ਟਿਉਬਵੈੱਲ ਕੁਨੇਕਸ਼ਨਾਂ ਦੇ ਰਹਿੰਦੇ ਸਮਾਨ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ

01/02/2017 5:13:24 PM

ਬੁਢਲਾਡਾ (ਬਾਂਸਲ)- ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਸਥਾਨਕ ਐਕਸੀਅਨ ਦਫਤਰ ਦੇ ਅਧਿਕਾਰੀ ਨੂੰ ਟਿਊਬਵੈੱਲ ਕੁਨੇਕਸ਼ਨਾਂ ਦੇ ਰਹਿੰਦੇ ਸਮਾਨ ਦੀ ਮੰਗ ਨੂੰ ਲੈ ਕੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਗੁਰਨੇ ਕਲਾ ਨੇ ਕਿਹਾ ਕਿ ਟਿਊਬਵੈਂਲ ਕੁਨੈਕਸ਼ਨਾਂ ਲਈ ਦਿੱਤੀ ਜਾਣ ਵਾਲੀ ਜੀ ਓ ਸਵਿੱਚ ਨਾ ਹੋਣ ਕਾਰਨ ਮੋਟਰਾਂ ਵਿੱਚ ਤਕਨੀਕੀ ਖਰਾਬੀ ਅਤੇ ਫਿਉਜ਼ ਊੱਡ ਜਾਣ ਕਾਰਨ ਕਿਸਾਨਾਂ ਦੀ ਪਾਣੀ ਦੀ ਵਾਰੀ ਮਰ ਜਾਂਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਨਾਲ ਬੁਰੀ ਤਰ੍ਹਾਂ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਿੱਚ ਟਿਊਬਵੈੱਲ ਕੁਨੇਕਸ਼ਨਾਂ ਤੇ ਲੱਗਣ ਵਾਲੀ ਜੀ ਓ ਸਵਿੱਚ ਨਾ ਹੋਣ ਕਾਰਨ ਕਿਸਾਨਾਂ ਨੂੰ ਬਿਜਲੀ ਨੁਕਸ ਦੂਰ ਕਰਨ ਲਈ ਬਹੁਤ ਹੀ ਖੱਜਲ ਖੁਆਰ ਹੋਣਾ ਪੈਂ ਰਿਹਾ ਹੈ । ਉਨ੍ਹਾਂ ਕਿਹਾ ਕਿ ਬਿਜਲੀ ਦਫਤਰਾਂ, ਗਰਿੱਡਾਂ ਅਤੇ ਬਾਹਰ ਖੇਤੀ ਫੀਡਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮਾਂ ਦੀ ਬਹੁਤ ਵੱਡੀ ਘਾਟ ਵੀ ਹੈ ਜਿਸ ਕਰਕੇ ਵਿਭਾਗ ਨੂੰ ਵੀ ਇਸ ਸਮੱਸਿਆਂ ਨਾਲ ਦੋ ਹੱਥ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਪਾਵਰਕਾਮ ਨੂੰ ਮੰਡਲ ਪੱਧਰ ਤੇ ਜੀ ਓ ਸਵਿੱਚ ਜਲਦੀ ਜਾਰੀ ਕਰਨੇ ਚਾਹੀਦੇ ਹਨ। ਇਸ ਮੌਕੇ ਕੇਂਦਰ ਸਰਕਾਰ ਦੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਇਕਾਈ ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ, ਨੰਬਰਦਾਰ ਬਲਦੇਵ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ ਆਦਿ ਹਾਜ਼ਰ ਸਨ।