ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵਿੱਚ ਉਤਸ਼ਾਹ

06/03/2020 6:44:12 PM

ਜਲੰਧਰ - ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਮਿਤੀ ਇੱਕ ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਕਾਮਯਾਬੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ-ਨਾਲ ਮੱਕੀ ਦੀ ਫਸਲ ਦੀ ਕਾਸ਼ਤ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਕਰਕੇ ਸੂਬੇ ਵਿੱਚੋਂ ਮਜਦੂਰਾਂ ਦੇ ਪਲਾਇਣ ਕਰਕੇ ਭਾਵੇ ਝੋਨੇ ਦੀ ਸਿੱਧੀ ਬਿਜਾਈ ਵੱਲ ਰੁਝਾਨ ਵਿੱਚ ਵਾਧਾ ਹੋਇਆ ਹੈ ਪਰ ਵਿਭਾਗ ਵੱਲੋਂ ਕਿਸਾਨਾਂ ਨੂੰ ਆਪਣੇ 20% ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ’ਚ ਦਿੱਤੀ ਗਈ ਪੂਰੀ ਢਿੱਲ ਭਾਰਤ ਲਈ ਖਤਰਨਾਕ, ਜਾਣੋ ਕਿਉਂ (ਵੀਡੀਓ)

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਰ ਵੱਤਰ ਖੇਤ ਵਿੱਚ ਡਰਿੱਲ ਰਾਹੀਂ 8-10 ਕਿਲੋ ਬੀਜ ਪ੍ਰਤੀ ਏਕੜ ਦੀ ਬਿਜਾਈ ਕਰਨ ਅਤੇ ਉਪਰੰਤ ਉਸੇ ਦਿਨ ਹੀ ਇੱਕ ਲੀਟਰ ਪ੍ਰਤੀ ਏਕੜ ਸਟੋਂਪ ਦਵਾਈ ਰਾਹੀਂ ਨਦੀਨਾਂ ਦੀ ਰੋਕਥਾਮ ਲਈ ਸਪਰੇਅ ਕਰਨ। ਉਨ੍ਹਾਂ ਕਿਹਾ ਹੈ ਸੂਬੇ ਵਿੱਚ 3 ਲੱਖ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕਰਨ ਦੀ ਯੋਜਨਾ ਹੈ। ਇਸ ਮਕਸਦ ਲਈ ਵਿਭਾਗ ਵੱਲੋਂ ਮੱਕੀ ਦੀਆਂ ਹਾਇਬ੍ਰਿਡ ਕਿਸਮਾਂ ਦਾ ਬੀਜ ਬਲਾਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲਾ ਜਲੰਧਰ ਵਿੱਚ ਮਿਤੀ 1 ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋ ਗਈ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਉਨ੍ਹਾਂ ਅੱਜ ਪਿੰਡ ਕੰਗਣੀਵਾਲ ਦਾ ਦੌਰਾ ਕਰਦਿਆਂ ਆਖਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਬਲਾਕਾਂ ਵਿੱਚ ਸ. ਲਖਬੀਰ ਸਿੰਘ ਪਿੰਡ ਨਾਗਰਾ, ਸ. ਮਨਜਿੰਦਰ ਸਿੰਘ ਪਿੰਡ ਕੰਗਣੀਵਾਲ, ਸ. ਗੁਰਮੀਤ ਸਿੰਘ ਪਿੰਡ ਚੋਲਾਂਗ, ਸ. ਰਵਿੰਦਰ ਸਿੰਘ ਪਿੰਡ ਬੁਲੰਦਪੁਰ, ਸ. ਰਛਪਾਲ ਸਿੰਘ ਪਿੰਡ ਰਾਏਪੁਰ ਰਸੂਲਪੁਰ, ਸ. ਮਨੋਹਰ ਸਿੰਘ ਪਿੰਡ ਘੁੱਗਾ, ਸ. ਭਲਵੰਤ ਸਿੰਘ ਪਿੰਡ ਰੰਧਾਵਾ ਮਸੰਦਾ, ਸ. ਜਗਦੀਪ ਸਿੰਘ ਪਿੰਡ ਮੰਡ ਮੋੜ ਅਤੇ ਸ. ਬੂਟਾ ਸਿੰਘ ਪਿੰਡ ਚੱਕ ਪੀਰ ਪੁਰ ਨਕੋਦਰ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਭਾਵੇ ਕਿ ਨਵੀ ਤਕਨੀਕ ਹੈ ਪਰ ਜੇਕਰ ਤਕਨੀਕੀ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਇਸ ਤਕਨੀਕ ਰਾਹੀਂ ਝੋਨੇ ਦੀ ਕਾਸ਼ਤ ਕੀਤੀ ਜਾਵੇ ਤਾਂ ਝਾੜ ਵਿੱਚ ਵਾਧੇ ਦੇ ਨਾਲ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ -  ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ -  ਕੋਰੋਨਾ : ਮਾਨਸਿਕ ਤਣਾਅ ਦੀ ਥਾਂ ਆਪਣੀ ਪੜ੍ਹਾਈ ਨੂੰ ਬਣਾਓ ਰੌਚਕ

