ਵਲੋਂ ਪੋਲੀ ਹਾਊਸ ਲਗਾ ਕੇ ਵੀ ਆਰਗੈਨਿਕ ਖ਼ੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਅੱਜ-ਕੱਲ ਬਹੁਤ ਕਿਸਾਨ ਪਛੇਤੇ ਕੱਦੂਆਂ ਦੀ ਪੈਦਾਵਾਰ ''ਚ ਲੱਗੇ ਹੋਏ ਹਨ। ਇਨ੍ਹਾਂ ਨੂੰ ਆਸ ਹੈ ਕਿ ਜੇਕਰ ਕੱਦੂਆਂ ਦਾ ਅਜਿਹਾ ਹੀ ਉੱਚਾ ਭਾਅ ਰਹਿ ਗਿਆ ਤਾਂ ਉਨ੍ਹਾਂ ਦੇ ਵਾਰੇ-ਨਿਆਰੇ ਹੋ ਜਾਣਗੇ। ਪਿੰਡ ਸੰਗਤ ਕਲਾਂ ਦੇ ਸਮਾਜ ਸੇਵੀ ਕਿਸਾਨ ਬਲਬੀਰ ਸਿੰਘ ਬੀਰਾ ਵਲੋਂ ਦੋ ਕਿੱਲੋਂ ਪਛੇਤੇ ਕੱਦੂਆਂ ਦੀ ਪੈਦਾਵਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਰਮੇ ''ਤੇ ਹਰ ਸਾਲ ਚਿੱਟੇ ਮੱਛਰ ਦਾ ਹਮਲਾ ਹੋਣ ਕਾਰਨ ਇਹ ਫਸਲ ਹੁਣ ਫਾਇਦੇ ਦਾ ਧੰਦਾ ਨਹੀਂ ਰਹੀ ਬਲਕਿ ਮਹਿੰਗਾਈ ਦਵਾਈਆਂ ਦੇ ਛਿੜਕਾਅ ਕਾਰਨ ਕਿਸਾਨ ਹਰ ਸਾਲ ਕਰਜ਼ੇ ''ਚ ਡੁੱਬਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਹਰੀਆਂ ਸ਼ਬਜੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਤਾਂ ਜੇਕਰ ਕਿਸਾਨ ਇਨ੍ਹਾਂ ਦੀ ਪੈਦਾਵਾਰ ਕਰਨ ਤਾਂ ਉਨ੍ਹਾਂ ਦੇ ਵਾਰੇ-ਨਿਆਰੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਪੈਦਾਵਾਰ ਨਾਲ ਜਿਥੇ ਜ਼ਮੀਨ ਦੀÊਉਪਜਾਊ ਸ਼ਕਤੀ ਵੱਧਦੀ ਹੈ, ਉਥੇ ਹੀ ਪਾਣੀ ਦੀ ਬੱਚਤ ਵੀ ਬਹੁਤ ਜ਼ਿਆਦਾ ਹੁੰਦੀ ਹੈ।