ਮਸ਼ੀਨਾਂ ਦੀ ਵੈਰੀਫਿਕੇਸ਼ਨ ਲਈ ਕਰਤਾਰਪੁਰ ਵਿਖੇ ਲੱਗਾ ਮਸ਼ੀਨਰੀ ਮੇਲਾ

11/30/2021 10:00:24 PM

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲੇ ਦੇ ਲਾਭਪਾਤਰੀ ਕਿਸਾਨਾਂ ਵੱਲੋਂ ਖ੍ਰੀਦ ਕੀਤੀ ਗਈ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਨ ਲਈ ਕਰਤਾਰਪੁਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ 'ਚ ਮਾਨਯੋਗ ਖੇਤੀਬਾੜੀ ਅਤੇ ਫੂਡਪ੍ਰੋਸੈਸਿੰਗ ਮੰਤਰੀ ਪੰਜਾਬ ਸਰਕਾਰ ਸ਼੍ਰੀ ਰਣਦੀਪ ਸਿੰਘ ਨਾਭਾ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਇਸ ਕਿਸਾਨ ਸਿਖਲਾਈ ਕੈਂਪ ਕਮ ਖੇਤੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸ਼੍ਰੀ ਨਾਭਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾਰੀ ਇਸ ਵੈਰੀਫਿਕੇਸ਼ਨ ਉਪਰੰਤ ਖੇਤੀ ਮਸ਼ੀਨਰੀ ਦੀ ਬਣਦੀ ਤਕਰੀਬਨ 14.96 ਕਰੋੜ ਰੂਪਏ ਦੀ ਸਬਸਿਡੀ ਰਾਸ਼ੀ ਜ਼ਿਲਾ ਜਲੰਧਰ ਦੇ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆ 'ਚ ਕਰੈਡਿਟ ਕੀਤੀ ਜਾਵੇਗੀ। ਇਸ ਕਿਸਾਨ ਸਿਖਲਾਈ ਕੈਂਪ 'ਚ ਮਾਨਯੋਗ ਖੇਤੀਬਾੜੀ ਅਤੇ ਫੂਡਪ੍ਰੋਸੈਸਿੰਗ ਮੰਤਰੀ ਪੰਜਾਬ ਸਰਕਾਰ ਨੇ ਜ਼ਿਲੇ ਦੇ ਲਗਭਗ 1500 ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬੇਹਤਰੀ ਲਈ ਵਚਨਬੱਧ ਹੈ।

ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ


ਉਨ੍ਹਾਂ ਨੇ ਦੱਸਿਆ ਕਿ ਸੂਬੇ ਭਰ 'ਚ ਪਿਛਲੇ ਸਮੇਂ ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਤਕਰੀਬਨ 76000 ਮਸ਼ੀਨਾਂ ਸਰਕਾਰ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਨਾਲ ਜ਼ਮੀਨ ਦੀ ਉਪਜਾ ਊਸ਼ਕਤੀ 'ਚ ਸੁਧਾਰ ਹੁੰਦਾ ਹੈ ਅਤੇ ਇਸ ਕਰਕੇ ਕਿਸਾਨਾਂ 'ਚ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਕੋਲ ਪੂਰੇ ਭਾਰਤ ਦਾ ਸਿਰਫ 1.5% ਭੂਗੋਲਿਕ ਰਕਬਾਹੀ ਹੈ, ਇਸ ਦੇ ਬਾਵਜੂਦ ਸੂਬੇ ਦੇ ਕਿਸਾਨ ਦੇਸ਼ ਦੀ ਕੁੱਲ ਪੈਦਾਵਾਰ ਦੇ ਮੁਕਾਬਲੇ 18% ਕਣਕ, 11% ਚਾਵਲ ਅਤੇ 4% ਕਪਾਹ ਦੀ ਪੈਦਾਵਾਰ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਮਸ਼ੀਨਰੀ ਅਤੇ ਖੇਤੀ ਦੀ ਰਹਿੰਦ ਖੂਹੰਦ ਦੀ ਸੰਭਾਲ ਲਈ ਪੰਚਾਇਤਾਂ ,ਕਿਸਾਨ ਗਰੁੱਪਾਂ ਅਤੇ ਨਿੱਜੀ ਕਿਸਾਨਾ ਨੂੰ ਨਗਦ ਇਨਾਮਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਖੇਤੀ ਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ- ਵੱਖ ਮਹਿਕਮਿਆਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਅਗਾਂਹ ਵੱਧੂ ਕਿਸਾਨਾਂ ਦੀਆਂ ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕੋਵਿਡ-19 ਦੌਰਾਨ ਸਾਡੇ ਖੇਤੀਬਾੜੀ ਸੈਕਟਰ 'ਚ ਵਿਕਾਸ ਦੀ ਰਫਤਾਰ ਬਾਕੀ ਖੇਤਰਾਂ ਦੇ ਮੁਕਾਲੇ ਚੰਗੀ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਹੈ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ


ਉਨ੍ਹਾਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਆਪਣੇ ਉੱਦਮ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਖੇਤੀਬਾੜੀ 'ਚ ਉਤਪਾਦਨ ਦੇ ਨਾਲ- ਨਾਲ ਉੱਪਜ ਦੀ ਪ੍ਰੋਸੈਸਿੰਗ ਵੱਲ ਵੀਂ ਰੁਝਾਨ ਵਧਾਉਣ ਦੀ ਜ਼ਰੂਰਤ ਹੈ। ਸ਼੍ਰੀ ਦਿਲਰਾਜ ਸਿੰਘ ਸੰਧਾਵਾਲੀਆ ਸਕੱਤਰ ਖੇਤੀਬਾੜੀ ਪੰਜਾਬ ਸਰਕਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਇਸ ਕੈਂਪ 'ਚ ਕਿਹਾ ਕਿ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾ ਨੂੰ ਆਈ-ਖੇਤ ਐਪ ਨਾਲ ਜੋੜ ਦੇ ਹੋਏ ਲੌੜੀਂਦੇ ਉਪਰਾਲੇ ਕੀਤੇ ਗਏ ਸਨ। ਇਸ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਿੰਨਤਾ ਅਧੀਨ ਸਰਕਾਰ ਵੱਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਸੰਦਰਭ ਵਿਚ ਪਰਾਲੀ ਦੀ ਸੁੱਚਜੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤੀ ਮਸ਼ੀਨਰੀ ਤੇ ਸਬਸਿਡੀ ਦੀ ਬਣਦੀ ਰਾਸ਼ੀ ਸਿੱਧੀ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਵੇਗੀ। ਮੁੱਖ ਖੇਤੀ ਬਾੜੀਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿਸੀ ਆਰ.ਐੱਮ.ਅਤੇ ਆਤਮਾ ਸਕੀਮ ਅਧੀਨ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ 'ਚ ਤਕਰੀਬਨ 1200 ਖੇਤੀ ਮਸ਼ੀਨਰੀ ਸੇਵਾ ਸੈਂਟਰ ਕੰਮ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਹਾੜੀ ਦੌਰਾਨ 1.73 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਸਾਲ ਤਕਰੀਬਨ 75000 ਹੈਕਟੇਅਰ ਰਕਬੇ ਵਿਚ ਸੁਪਰਸੀਡਰ ਮਸ਼ੀਨ ਰਾਂਹੀ ਝੋਨੇ ਦੀ ਪਰਾਲੀ ਦੀ ਸੰਭਾਲ ਉਪਰੰਤ ਕਣਕ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਸੁੱਚਜੀ ਕਾਸ਼ਤ ਲਈ ਖਾਦਾਂ ਦੀ ਸੰਤੂਲਿਤ ਵਰਤੋਂ ਨਦੀਨਾ ਦੀ ਰੋਕਥਾਮ ਅਤੇ ਨਾਲ ਹੀ ਪੀਲੀ ਕੁੰਗੀ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਆ ।


ਉਨ੍ਹਾਂ ਕਿਹਾ ਕਿ ਜ਼ਿਲੇ 'ਚ ਮਿਤੀ 29 ਨਵੰਬਰ ਨੂੰ 259 ਕਿਸਾਨ ਲਾਭਪਾਤਰੀਆਂ ਦੀਆਂ ਮਸ਼ੀਨਾਂ ਦੀ ਸਬਸਿਡੀ ਰੀਲੀਜ਼ ਕਰਨ ਹਿੱਤ ਵੈਰੀਫਿਕੇਸ਼ਨ ਕੀਤੀ ਗਈ ਸੀ ਅਤੇ ਅੱਜ ਕਰਤਾਰਪੁਰ ਵਿਖੇ ਤਕਰੀਬਨ 150 ਕਿਸਾਨ ਲਾਭਪਾਤਰੀਆਂ ਵੱਲੋਂ ਖ੍ਰੀਦ ਕੀਤੀ ਗਈ ਵੱਖ-ਵੱਖ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਪਰੰਤ ਮਾਨਯੋਗ ਮੰਤਰੀ ਸਾਹਿਬ ਦੇ ਹੁਕਮਾਂ ਅਨੁਸਾਰ ਬਣਦੀ ਸਬਸਿਡੀ ਦੀ ਰਾਸ਼ੀ ਕਿਸਾਨ ਲਾਭਪਾਤੀਆਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਵੇਗੀ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਮਨਿੰਦਰ ਸਿੰਘ ਜ਼ਿਲ੍ਹਾ ਪ੍ਰਾਸਰ ਮਾਹਿਰ ਡਾ. ਸੰਜੀਵ ਕਟਾਰੀਆ, ਡਿਪਟੀ ਡਾਇਰੈਕਟਰ ਕੇ.ਵੀ.ਕੇ., ਜਲੰਧਰ, ਡਾ. ਅਰਪਨਦੀਪ ਕੌਰ, ਇੰਜਰੁਪਿੰਦਰ ਚੰਡੇਲ, ਡਾ. ਗੁਰਿੰਦਰਜੀਤ ਸਿੰਘ, ਇੰਜਨਵਦੀਪ ਸਿੰਘ ਅਤੇ ਡਾ. ਰਣਜੀਤ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣੂ ਕਰਵਾਇਆ। ਕੈਂਪ 'ਚ ਇਲਾਕੇ ਦੇ ਅਗਾਂਹ ਵੱਧੂ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਡਾ. ਸਤਨਾਮ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ, ਜਲੰਧਰ ਨੇ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਦਾ ਸਹੀ ਰੱਖ ਰੱਖਾਵ ਕਰਦੇ ਹੋਏ ਇਨ੍ਹਾਂ ਮਸ਼ੀਨਾ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ। ਖੇਤੀਬਾੜੀ ਨਾਲ ਜੁੜੇ ਵੱਖ- ਵੱਖ ਵਿਭਾਗਾਂ ਜਿਵੇਂ ਕਿ ਬਾਗਬਾਨੀ ਵਿਭਾਗ, ਭੂਮੀ ਅਤੇ ਪਾਣੀ ਰੱਖਿਆਂ ਵਿਭਾਗ ਅਤੇ ਕ੍ਰਿਸੀ ਵਿਗਿਆਨ ਕੇਂਦਰ ਨੂਰਮਹਿਲ ਅਤੇ ਅਗਾਂਹ ਵਧੂ ਕਿਸਾਨਾ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh