ਡੇਅਰੀ ਉਤਪਾਦ ਬਣਾਉਣ ਸਬੰਧੀ ਪ੍ਰੋਗਰਾਮ ''ਚ ਵਧ ਤੋਂ ਵਧ ਕਿਸਾਨ ਹਿੱਸਾ ਲੈਣ : ਡਾ. ਗਿੱਲ

08/25/2016 3:30:15 PM

ਮਮਦੋਟ (ਜਸਵੰਤ, ਸ਼ਰਮਾਂ)- ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ 5 ਦੁਧਾਰੂ ਪਸ਼ੂਆਂ ਦੇ ਡੇਅਰੀ ਮਾਲਕ ਕਿਸਾਨਾਂ ਨੂੰ ਡੇਅਰੀ ਉਤਪਾਦ ਬਣਾਉਣ ਲਈ 2 ਹਫਤਿਆਂ ਦੀ ਸਿਖਲਾਈ ਦੇਣ ਵਾਸਤੇ ਚਤਾਮਲੀ ਕੇਂਦਰ ਵਿਖੇ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਅਫਸਰ ਡੇਅਰੀ ਬੋਰਡ ਫਿਰੋਜ਼ਪੁਰ ਡਾਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਚਾਹਵਾਨ ਡੇਅਰੀ ਫਾਰਮਰ 30 ਅਗਸਤ ਤੱਕ ਆਪਣੇ ਬਿਨੇ ਪੱਤਰ ਫਿਰੋਜ਼ਪੁਰ ਵਿਖੇ ਡੇਅਰੀ ਵਿਭਾਗ ਦੇ ਦਫਤਰ ਵਿੱਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈ ਪੱਤਰ ਦੇਣ ਵਾਲੇ ਕਿਸਾਨਾਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਕਿਸਾਨ ਦਸਵੀਂ ਪਾਸ ਜ਼ਰੂਰ ਹੋਣ। ਉਨ੍ਹਾਂ ਕਿਹਾ ਕਿ ਸਿਖਲਾਈ ਫੀਸ ਅਤੇ ਹੋਸਟਲ ਫੀਸ ਚੁਣੇ ਗਏ ਸਿਖਆਿਰਥੀਆਂ ਤੋਂ ਇੰਟਰਵਿਊ ਵਾਲੇ ਦਿਨ ਹੀ ਜਮਾਂ ਕਰਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਉਤਪਾਦ ਬਣਾਉਣ ਸਬੰਧੀ ਪ੍ਰੋਗਰਾਮ ''ਚ ਵਧ ਤੋਂ ਵਧ ਹਿੱਸਾ ਲਿਆ ਜਾਵੇ ਤਾਂ ਜੋ ਡੇਅਰੀ ਦੇ ਧੰਦੇ ਤੋਂ ਕਿਸਾਨ ਵਧ ਤੋਂ ਵਧ ਲਾਭ ਪ੍ਰਪਾਤ ਕਰ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 30 ਅਗਸਤ ਤੱਕ ਆਪਣੀਆਂ ਦਰਖਾਸਤਾਂ ਦਫਤਰ ਜਮਾਂ ਕਰਵਾ ਦਿੱਤੀਆਂ ਜਾਣ।