ਸਹਾਇਕ ਖੇਤੀਬਾੜੀ ਇੰਝ ਨਵਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਤਕਰੀਬਨ 150 ਨਵੀਆਂ ਮਸ਼ੀਨਾਂ ਇਸ ਸੀਜਨ ਦੌਰਾਨ ਕਿਸਾਨਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਹਨ, ਇਸ ਦੇ ਨਾਲ-ਨਾਲ ਤਕਰੀਬਨ 100 ਕਿਸਾਨਾਂ ਵੱਲੋਂ ਜ਼ੀਰੋ ਟਿੱਲ ਡਰਿੱਲਾਂ ਅਤੇ ਹੈਪੀ ਸੀਡਰ ਮਸ਼ੀਨਾਂ ਵਿੱਚ ਮਾਮੂਲੀ ਬਦਲਾਅ ਲਿਆਉਣ ਉਪਰੰਤ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਡਾ. ਮਨਦੀਪ ਸਿੰਡ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਪੂਰਬੀ ਨੇ ਦੱਸਿਆ ਕਿ ਪਿੰਡ ਕੰਗਣੀਵਾਲ ਵਿੱਚ ਸ.ਮਨਜਿੰਦਰ ਸਿੰਘ ਵੱਲੋਂ, ਜਿਥੇ ਆਪਣਾ ਝੋਨਾ ਸਿੱਧੀ ਬਿਜਾਈ ਤਕਨੀਕ ਰਾਹੀਂ ਬਿਜਿਆ ਜਾ ਰਿਹਾ ਹੈ, ਉਥੇ ਇਸ ਕਿਸਾਨ ਵੱਲੋਂ ਝੋਨੇ ਦੀ ਮਸ਼ੀਨ ਰਾਹੀਂ ਪ੍ਰਤੀ ਏਕੜ 1200 ਰੁਪਏ ਦੇ ਕਿਰਾਏ ’ਤੇ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਵੱਲੋਂ ਹੁਣ ਤੱਕ ਤਕਰੀਬਨ 50 ਏਕੜ ਰਕਬਾ ਕਿਰਾਏ ’ਤੇ ਮਸ਼ੀਨ ਚਲਾਉਂਦੇ ਹੋਏ ਬੀਜਿਆ ਗਿਆ ਹੈ। ਇਸ ਮੌਕੇ ਸ਼੍ਰੀ ਸੋਨੂ ਅਤੇ ਸ਼੍ਰੀ ਸੁਖਪਾਲ ਸਿੰਘ ਖੇਤੀਬਾੜੀ ਉਪਨਰੀਖਕ ਵੀ ਮੌਜੂਦ ਸਨ।

ਪੜ੍ਹੋ ਇਹ ਵੀ ਖਬਰ -  ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ
ਖੇਤੀਬਾੜੀ ਅਫਸਰ ਜਲੰਧਰ 

rajwinder kaur

This news is Content Editor rajwinder kaur