ਕਰਨਾਟਕ ਦੇ ਕੁਝ ਹਿੱਸੇ ਨੂੰ ਛੱਡ ਕੇ ਖਰੀਫ ਦੀ ਬਿਜਾਈ ਚੰਗੀ : ਸਕੱਤਰ

07/18/2017 1:02:55 AM

ਨਵੀਂ ਦਿੱਲੀ—ਖੇਤੀ ਸਕੱਤਰ ਸ਼ੋਭਨਾ ਕੇ. ਪਟਨਾਇਕ ਨੇ ਕਿਹਾ ਕਿ ਕਰਨਾਟਕ ਦੇ ਕੁਝ ਹਿੱਸੇ ਨੂੰ ਛੱਡ ਕੇ ਕਣਕ ਵਰਗੀ ਖਰੀਫ ਫਸਲ ਦੀ ਬਿਜਾਈ ਦੀ ਪ੍ਰਗਤੀ ਹੁਣ ਤੱਕ ਕਾਫੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਓਡਿਸਾ ਅਤੇ ਅਸਮ ਵਰਗੇ ਸੂਬਿਆਂ ਤੋਂ ਫਸਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਾਲ 2017-18 ਦੇ ਖਰੀਫ (ਗਰਮੀ) ਫਸਲਾਂ ਦੀ ਬਿਜਾਈ ਚੱਲ ਰਹੀ ਹੈ। ਖਰੀਫ ਸੈਸ਼ਨ 'ਚ ਬਿਜਾਈ ਸਾਧਾਰਨ ਤੌਰ 'ਤੇ ਦੱਖਣ-ਪੱਛਮ ਮਾਨਸੂਨ ਦੇ ਸ਼ੁਰੂ ਨਾਲ ਆਰੰਭ ਹੁੰਦੀ ਹੈ ਅਤੇ ਜੁਲਾਈ ਤੱਕ ਰਫਤਾਰ ਫੜਦੀ ਹੈ। ਹੁਣ ਤੱਕ ਕਪਾਹ ਅਤੇ ਗੰਨੇ ਵਰਗੀ ਨਕਦੀ ਫਸਲਾਂ ਦੀ ਬਿਜਾਈ ਦਾ ਰਕਬਾ ਵਧਿਆ ਹੈ, ਜਦਕਿ ਸੋਇਆਬੀਨ ਅਤੇ ਤੂਆ ਦਾ ਰਕਬਾ ਥੋੜ੍ਹਾ ਘੱਟ ਹੈ।